
ਹਾਲ ਹੀ 'ਚ ਗੁਰੂ ਰੰਧਾਵਾ ਨੇ 'ਮੇਡ ਇਨ ਇੰਡੀਆ' ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ।
ਆਪਣੇ ਗੀਤਾਂ ਨਾਲ ਪਾਲੀਵੁੱਡ ਤੇ ਬਾਲੀਵੁੱਡ 'ਚ ਧਮਾਲਾਂ ਪਾਉਣ ਵਾਲੇ ਗੁਰੂ ਰੰਧਾਵਾ ਅਕਸਰ ਹੀ ਸਾਨੂੰ ਯੂਟਿਊਬ 'ਤੇ ਟਰੈਂਡਿੰਗ 'ਚ ਦੇਖਣ ਨੂੰ ਮਿਲਦੇ ਹਨ। ਗੁਰੂ ਦੇ ਗਾਏ ਹੋਏ ਗੀਤਾਂ 'ਚ 'ਪਟੋਲਾ' , ਤੈਨੂੰ ਸੂਟ ਸੂਟ ਕਰਦਾ' , 'ਬਣ ਮੇਰੀ ਰਾਣੀ' ਤਾਂ ਸੁਪਰ ਡੁਪਰ ਹਿੱਟ ਗਏ। ਜਿਨ੍ਹਾਂ ਨੇ ਬਾਲੀਵੁੱਡ ਇੰਡਸਟਰੀ 'ਚ ਵੀ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਸੀ। ਪੰਜਾਬੀ ਗਾਇਕ ਗੁਰੂ ਰੰਧਾਵਾ ਅੱਜਕਲ ਆਪਣੇ ਨਵੇਂ ਗੀਤ ‘ਮੇਡ ਇਨ ਇੰਡਿਆ’ ਨਾਲ ਚਰਚਾ ਵਿੱਚ ਛਾਏ ਹੋਏ ਹਨ।
Guru Randhawa
ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਦੌਰਾਨ ਗੁਰੂ ਰੰਧਾਵਾ ਨੇ ਮਿਊਜ਼ਿਕ ਅਤੇ ਐਕਟਿੰਗ ਬਾਰੇ ਖੁੱਲ੍ਹ ਕੇ ਜਾਣਕਾਰੀ ਦਿੱਤੀ। ਇਕ ਇੰਟਰਵਿਊ ਦੌਰਾਨ ਗੁਰੂ ਰੰਧਾਵਾ ਨੇ ਦੱਸਿਆ ਕਿ ਬਾਲੀਵੁੱਡ ਵਿਚ ਐਕਟਿੰਗ ਕਰਨ ਦੀ ਮੇਰੀ ਕੋਈ ਤਮੰਨਾ ਨਹੀਂ ਹੈ। ਗਾਇਕ ਹਾਂ, ਗਾਇਕ ਬਣ ਕੇ ਹੀ ਰਹਾਂਗਾ ਅਤੇ ਲੋਕਾਂ ਦਾ ਪਿਆਰ ਪਾਉਣ ਦੀ ਕੋਸ਼ਿਸ਼ ਕਰਦਾ ਰਹਾਂਗਾ। ਉਹਨਾਂ ਦਸਿਆ ਕਿ ਬਚਪਨ ਤੋਂ ਹੀ ਮੇਰਾ ਸੁਪਨਾ ਗਾਇਕ ਬਣਨ ਦਾ ਸੀ।
Guru Randhawa
