ਗੀਤਾਂ ’ਚ ਵਡਿਆਏ ਜਾਣ ਵਾਲੇ ਚੰਡੀਗੜ੍ਹ ਨੂੰ ਲੱਗੀ ਨਜ਼ਰ, ਦੇਖੋ ਕੀ-ਕੀ ਹੋ ਰਿਹੈ…
Published : Dec 24, 2018, 5:36 pm IST
Updated : Apr 10, 2020, 10:45 am IST
SHARE ARTICLE
Chandigarh City
Chandigarh City

ਅੱਜ ਗੱਲ ਗੀਤਾਂ ’ਚ ਵਡਿਆਏ ਜਾਣ ਵਾਲੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਕਰਦੇ ਹਾਂ, ਪੁਰਾਣੀਆਂ ਸਵਾਣੀਆਂ ਵਾਂਗ ਕਹਿ ਸਕਦੇ ਆਂ ਕਿ ਚੰਡੀਗੜ੍ਹ....

ਚੰਡੀਗੜ੍ਹ (ਸ.ਸ.ਸ) : ਅੱਜ ਗੱਲ ਗੀਤਾਂ ’ਚ ਵਡਿਆਏ ਜਾਣ ਵਾਲੇ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਕਰਦੇ ਹਾਂ, ਪੁਰਾਣੀਆਂ ਸਵਾਣੀਆਂ ਵਾਂਗ ਕਹਿ ਸਕਦੇ ਆਂ ਕਿ ਚੰਡੀਗੜ੍ਹ ਸ਼ਾਹਿਰ ਨੂੰ ਨਜ਼ਰ ਲੱਗ ਗਈ ਜਾਪਦੀ ਹੈ। ਆਏ ਦਿਨ ਕਤਲ, ਬਲਾਤਕਾਰ, ਅਗਵਾਹ, ਲੁੱਟ/ਚੋਰੀ ਅਤੇ ਐੱਨ.ਡੀ.ਪੀ.ਐੱਸ. ਐਕਟ ਨਾਲ ਜੁੜੀਆਂ ਘਟਨਾਵਾਂ ਇਸ ਖੂਬਸੂਰਤ ਸ਼ਹਿਰ ਦੇ ਮੱਥੇ ’ਤੇ ਕਲੰਕ ਲੱਗਾ ਰਹੀਆਂ ਹਨ। ਹਾਲ ਦੀ ਘਟਨਾਵਾਂ ਨਾਲ ਸ਼ੁਰੂਆਤ ਕਰੀਏ ਤਾਂ ਬੀਤੇ ਸ਼ਨੀਵਾਰ ਹੀ ਤਿੰਨ ਥਾਂਈ ਝਪਟਮਾਰੀ ਹੋਈ। ਪਹਿਲੀ ਘਟਨਾ ਸੈਕਟਰ 39 ਦੀ ਏ ਜਿੱਥੇ ਐਕਟੀਵਾ ਸਵਾਰ ਝਪਟਮਾਰ ਨੇ ਲੜਕੀ ਦਾ ਪਰਸ ਖੋਹਿਆ ਹੈ।

ਦੂਜੀ ਘਟਨਾ ਸੈਕਟਰ 17 ਦੀ ਏ ਜਿੱਥੋਂ ਚੇਨ ਝਪਟਣ ਦੀ ਖ਼ਬਰ ਸਾਹਮਣੇ ਆਈ ਪਰ ਪੁਲਿਸ ਮੁਤਾਬਕ ਮਾਮਲਾ ਆਪਸੀ ਝਗੜੇ ਦਾ ਸੀ ਅਤੇ ਤੀਜੀ ਘਟਨਾ ਏਅਰਪੋਟ ਲਾਈਟ ਪਆਇੰਟ ’ਤੇ ਵਾਪਰੀ ਜਿੱਥੇ ਤਿੰਨ ਝਪਟਮਾਰ ਇੱਕ ਰਾਹਗੀਰ ਦਾ ਪਰਸ ਅਤੇ ਲੋਕੇਟ ਖੋਹ ਕੇ ਭੱਜ ਗਏ। ਇਸ ਤੋਂ ਇਲਾਵਾ ਦੋ ਥਾਂਈ ਚੋਰੀ ਦੀਆਂ ਵਾਰਦਾਤਾਂ ਵੀ ਇਸੇ ਦਿਨ ਵਾਪਰੀਆਂ। ਜੋ ਚੰਡੀਗੜ੍ਹ ਦੇ ਵਿਗੜ ਰਹੇ ਮਾਹੌਲ ਵਲ ਇਸ਼ਾਰਾ ਕਰਦੀਆਂ ਹਨ। ਚੰਡੀਗੜ੍ਹ ਪੁਲਿਸ ਦੀ ਵੈੱਬ ਸਾਈਟ ਦੇ ਆਂਕੜੇ ਵੀ ਸਾਫ ਬਿਆਨ ਕਰਦੇ ਹਨ ਕਿ ਚੰਡੀਗੜ੍ਹ ’ਚ ਲਗਾਤਾਰ ਅਪਰਾਧਕ ਘਟਨਾਵਾਂ ਵਾਪਰ ਰਹੀਆਂ ਹਨ।

