Advertisement

ਦਿੱਲੀ ਵਿਚ ਕੱਟਿਆ ਗਿਆ ਦੇਸ਼ ਦਾ ਸਭ ਤੋਂ ਵੱਡਾ ਟ੍ਰੈਫ਼ਿਕ ਚਲਾਨ, ‘ਭਗਵਾਨ ਰਾਮ’ ਨੇ ਭਰੇ 1.41 ਲੱਖ ਰੁਪਏ

ਏਜੰਸੀ | Edited by : ਕਮਲਜੀਤ ਕੌਰ
Published Sep 11, 2019, 9:38 am IST
Updated Sep 12, 2019, 3:38 pm IST
ਕੇਂਦਰ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕਰਨ ਤੋਂ ਬਾਅਦ ਵਾਹਨ ਚਾਲਕਾਂ ਨੂੰ ਅਪਣੀਆਂ ਗਲਤੀਆਂ ਲਈ ਚਲਾਨ ਦੇ ਰੂਪ ਵਿਚ ਭਾਰੀ ਜੁਰਮਾਨਾ ਦੇਣਾ ਪੈ ਰਿਹਾ ਹੈ।
Truck owner from Rajasthan pays 1,41,700 challan for overloading
 Truck owner from Rajasthan pays 1,41,700 challan for overloading

ਦਿੱਲੀ: ਕੇਂਦਰ ਸਰਕਾਰ ਵੱਲੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕਰਨ ਤੋਂ ਬਾਅਦ ਵਾਹਨ ਚਾਲਕਾਂ ਨੂੰ ਅਪਣੀਆਂ ਗਲਤੀਆਂ ਲਈ ਚਲਾਨ ਦੇ ਰੂਪ ਵਿਚ ਭਾਰੀ ਜੁਰਮਾਨਾ ਦੇਣਾ ਪੈ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਦਿੱਲੀ ਵਿਚ ਸਾਹਮਣੇ ਆਇਆ ਹੈ। ਇੱਥੇ ਇਕ ਟਰੱਕ ਮਾਲਕ ਨੂੰ ਓਵਰ ਲੋਡਿੰਗ ਕਾਰਨ 1.41 ਲੱਖ ਰੁਪਏ ਦਾ ਚਲਾਨ ਭਰਨਾ ਪਿਆ। ਨਿਊਜ਼ ਏਜੰਸੀ ਅਨੁਸਾਰ ਟਰੱਕ ਮਾਲਕ ਦੀ ਪਛਾਣ ਭਗਵਾਨ ਰਾਮ ਦੇ ਤੌਰ ‘ਤੇ ਕੀਤੀ ਗਈ ਹੈ।

Image result for Truck owner from Rajasthan pays ₹1,41,700 challan for overloadingTruck owner from Rajasthan pays 1,41,700 challan for overloading

Advertisement

ਦਰਅਸਲ 5 ਸਤੰਬਰ ਨੂੰ ਉਹਨਾਂ ਦੇ ਟਰੱਕ ਨੂੰ ਓਵਰਲੋਡਿੰਗ ਹਾਲਤ ਵਿਚ ਪਾਇਆ ਗਿਆ। ਜਿਸ ਤੋਂ ਬਾਅਦ 9 ਸਤੰਬਰ ਨੂੰ ਰੋਹਿਣੀ ਕੋਰਟ ਨੇ ਉਹਨਾਂ 1,41,700 ਰੁਪਏ ਬਤੌਰ ਜੁਰਮਾਨਾ ਭਰਨ ਲਈ ਕਿਹਾ। ਦੱਸ ਦਈਏ ਇਸ ਤੋਂ ਪਹਿਲਾਂ ਵੀ ਇਕ ਟਰੱਕ ਮਾਲਕ ਦਾ 1.16 ਲੱਖ ਦਾ ਚਲਾਨ ਕੱਟਿਆ ਗਿਆ ਸੀ। ਜ਼ਿਕਰਯੋਗ ਹੈ ਕਿ 1 ਸਤੰਬਰ ਤੋਂ ਦੇਸ਼ ਭਰ 'ਚ ਲਾਗੂ ਕੀਤੇ ਗਏ ਨਵੇਂ ਮੋਟਰ ਵਹੀਕਲ ਐਕਟ ਦੇ ਕਾਰਨ ਵਾਹਨ ਚਾਲਕ ਨੂੰ ਭਾਜੜਾਂ ਪਈਆਂ ਹਨ। ਚਾਹੇ ਕੋਈ ਦੋਪਹੀਆ ਵਾਹਨ ਚਾਲਕ ਹੋਵੇ ਜਾਂ ਚਾਰ ਪਹੀਆ ਵਾਹਨ ਚਾਲਕ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਹਰ ਕਿਸੇ ਦਾ ਭਾਰੀ ਚਲਾਨ ਕੱਟ ਰਿਹਾ ਹੈ।

Truck owner pays 1,41,700 challanTruck owner pays 1,41,700 challan

ਉੜੀਸਾ 'ਚ ਵੀ ਟ੍ਰੈਫ਼ਿਕ ਪੁਲਿਸ ਵੱਲੋਂ ਨਵੇਂ ਨਿਯਮਾਂ ਤਹਿਤ ਇਕ ਟਰੱਕ ਡਰਾਈਵਰ ਦਾ 86500 ਰੁਪਏ ਦਾ ਚਲਾਨ ਕੱਟਿਆ ਗਿਆ ਸੀ। ਨਵੇਂ ਟਰੈਫਿਕ ਐਕਟ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਕਾਰਨ ਲਗਾਏ ਜਾਣ ਵਾਲੇ ਜੁਰਮਾਨੇ ਨੂੰ ਲੱਗਭੱਗ 10 ਗੁਣਾ ਤੱਕ ਵਧਾ ਦਿੱਤਾ ਗਿਆ ਹੈ। ਸ਼ਰਾਬ ਪੀ ਕੇ ਵਾਹਨ ਚਲਾਉਂਦੇ ਫੜੇ ਜਾਣ 'ਤੇ 10,000 ਰੁਪਏ ਦਾ ਜੁਰਮਾਨਾ ਲਿਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਨਾਬਾਲਿਗ ਵਾਹਨ ਚਲਾਉਂਦੇ ਹੋਏ ਫੜਿਆ ਜਾਂਦਾ ਹੈ ਤਾਂ ਵਾਹਨ ਮਾਲਿਕ ਨੂੰ ਜੇਲ੍ਹ ਹੋ ਸਕਦੀ ਹੈ। ਇਸ ਤੋਂ ਇਲਾਵਾ ਤੇਜ਼ ਰਫਤਾਰ 'ਚ ਵਾਹਨ ਚਲਾਨ 'ਤੇ 1,000 ਤੋਂ 2,000 ਰੁਪਏ ਤੱਕ ਦਾ ਚਲਾਨ ਕੱਟਿਆ ਜਾ ਸਕਦਾ ਹੈ ਜੋ ਕਿ ਪਹਿਲਾਂ 400 ਰੁਪਏ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Rajasthan
Advertisement

 

Advertisement
Advertisement