ਗੱਲਬਾਤ ਕਰਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਹਰ ਜਗ੍ਹਾ ਕੰਮ ਕਰਨ ਦੀ ਤਮੰਨਾ ਰੱਖਦੇ ਹਾਂ ਪਰ ਮਿਊਜ਼ਿਕ ਮੇਰੀ ਜਾਨ, ਮੇਰੀ ਧੜਕਨ ਹੈ। ਉਸ ਦੇ ਬਿਨ੍ਹਾਂ ਮੈਂ ਜੀ ਨਹੀਂ ਸਕਦਾ। ਮੇਰੇ ਲਈ ਮਿਊਜ਼ਿਕ ਮਾਇਨੇ ਰੱਖਦਾ ਹੈ ਫਿਰ ਭਾਵੇਂ ਉਹ ਪਾਲੀਵੁੱਡ, ਬਾਲੀਵੁੱਡ ਜਾਂ ਹਾਲੀਵੁੱਡ ਇੰਡਸਟਰੀ ਦਾ ਹੀ ਕਿਉਂ ਨਾ ਹੋਵੇ। ਗੁਰੂ ਰੰਧਾਵਾ ਨੇ ਕਿਹਾ ਕਿ ਉਹ ਇੱਕਲੇ ਹੀ ਗੀਤ ਗਾਉਂਦੇ ਹਨ ਅਤੇ ਇੱਕਲੇ ਹੀ ਗਾਉਂਦੇ ਰਹਿਣਗੇ।
Guru Randhawa
ਗੁਰੂ ਨੂੰ ਪਾਲੀਵੁੱਡ ਦੇ ਨਾਲ - ਨਾਲ ਬਾਲੀਵੁੱਡ ਵਲੋਂ ਵੀ ਬਹੁਤ ਪਿਆਰ ਤੇ ਉਨ੍ਹਾਂ ਦੇ ਗੀਤਾਂ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ। ਹਾਲ ਹੀ 'ਚ ਗੁਰੂ ਰੰਧਾਵਾ ਨੇ 'ਮੇਡ ਇਨ ਇੰਡੀਆ' ਗਾਣੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ। ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਹੁਣ ਮੌਜੂਦਾ ਗੀਤ ਜਿਸ ਵਿੱਚ ਦੇਸ਼ ਪ੍ਰੇਮ ਦੀ ਸਾਰੀ ਸੀਮਾਵਾਂ ਨੂੰ ਪਾਰ ਕਰਦੇ ਹੋਏ ਟਾਈਟਲ ਹੀ ‘ਮੇਡ ਇਨ ਇੰਡੀਆ’ ਰੱਖ ਦਿੱਤਾ ਗਿਆ ਹੈ। ਦਰਸ਼ਕ ਇਸ ਗੀਤ ਦੀ ਤੁਲਨਾ 1995 ਵਿੱਚ ਆਏ ਅਲੀਸ਼ਾ ਚਿਨਾਏ ਦੇ ‘ਮੇਡ ਇਨ ਇੰਡੀਆ’ ਨਾਲ ਭੁੱਲ ਕੇ ਵੀ ਨਾ ਕਰਨ।
Guru Randhawa
ਉਸ ਗੀਤ ਵਿੱਚ ਜੋ ‘ਮੇਡ ਇਨ ਇੰਡੀਆ’ ਵੇਖਿਆ ਸੀ ਯਾਨੀ ਮਿਲਿੰਦ ਸੋਮਨ ਉਹ ਭਲੇ ਟਾਰਜ਼ਨ ਵਰਗਾ ਦਿਸ ਰਿਹਾ ਹੋਵੇ ਪਰ ਉਸ ਨੂੰ ਡੱਬੇ ਵਿੱਚ ਬੰਦ ਕਰ ਕੇ ਲਿਆਇਆ ਗਿਆ ਸੀ ਜੋ ਇੱਕ ਤਰ੍ਹਾਂ ਨਾਲ ਇੰਡੀਆ ਦੀ ਸ਼ਾਨ ਘਟਾਉਣ ਵਾਲੀ ਗੱਲ ਸੀ। ਪਰ ਗੁਰੁ ਰੰਧਾਵਾ ਦਾ ‘ਮੇਡ ਇਨ ਇੰਡੀਆ’ ਵੱਖ ਹੀ ਲੈਵਲ ਦਾ ਹੈ।