
ਅੱਜ ਜਿਵੇਂ-ਜਿਵੇਂ ਨਵੇਂ ਪੰਜਾਬੀ ਗੀਤ ਇੰਡਸਟਰੀ 'ਚ ਆ ਰਹੇ ਹਨ, ਉਵੇਂ ਹੀ ਗੀਤਾਂ ਦੀ ਡਿਮਾਂਡ ਵੱਧਦੀ ਜਾ ਰਹੀ ਹੈ
ਅੱਜ ਜਿਵੇਂ-ਜਿਵੇਂ ਨਵੇਂ ਪੰਜਾਬੀ ਗੀਤ ਇੰਡਸਟਰੀ 'ਚ ਆ ਰਹੇ ਹਨ, ਉਵੇਂ ਹੀ ਗੀਤਾਂ ਦੀ ਡਿਮਾਂਡ ਵੱਧਦੀ ਜਾ ਰਹੀ ਹੈ। ਉਥੇ ਹੀ ਕਈ ਪੁਣਾਜਬੀ ਗੀਤਾਂ ਨੇ ਤਾਂ ਬਾਲੀਵੁਡ ਤੱਕ ਧਮਾਲਾਂ ਪਾਈਆਂ ਹੋਈਆਂ ਹਨ। ਹਾਲ ਹੀ 'ਚ ਗੁਰਨਾਮ ਭੁੱਲਰ ਦਾ ਗੀਤ ‘ ਫੋਨ ਮਾਰਦੀ’ ਰਿਲੀਜ਼ ਹੋਇਆ ਹੈ ਜਿਸ ਆਉਂਦੇ ਹੀ ਲੋਕਾਂ ਦੀ ਵਾਹ-ਵਾਹ ਕਮਾ ਲਈ। ਦੱਸ ਦੇਈਏ ਕਿ ਇਸ ਗੀਤ ਨੂੰ ਰਿਲੀਜ਼ ਹੋਇਆਂ ਹਲੇ 24 ਘੰਟੇ ਵੀ ਨਹੀਂ ਹੋਏ ਅਤੇ ਇਹ ਕਰੀਬ 3 ਮਿਲੀਅਨ ਤੋਂ ਵੱਧ ਵਿਊਜ਼ ਕਮਾ ਚੁਕਿਆ ਹੈ।
ਪਹਿਲੇ ਗੀਤਾਂ ਵੰਗ ਗੁਰਨਾਮ ਭੁੱਲਰ ਦੇ ਇਸ ਗੀਤ ਨੂੰ ਵੀ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਥੇ ਤੁਹਾਨੂੰ ਦਸ ਦਈਏ ਕਿ ਕਿ ਗੀਤ ‘ਫੋਨ ਮਾਰਦੀ’ ਦੀ ਵੀਡੀਓ ਕਾਫੀ ਦਿਲਚਸਪ ਤਰੀਕੇ ਨਾਲ ਬਨਾਈ ਗਈ ਹੈ। ਗੁਰਨਾਮ ਭੁੱਲਰ ਨੇ ਆਪਣੇ ਇਸ ਗੀਤ ਦਾ ਲਿੰਕ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਅਤੇ ਫੈਨਜ਼ ਨੂੰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਲਈ ਵੀ ਕਿਹਾ ਹੈ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਜੱਸ ਰਿਕਾਰਡਜ਼ ਨੇ ਆਪਣਾ ਮਿਊਜ਼ਿਕ ਦਿੱਤਾ ਹੈ ਅਤੇ ਜਸਵੀਰਪਾਲ ਸਿੰਘ ਦੁਆਰਾ ਇਸਨੂੰ ਪੇਸ਼ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੇ ਬੋਲ ਵਿੱਕੀ ਧਾਲੀਵਾਲ ਨੇ ਲਿਖੇ ਹਨ। ਇਸ ਵੀਡੀਓ ਨੂੰ ਸੁੱਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ। ਜਗਜੀਤ ਪਾਲ ਸਿੰਘ ਨੇ ਇਸ ਗੀਤ ਨੂੰ ਪ੍ਰੋਡਿਊਸ ਕੀਤਾ ਹੈ।
Gurnam Bhullar
ਗੁਰਨਾਮ ਭੁੱਲਰ ਦਾ ਆਖਰੀ ਰਿਲੀਜ਼ ਹੋਇਆ ਟ੍ਰੈਕ ‘ਡਾਇਮੰਡ’ ਸੀ। ਇਸ ਗੀਤ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ। ਇਸ ਤੋਂ ਇਲਾਵਾ ਗੀਤ “ਫੋਨ ਮਾਰਡੀ” ਇੱਕ ਗੁੰਝਲਦਾਰ ਪੁਲਿਸ ਅਫ਼ਸਰ ਦੇ ਜੀਵਨ ‘ਤੇ ਧਿਆਨ ਦਿੰਦਾ ਹੈ, ਜੋ ਗੈਂਗਸਟਰ ਹੋਣ ਦਾ ਗਲਤ ਭੁਲੇਖਾ ਪਾਉਂਦਾ ਹੈ। ਸਾਲ 2016 ਵਿਚ ਰਿਲੀਜ਼ ਹੋਣ ਤੋਂ ਬਾਅਦ ਇਸ ਕਲਾਕਾਰ ਨੇ ਆਪਣੇ ਟ੍ਰੈਕ ‘ਰੱਖਲੀਂ ਪਿਆਰ ਨਾਲ’ ਤੋਂ ਪ੍ਰਸਿੱਧੀ ਹਾਸਲ ਕਰ ਲਈ ਸੀ।
Gurnam Bhullar
ਗੁਰਨਾਮ ਨੂੰ ਉਹਨਾਂ ਦੇ ਗੀਤ ਲਈ ਹੀ ਨਹੀਂ ਸਗੋਂ ਚੰਗੀ ਦਿੱਖ, ਮੁਸਕਰਾਹਟ ਅਤੇ ਰੋਮਾਂਟਿਕ ਗਾਣਿਆਂ ਪ੍ਰਤੀ ਪਿਆਰ ਲਈ ਵੀ ਪਸੰਦ ਕੀਤਾ ਜਾਂਦਾ ਹੈ। ਗੁਰਨਾਮ ਭੁੱਲਰ ਦੇ ਆ ਰਹੇ ਨਵੇਂ-ਨਵੇਂ ਗੀਤ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਲਿਸਟ ਨੂੰ ਲੰਬਾ ਕਰਦੇ ਜਾ ਰਹੇ ਹਨ। ਵਾਕਿਆ ਏ ਹੋਵੀ ਵੀ ਕਿਉਂ ਨਾ ਆਖ਼ਿਰਕਾਰ ਗੀਤ ਹੁੰਦੇ ਹੀ ਇੰਨੇ ਸਲਾਹੁਣਯੋਗ ਨੇ। ਗੁਰਨਾਮ ਭੁੱਲਰ ਹਰ ਵਾਰ ਆਪਣੇ ਨਵੇਂ ਗੀਤ ਨਾਲ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਦੇ ਹਨ, ਸੋ ਇਸ ਵਾਰ ਵੀ ਉਨ੍ਹਾਂ ਨੇ ਐਸਾ ਹੀ ਗੀਤ ਇੰਡਸਟਰੀ ਨੂੰ ਦਿੱਤਾ ਹੈ।