
ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨਾਂ ਦਾ ਭਾਰੀ ਚਲਾਨ ਕੱਟਿਆ ਜਾ ਰਿਹਾ ਹੈ ..
ਨਵੀਂ : ਨਵੇਂ ਮੋਟਰ ਵਹੀਕਲ ਐਕਟ ਦੇ ਲਾਗੂ ਹੋਣ ਤੋਂ ਬਾਅਦ ਆਵਾਜਾਈ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨਾਂ ਦਾ ਭਾਰੀ ਚਲਾਨ ਕੱਟਿਆ ਜਾ ਰਿਹਾ ਹੈ ਪਰ ਪੁਰਾਣੇ ਮੋਟਰ ਵਹੀਕਲ ਐਕਟ ਦੇ ਦੌਰਾਨ ਵੀ ਇੱਕ ਟਰੱਕ ਦਾ ਭਾਰੀ - ਭਰਕਮ ਚਲਾਨ ਕੱਟਿਆ ਗਿਆ। ਇਹ ਚਲਾਨ ਓਡੀਸ਼ਾ 'ਚ ਕੱਟਿਆ ਗਿਆ, ਜੋ ਕਿ ਦੇਸ਼ ਦਾ ਸਭ ਤੋਂ ਵੱਡਾ ਟਰੈਫਿਕ ਚਲਾਨ ਬਣ ਗਿਆ ਹੈ।
Odisha sambalpur traffic challan truck driver
ਇਹ ਚਲਾਨ ਦੋ ਜਾਂ ਤਿੰਨ ਲੱਖ ਦਾ ਨਹੀਂ, ਸਗੋਂ ਪੂਰੇ ਸਾਢੇ 6 ਲੱਖ ਰੁਪਏ ਦਾ ਕੱਟਿਆ ਗਿਆ ਹੈ। ਇਹ ਚਲਾਨ ਬੀਤੀ 10 ਅਗਸਤ ਨੂੰ ਸੰਬਲਪੁਰ ਰੀਜਨਲ ਟਰਾਂਸਪੋਰਟ ਦਫ਼ਤਰ ਵੱਲੋਂ ਕੱਟਿਆ ਗਿਆ ਹੈ। ਇਹ ਜੁਰਮਾਨਾ ਪੁਰਾਣੇ ਟ੍ਰੈਫ਼ਿਕ ਨਿਯਮਾਂ ਦੇ ਆਧਾਰ ਉੱਤੇ ਹੀ ਲਾਇਆ ਗਿਆ ਹੈ। ਦਰਅਸਲ ਨਾਗਾਲੈਂਡ ਦੇ ਨੰਬਰ ਵਾਲੇ ਇਸ ਟਰੱਕ ਦੇ ਮਾਲਕ ਨੇ ਕਈ ਉਲੰਘਣਾਵਾਂ ਕੀਤੀਆਂ ਹੋਈਆਂ ਸਨ।
Odisha sambalpur traffic challan truck driver
ਟਰੱਕ ਮਾਲਕ ਦੀ ਪਛਾਣ ਨਾਗਾਲੈਂਡ ਦੇ ਫ਼ੇਕ ਟਾਊਨ ਦੀ ਬੈਥੇਲ ਕਾਲੋਨੀ ਦੇ ਨਿਵਾਸੀ ਸ਼ੈਲੇਸ਼ ਸ਼ੰਕਰ ਲਾਲ ਗੁਪਤਾ ਵਜੋਂ ਹੋਈ ਹੈ। ਚਾਲਾਨ ਕੱਟੇ ਜਾਣ ਸਮੇਂ ਡਰਾਇਵਰ ਦਿਲੀਪ ਕਰਤਾ ਸੀ, ਜੋ ਝਾਰਸੁਗੁੜਾ ਦਾ ਰਹਿਣ ਵਾਲਾ ਹੈ।
Odisha sambalpur traffic challan truck driver
ਸੂਤਰਾਂ ਮੁਤਾਬਕ RTO ਨੇ ਉਸ ਉੱਤੇ ਬਿਨਾ ਰੋਡ–ਟੈਕਸ ਵਾਹਨ ਚਲਾਉਣਾ, ਬਿਨਾ ਵਾਹਨ ਬੀਮਾ, ਵਾਯੂ ਤੇ ਆਵਾਜ਼ ਪ੍ਰਦੂਸ਼ਣ ਦੀ ਉਲੰਘਣਾ ਕਰਨ ਤੇ ਮਾਲਵਾਹਕ ਟਰੱਕ ਉੱਤੇ ਯਾਤਰੀ ਲਿਜਾਣ ਦੇ ਨਿਯਮਾਂ ਦੀ ਉਲੰਘਣਾ ਅਧੀਨ ਚਾਲਾਨ ਕੱਟਿਆ ਹੈ। ਇਸ ਤੋਂ ਇਲਾਵਾ ਟਰੱਕ ਲਈ ਪਰਮਿਟ ਸ਼ਰਤਾਂ ਦੀ ਉਲੰਘਣਾ ਵੀ ਕੀਤੀ ਗਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।