'ਯਾਰੀਆਂ' ਗੀਤ ਨਾਲ ਕਮਲ ਖ਼ਾਨ ਦੀ ਮੁੜ ਵਾਪਸੀ 
Published : Jan 16, 2019, 4:04 pm IST
Updated : Jan 16, 2019, 4:04 pm IST
SHARE ARTICLE
Kamal Khan
Kamal Khan

ਸੁੱਪਰ ਹਿੱਟ ਗੀਤ 'ਤੈਨੂੰ ਵਾਸਤਾ ਏ ਯਾਰਾ ਦਿਲ ਤੌੜ ਕੇ ਨਾ ਜਾਵੀ' ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਕਮਲ ਖ਼ਾਨ ਅਪਣੇ 'ਯਾਰੀਆਂ' ਟਰੈਕ ਨੂੰ ਲੈ ਕੇ...

ਸੁੱਪਰ ਹਿੱਟ ਗੀਤ 'ਤੈਨੂੰ ਵਾਸਤਾ ਏ ਯਾਰਾ ਦਿਲ ਤੌੜ ਕੇ ਨਾ ਜਾਵੀ' ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਕਮਲ ਖ਼ਾਨ ਅਪਣੇ 'ਯਾਰੀਆਂ' ਟਰੈਕ ਨੂੰ ਲੈ ਕੇ ਫਿਰ ਤੋਂ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਇਹ ਰੋਮੈਂਟਿਕ ਗੀਤ ਹੈ। ਕਮਲ ਖ਼ਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਹਰੇਕ ਗੀਤ ਜਿਵੇਂ - ਸੱਚ, ਰੂਹ, ਕੰਗਨਾਂ, ਆਦਿ ਨੂੰ ਦਰਸ਼ਕਾਂ ਵਲੋਂ ਭਰਮਾਂ ਹੁੰਗਾਰਾਂ ਮਿਲਿਆ ਹੈ।

'ਯਾਰੀਆਂ' ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗੀਤ ਨੂੰ ਜੱਸੀ ਬ੍ਰਦਰਜ਼ ਦੇ ਵਲੋਂ ਤਿਆਰ ਕੀਤਾ ਗਿਆ ਹੈ। ਗੀਤ 'ਦੀਪ ਅਲਾਚੌਰੀਆ' ਦੇ ਦੁਆਰਾਂ ਲਿਖਿਆ ਗਿਆ ਹੈ। ਇਸ ਗੀਤ ਦਾ ਵੀਡੀਓ 'ਸੁਮਿੱਤ ਸ਼ਰਮਾਂ' ਦੇ ਵਲੋਂ ਤਿਆਰ ਕੀਤੀ ਗਈ ਹੈ। ਇਸ ਗੀਤ ਦੇ ਪ੍ਰੋਡਿੂਸਰ ਪਰਮਿੰਦਰ ਸਿੰਘ ਲਾਬਾਂ ਅਤੇ ਕੁਲਵਿੰਦਰ ਸਿੰਘ ਗਿੱਲ ਦੀ ਅਗਵਾਈ 'ਚ ਛੱਲਾ ਰਿਕਾਰਡ ਵਲੋਂ ਅੱਜ ਰਿਲੀਜ਼ ਕੀਤਾ ਗਿਆ ਹੈ। ਕਮਲ ਖ਼ਾਨ ਨੇ ਅਪਣੀ ਅਵਾਜ਼ ਨਾਲ ਲੋਕਾਂ ਦੇ ਦਿਲਾਂ ਨੂੰ ਕੀਲ ਕੇ ਰਖਿਆ ਹੋਇਆ ਹੈ। ਉਸੇ ਤਰ੍ਹਾਂ ਇਸ ਗੀਤ ਨੂੰ ਵੀ ਦਰਸ਼ਕਾਂ ਵਲੋਂ ਖਿੱੜ੍ਹੇ ਮੱਥੇ ਪ੍ਰਵਾਨ ਕੀਤਾ ਗਿਆ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement