'ਬੱਬੂ ਮਾਨ' ਦੀ ਨਵੀਂ ਫਿਲਮ ਦਾ ਨਵਾਂ ਗੀਤ 'ਟਰਾਲਾ-2' ਹੋਇਆ ਰੀਲੀਜ਼, ਬਾਕੀਆਂ ਨੂੰ ਪਛਾੜਿਆ
Published : Nov 14, 2018, 7:42 am IST
Updated : Apr 10, 2020, 12:49 pm IST
SHARE ARTICLE
Babbu Maan
Babbu Maan

ਬੱਬੂ ਮਾਨ ਇਕ ਅਜਿਹੇ ਕਲਾਕਾਰ ਹਨ ਜਿਨ੍ਹਾ ਨੂੰ ਸਾਰੀਆਂ ਦੁਨੀਆਂ ਬੇਹੱਦ ਪਿਆਰ ਕਰਦੀ ਹੈ, ਇਥੋਂ ਤੱਕ ਕਿ ਸਾਰੇ ਗਾਇਕ ਵੀ ਉਹਨਾਂ ਦੇ...

ਚੰਡੀਗੜ੍ਹ (ਪੀਟੀਆਈ) : ਬੱਬੂ ਮਾਨ ਇਕ ਅਜਿਹੇ ਕਲਾਕਾਰ ਹਨ ਜਿਨ੍ਹਾ ਨੂੰ ਸਾਰੀਆਂ ਦੁਨੀਆਂ ਬੇਹੱਦ ਪਿਆਰ ਕਰਦੀ ਹੈ, ਇਥੋਂ ਤੱਕ ਕਿ ਸਾਰੇ ਗਾਇਕ ਵੀ ਉਹਨਾਂ ਦੇ ਫੈਨ ਹਨ। ਬੱਬੂ ਮਾਨ ਗਰੀਬਾਂ ਅਤੇ ਬੇਸਹਾਰਾ ਬੱਚਿਆ, ਔਰਤਾਂ, ਹੋਰ ਵੀ ਕਾਫ਼ੀਆਂ ਦੀ ਆਰਥਿਕ ਮੱਦਦ ਵਜੋਂ ਵੀ ਜਾਣੇ ਜਾਂਦੇ ਹਨ। ਬੱਬੂ ਮਾਨ ਦੀ ਆਉਣ ਵਾਲੀ ਪੰਜਾਬੀ ਫਿਲਮ 'ਬਣਜਾਰਾ ਦਾ ਟਰੱਕ ਡਰਾਈਵਰ' ਦਾ ਗਾਣਾ ਰਿਲੀਜ਼ ਹੋ ਗਿਆ ਹੈ । ‘ਟਰਾਲਾ-2’ ਟਾਈਟਲ ਹੇਠ ਜਾਰੀ ਇਸ ਗਾਣੇ ਵਿਚ ਟਰੱਕ ਡਰਾਈਵਰਾਂ ਦੀ ਹੀ ਗੱਲ ਕੀਤੀ ਗਈ ਹੈ ਤੇ ਜੱਟਾਂ ਦੇ ਮੁੰਡਿਆਂ ਦੇ ਸ਼ੌਂਕ ਨੂੰ ਬਿਆਨ ਕੀਤਾ ਗਿਆ ਹੈ । ਇਸ ਗਾਣੇ ਦੇ ਬੋਲ ਹਰਵਾਰ ਦੀ ਤਰ੍ਹਾਂ ਖੁਦ ਬੱਬੂ ਮਾਨ ਨੇ ਲਿਖੇ ਨੇ ਤੇ ਇਸ ਦਾ ਮਿਉਜ਼ਿਕ ਵੀ ਉਹਨਾਂ ਨੇ ਹੀ ਖੁਦ ਬਣਾਇਆ ਹੈ ।

ਇਸ ਗਾਣੇ ਦੇ ਫਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਵਿਦੇਸ਼ੀ ਧਰਤੀ ‘ਤੇ ਫਿਲਮਾਇਆ ਗਿਆ ਹੈ । ਇਸ ਗਾਣੇ ਦਾ ਨਿਰਦੇਸ਼ਨ ਮੁਸ਼ਤਾਕ ਪਾਸ਼ਾ ਨੇ ਕੀਤਾ ਹੈ । ਗਾਣੇ ਦੇ ਦੇ ਬੋਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਹਨ ‘ਲੈ ਲਿਆ ਟਰਾਲਾ 36 ਟਾਈਰਾ ਨੀ, ਸੜਕਾਂ ‘ਤੇ ਜਾਵੇ ਨਾਂਗ ਵਾਂਗੂ ਮੇਲਦਾ’ । ਇਸ ਗਾਣੇ ਨੂੰ ਬੱਬੂ ਮਾਣ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਗਾਣੇ ਦੇ ਜਾਰੀ ਹੁੰਦੇ ਹੀ ਇਸ ਨੂੰ ਦੇਖਣ ਤੇ ਸੁਣਨ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਪਹੁੰਚ ਗਈ ਹੈ । ‘ਬਣਜਾਰਾ ਦਾ ਟਰੱਕ ਡਰਾਇਵਰ’ ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫਿਲਮ ਨੂੰ ਬੱਬੂ ਮਾਨ ਅਤੇ ਰਾਣਾ ਆਹਲੁਵਾਲੀਆ ਮਿਲਕੇ ਬਣਾ ਰਹੇ ਹਨ । ਇਸ ਫਿਲਮ ਵਿਚ ਮੁੱਖ ਭੂਮਿਕਾ ਵਿਚ ਬੱਬੂ ਮਾਨ ਤੇ ਸ਼ਰਧਾ ਆਰੀਆ ਦਿਖਾਈ ਦੇਣਗੇ , ਇਸ ਤੋਂ ਇਲਾਵਾ ਰਾਣਾ ਰਣਬੀਰ ਵੀ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਮਨ ਮੋਹਣਗੇ । ਇਹ ਫਿਲਮ 7  ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement