
ਪੁਲਿਸ ਨੇ ਹੰਗਾਮਾ ਕਰਨ ਵਾਲੇ ਕਰੀਬ ਅੱਧਾ ਦਰਜਨ 'ਤੇ ਕੀਤਾ ਮਾਮਲਾ ਦਰਜ, 2 ਗ੍ਰਿਫ਼ਤਾਰ
ਖਰੜ: ਖਰੜ (ਸਦਰ) ਥਾਣੇ ਦੇ ਐਸਐਚਓ ’ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਦੇ ਐਸ.ਆਈ ਭਗਤਵੀਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਦਿੱਤੀ ਸੀ। ਇਹ ਘਟਨਾ ਦੇਰ ਰਾਤ ਵਾਪਰੀ। ਪੁਲਿਸ ਨੇ ਇਸ ਮਾਮਲੇ ਵਿੱਚ ਅਰਸ਼ਦੀਪ ਅਤੇ ਮਨਿੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਪੰਜਾਬ ਦੇ ਇਹ ਪੁਲਿਸ ਅਫ਼ਸਰ ਹੋਣਗੇ ਸਨਮਾਨਿਤ, ਦੇਖੋ ਕਿਹੜੇ ਨਾਵਾਂ ਦਾ ਹੋਇਆ ਐਲਾਨ
ਦੋਵੇਂ ਚੰਦੋ ਗੋਬਿੰਦਗੜ੍ਹ, ਖਰੜ ਦੇ ਰਹਿਣ ਵਾਲੇ ਹਨ। ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਰੀਬ ਇੱਕ ਦਰਜਨ ਮੁਲਜ਼ਮ ਸ਼ਾਮਲ ਸਨ। ਇਨ੍ਹਾਂ ਨੌਜਵਾਨਾਂ ਨੇ ਪੁਲਿਸ ਪਾਰਟੀ 'ਤੇ ਗਸ਼ਤ ਦੌਰਾਨ ਹਮਲਾ ਕੀਤਾ। ਥਾਣਾ ਸਦਰ ਦੇ ਐੱਸਐੱਚਓ ਅਤੇ ਉਨ੍ਹਾਂ ਦੀ ਟੀਮ ਪਿੰਡ ਦੇਸੂਮਾਜਰਾ ਤੋਂ ਥਾਣੇ ਜਾ ਰਹੀ ਸੀ ਤਾਂ ਰਸਤੇ ਵਿੱਚ ਰਾਤ 12.15 ਵਜੇ ਉਨ੍ਹਾਂ ਨੇ ਇੱਕ ਟਰੈਕਟਰ 'ਤੇ ਨੌਜਵਾਨਾਂ ਨੂੰ ਉੱਚੀ-ਉੱਚੀ ਮਿਊਜ਼ਿਕ ਵਜਾ ਕੇ ਹੰਗਾਮਾ ਕਰਦੇ ਦੇਖਿਆ।
ਇਹ ਵੀ ਪੜ੍ਹੋ: ਪਤੀ-ਪਤਨੀ ਦਾ ਝਗੜਾ ਰੁਕਵਾਉਣ ਗਏ ਗੁਆਂਢੀ ਦਾ ਕਤਲ
ਐਸਐਚਓ ਨੇ ਦੱਸਿਆ ਕਿ ਨੌਜਵਾਨਾਂ ਨੇ ਸ਼ਰਾਬ ਪੀਤੀ ਸੀ। ਜਦੋਂ ਉਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਦੋਸਤਾਂ ਨੂੰ ਬੁਲਾ ਲਿਆ। ਉਸ ਦੇ ਸਾਥੀ ਦੋ ਕਾਰਾਂ ਵਿੱਚ ਆਏ। ਇਨ੍ਹਾਂ ਵਿੱਚੋਂ ਇੱਕ ਨੇ ਐਸਐਚਓ ਤੇ ਉਨ੍ਹਾਂ ਦੀ ਟੀਮ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਐੱਸਐੱਚਓ ਦੇ ਪੀਐੱਸਓ ਨੇ ਦਖ਼ਲ ਦਿੱਤਾ। SHO 'ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਪੁਲਿਸ ਨੇ ਅਰਸ਼ਦੀਪ ਸਿੰਘ, ਮਨਿੰਦਰਜੀਤ ਸਿੰਘ, ਪਰਮਵੀਰ ਸਿੰਘ, ਹਰਮਿੰਦਰ ਸਿੰਘ, ਹਰਸ਼ਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ 3 ਤੋਂ 4 ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਆਈਪੀਸੀ ਦੀਆਂ ਧਾਰਾਵਾਂ 353 (ਡਿਊਟੀ 'ਤੇ ਜਨਤਕ ਸੇਵਕ ਨੂੰ ਰੋਕਣ ਦੇ ਇਰਾਦੇ ਨਾਲ ਹਮਲਾ), 186 (ਡਿਊਟੀ ਵਿੱਚ ਸਰਕਾਰੀ ਕਰਮਚਾਰੀ ਨੂੰ ਰੋਕਣਾ), 148 (ਮਾਰੂ ਹਥਿਆਰਾਂ ਨਾਲ ਦੰਗਾ ਕਰਨਾ), 149 (ਸ਼ਰਾਰਤੀ ਗੈਰ-ਕਾਨੂੰਨੀ ਇਕੱਠ) ਲਗਾਇਆ ਗਿਆ ਹੈ।