ਸਕ੍ਰੀਨ ’ਤੇ ਨਜ਼ਰ ਆ ਰਹੇ ਇਹਨਾਂ ਅੰਕੜਿਆਂ ਤੋਂ ਸਹਿਜੇ ਹੀ ਪਤਾ ਲਗਾਇਆ ਜਾ ਸਕਦੈ ਕਿ ਚੰਡੀਗੜ੍ਹ ’ਚ ਹਾਲਾਤ ਕਿੰਨੇ ਗੰਭੀਰ ਹਨ, ਸਾਲ 2014 ਤੋਂ ਸਾਲ 2018 ਦੇ 6 ਮਹੀਨਿਆਂ ਤਕ ਦੇ ਆਂਕੜੇ ਦੱਸਦੇ ਨੇ ਕਿ ਕਤਲ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਵੀ ਲਗਾਤਾਰ ਇਸ ਮਾਡਰਨ ਸ਼ਹਿਰ ’ਚ ਵਾਪਰ ਰਹੀਆਂ ਹਨ। ਕੁਝ ਸੰਗੀਨ ਘਟਨਾਵਾਂ ਦਾ ਜ਼ਿਕਰ ਕੀਤਾ ਹੈ ਹੋਰ ਵੀ ਵੱਡੀ ਗਿਣਤੀ ’ਚ ਅਪਰਾਧਕ ਮਾਮਲੇ ਦਰਜ ਹੋਏ ਹਨ ਜਿਹਨਾਂ ਦਾ ਵੇਰਵਾ ਚੰਡੀਗੜ੍ਹ ਪੁਲਿਸ ਦੀ ਵੈੱਬ ਸਾਈਟ ’ਤੇ ਦੇਖਿਆ ਜਾ ਸਕਦੈ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਹੋਰਨਾਂ ਇਲਾਕਿਆਂ ਜਾਂ ਸੂਬਿਆਂ ਤੋਂ ਆਏ ਲੋਕ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਇੱਥੋਂ ਦਾ ਅਮੀਰ, ਚਮਕ-ਦਮਕ ਤੇ ਹਾਈ-ਫਾਈ ਵਾਤਾਵਰਨ ਵੀ ਨੌਜਵਾਨਾਂ ਨੂੰ ਕੁਰਾਹੇ ਪਾ ਰਿਹੈ ਅਤੇ ਮਹਿੰਗੇ ਸ਼ੌਂਕ ਪੁਗਾਉਣ ਲਈ ਉਹ ਰਾਤ ਦੇ ਹਨ੍ਹੇਰੇ ’ਚ ਕਾਲੇ ਕੰਮਾਂ ਨੂੰ ਅੰਜ਼ਾਮ ਦੇ ਰਹੇ ਹਨ। ਚੰਡੀਗੜ੍ਹ ਵਰਗੇ ਸ਼ਹਿਰ ’ਚ 10 ਅਤੇ 14 ਸਾਲ ਦੀਆਂ ਬੱਚੀਆਂ ਦੇ ਬਲਾਤਕਾਰ ਹੋਣਾ, ਕੁਝ ਪੈਸਿਆਂ ਦੇ ਝਗੜੇ ਪਿੱਛੇ ਕਤਲ ਹੋਣਾ, ਗੈਂਗਸਟਰਾਂ ਦਾ ਇਸ ਸ਼ਹਿਰ ਵੱਲ ਰੁਝਾਨ ਅਤੇ ਆਏ ਦਿਨ ਵਾਪਰ ਰਹੀਆਂ ਲੁੱਟਾਂ-ਖੋਹਾਂ ਦੀ ਘਟਨਾਵਾਂ ਖ਼ਤਰੇ ਦੀ ਘੰਟੀ ਵਜ੍ਹਾ ਰਹੀਆਂ ਹਨ। ਗੀਤਾਂ ’ਚ ਵਡਿਆਏ ਜਾਣ ਵਾਲੇ ਇਸ ਸ਼ਹਿਰ ਦੀ ਇਸ ਰਗ ਨੂੰ ਫੜਨ ਦੀ ਵੀ ਲੋੜ ਹੈ। ਜੇ ਸਮਾਂ ਰਹਿੰਦੇ ਕੁਝ ਨਾ ਕੀਤਾ ਗਿਆ ਤਾਂ ਨਤੀਜੇ ਭਿਆਨਕ ਹੋ ਸਕਦੇ ਹਨ।

ਸਾਲ ਕਤਲ ਬਲਾਤਕਾਰ ਅਗਵਾਹ ਲੁੱਟ/ ਚੋਰੀ NDPS Act

2014  23 64 188 66/1260 137

2015  20 78 230 75/984 173  

2016  26 72 180 54/918 144

2017  25 68 203 54/1222 244

2018 (6ਮਹੀਨੇ)10 35 98 31/609 83

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement