
ਕੁੱਝ ਸਮੇਂ ਪਹਿਲਾਂ ਜਿੱਥੇ # MeToo ਮੁਹਿੰਮ ਦੇ ਤਹਿਤ ਕਈ ਲੋਕਾਂ ਦੇ ਨਾਮ ਸਾਹਮਣੇ ਆਏ ਸਨ ਉਨ੍ਹਾਂ ਵਿਚੋਂ ਇਕ ਵੱਡਾ ਨਾਮ ਭੂਸ਼ਣ ਕੁਮਾਰ ਦਾ ਵੀ ਸੀ ਪਰ ਉਸ ਸਮੇਂ ਫਿਲਮ...
ਮੁੰਬਈ : ਕੁੱਝ ਸਮੇਂ ਪਹਿਲਾਂ ਜਿੱਥੇ # MeToo ਮੁਹਿੰਮ ਦੇ ਤਹਿਤ ਕਈ ਲੋਕਾਂ ਦੇ ਨਾਮ ਸਾਹਮਣੇ ਆਏ ਸਨ ਉਨ੍ਹਾਂ ਵਿਚੋਂ ਇਕ ਵੱਡਾ ਨਾਮ ਭੂਸ਼ਣ ਕੁਮਾਰ ਦਾ ਵੀ ਸੀ ਪਰ ਉਸ ਸਮੇਂ ਫਿਲਮਮੇਕਰ ਭੂਸ਼ਣ ਕੁਮਾਰ ਨੇ ਅਪਣੇ ਉਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਖਾਰਿਜ ਕਰ ਦਿਤਾ ਸੀ ਪਰ ਹੁਣ ਉਥੇ ਹੀ ਉਨ੍ਹਾਂ ਦੇ ਖਿਲਾਫ਼ ਲਿਖਤੀ ਸ਼ਿਕਾਇਤ ਦਰਜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਓਸ਼ੀਵਾੜਾ ਪੁਲਿਸ ਸਟੇਸ਼ਨ ਵਿਚ ਭੂਸ਼ਣ ਕੁਮਾਰ ਖਿਲਾਫ਼ ਸੈਕਸੁਅਲ ਹਰਾਸਮੈਂਟ ਦੀ ਲਿਖਤੀ ਸ਼ਿਕਾਇਤ ਦਰਜ ਕੀਤੀ ਗਈ ਹੈ। ਇਹ ਸ਼ਿਕਾਇਤ ਉਨ੍ਹਾਂ ਦੀ ਕੰਪਨੀ ਵਿਚ ਕੰਮ ਕਰਨ ਵਾਲੀ ਮਹਿਲਾ ਨੇ ਕੀਤੀ ਹੈ।
Sexual Harassment
ਮਹਿਲਾ ਨੇ ਭੂਸ਼ਣ 'ਤੇ ਕਈ ਗੰਭਰੀ ਇਲਜ਼ਾਮ ਲਗਾਏ ਹਨ। ਇਲਜ਼ਾਮਾਂ ਦੇ ਆਧਾਰ 'ਤੇ ਪੁਲਿਸ ਮਾਮਲੇ ਦੀ ਛਾਨਬੀਨ ਵਿਚ ਲੱਗ ਚੁੱਕੀ ਹੈ ਪਰ ਹੁਣ ਤੱਕ ਭੂਸ਼ਣ ਕੁਮਾਰ ਉਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ‘ਟੀ - ਸੀਰਿਜ਼’ ਦੇ ਮੁਖੀ ਭੂਸ਼ਣ ਕੁਮਾਰ 'ਤੇ ਬੀਤੇ ਸਾਲ ਦੇ ਅਕਤੂਬਰ ਮਹੀਨੇ ਵਿਚ ਟਵਿਟਰ 'ਤੇ ਇਕ ਅਣਪਛਾਤੇ ਮਹਿਲਾ ਨੇ ਇਲਜ਼ਾਮ ਲਗਾਇਆ ਸੀ ਕਿ ਕੁਮਾਰ ਨੇ ਉਨ੍ਹਾਂ ਦੇ ‘ਪ੍ਰੋਡਕਸ਼ਨ ਹਾਉਸ’ ਦੀ ਤਿੰਨਾਂ ਫਿਲਮਾਂ ਦੇ ਗੀਤਾਂ ਦੇ ਬਦਲੇ ਉਨ੍ਹਾਂ ਨੂੰ ਨਜ਼ਦੀਕੀ ਸਬੰਧ ਬਣਾਉਣ ਨੂੰ ਕਿਹਾ ਸੀ।
ਮਹਿਲਾ ਨੇ ਇਲਜ਼ਾਮ ਲਗਾਇਆ ਕਿ ਉਸਨੇ ਜਦੋਂ ਕੁਮਾਰ ਦਾ ਪ੍ਰਸਤਾਵ ਠੁਕਰਾ ਦਿਤਾ ਤਾਂ ਭੂਸ਼ਣ ਨੇ ਇਸ ਬਾਰੇ ਕਿਸੇ ਨੂੰ ਦੱਸਣ 'ਤੇ ਉਸਦਾ ਕਰਿਅਰ ਬਰਬਾਦ ਕਰਨ ਦੀ ਧਮਕੀ ਵੀ ਦਿਤੀ। ਕੁਮਾਰ ਨੇ ਮੀਡੀਆ ਹੋਈ ਇਕ ਗੱਲਬਾਤ ਵਿਚ ਕਿਹਾ ਸੀ, ‘ਮੈਂ ਇਹ ਜਾਣ ਕੇ ਚਿੰਤਤ ਅਤੇ ਦੁਖੀ ਹਾਂ ਕਿ ਇਕ ਅਣਪਯਾਤੇ ਵਿਅਕਤੀ ਨੇ ਮੇਰਾ ਨਾਮ ‘# MeToo’ ਮੁਹਿੰਮ ਵਿਚ ਖਿੱਚਿਆ ਹੈ। ਮੇਰੇ ਖਿਲਾਫ਼ ਇਲਜ਼ਾਮ ਬੇਬੁਨਿਆਦ ਹੈ। ਮੇਰੀ ਛਵੀ ਹਮੇਸ਼ਾ ਸਾਫ਼ ਰਹੀ ਹੈ ਅਤੇ ਮੈਂ ਹਮੇਸ਼ਾ ਪੇਸ਼ੇਵਰ ਰਿਹਾ ਹਾਂ।
Bhushan Kumar
ਟਵੀਟ ਦਾ ਇਸਤੇਮਾਲ ਮੈਨੂੰ ਅਪਮਾਨਿਤ ਕਰਨ ਅਤੇ ਮੇਰੀ ਛਵੀ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ।’ ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਸ਼ਿਕਾਇਤ ਕਰਨ ਵਾਲੀ ਮਹਿਲਾ ਅਤੇ ਸੋਸ਼ਲ ਮੀਡੀਆ 'ਤੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਇਕ ਹੀ ਹੈ ਜਾਂ ਕੋਈ ਹੋਰ ਮਹਿਲਾ ਹੈ।