
ਧੋਖਾਧੜੀ ਮਾਮਲੇ 'ਚ ਫਸੀ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਅਤੇ ਉਸ ਦੇ ਪਤੀ ਅਕਸ਼ੇ ਠੱਕਰ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਲਈ ਸੈਸ਼ਨ ਜੱਜ ...
ਧੋਖਾਧੜੀ ਮਾਮਲੇ 'ਚ ਫਸੀ ਬਾਲੀਵੁੱਡ ਅਦਾਕਾਰਾ ਸੁਰਵੀਨ ਚਾਵਲਾ ਅਤੇ ਉਸ ਦੇ ਪਤੀ ਅਕਸ਼ੇ ਠੱਕਰ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਲਈ ਸੈਸ਼ਨ ਜੱਜ ਐਸ.ਕੇ ਅਰੋੜਾ ਦੀ ਅਦਾਲਤ ਵਿੱਚ ਪੇਸ਼ ਹੋਏ। ਅਦਾਲਤ ਨੇ ਦੋਹਾਂ ਵਿਰੋਧੀ ਧਿਰਾਂ ਦੀਆਂ ਦਲੀਲਾਂ ਸੁਣਦੇ ਹੋਏ ਫ਼ੈਸਲਾ 21 ਜੁਲਾਈ ਤੱਕ ਰਾਖਵਾਂ ਰੱਖ ਲਿਆ ਹੈ।
Surveen Chawla Fraud case
ਦੱਸਣਯੋਗ ਹੈ ਕਿ ਥੋੜੇ ਸਮੇਂ ਪਹਿਲਾ ਹੁਸ਼ਿਆਰਪੁਰ ਦੇ ਨਿਵੇਸ਼ਕਾਰ ਸਤਪਾਲ ਗੁਪਤਾ ਅਤੇ ਉਸਦੇ ਪੁੱਤਰ ਪੰਕਜ ਗੁਪਤਾ ਨੇ ਅਦਾਕਾਰਾ ਸੁਰਵੀਨ ਚਾਵਲਾ ਅਤੇ ਉਸ ਦੇ ਪਤੀ ਅਕਸ਼ੇ ਠੱਕਰ ਅਤੇ ਭਰਾ ਮਨਵਿੰਦਰ ਸਿੰਘ 'ਤੇ 40 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਮੜਿਆ ਸੀ।
Surveen Chawla Fraud case
ਸ਼ਿਕਾਇਤਕਰਤਾ ਸਤਪਾਲ ਗੁਪਤਾ ਅਤੇ ਪੰਕਜ ਗੁਪਤਾ ਨੇ ਸਥਾਨਕ ਪੁਲਿਸ ਨੂੰ ਆਪਣੇ ਨਾਲ ਹੋਈ ਠੱਗੀ ਬਾਰੇ ਸਾਰੀ ਜਾਣਕਾਰੀ ਦਿੰਦੇ ਹੋਏ ਸੁਰਵੀਨ ਚਾਵਲਾ ਅਤੇ ਉਸਦੇ ਪਤੀ ਅਕਸ਼ੇ ਠੱਕਰ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਸੀ।
Surveen Chawla Fraud case
ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਸੁਰਵੀਨ ਚਾਵਲਾ, ਅਕਸ਼ੇ ਠੱਕਰ ਅਤੇ ਮਨਜਿੰਦਰ ਸਿੰਘ ਨੇ ਪੈਸਾ ਇੰਵੈਸਟਮੈਂਟ ਕਰਕੇ ਦੋਗੁਨੇ ਕਰਨ ਦਾ ਝਾਂਸਾ ਦੇਕੇ ਹਿੰਦੀ ਫ਼ਿਲਮ 'ਨੀਲ ਬਟੇ ਸੰਨਾਟਾ' ਦੇ ਨਿਰਮਾਣ ਵਾਸਤੇ 40 ਲੱਖ ਰੁਪਏ ਲਗਵਾਏ ਸੀ। ਪਰ ਅੱਜ ਤੱਕ ਇਕ ਵੀ ਰੁਪਇਆ ਉਨ੍ਹਾਂ ਨੂੰ ਵਾਪਸ ਨਹੀਂ ਦਿੱਤਾ ਗਿਆ।
Surveen Chawla Fraud case
ਫਿਲਹਾਲ ਧੋਖਾਧੜੀ ਕੇਸ 'ਚ ਫਸੀ ਸੁਰਵੀਨ ਚਾਵਲਾ ਅਤੇ ਉਸਦੇ ਪਤੀ ਦੀਆਂ ਮੁਸ਼ਕਲਾ ਘੱਟ ਨਹੀਂ ਹੁੰਦਿਆ ਦਿਖ ਰਹੀਆਂ। ਕਿਉਂਕਿ ਅਦਾਲਤ ਨੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਨਾ ਦਿੰਦੇ ਹੋਏ ਫ਼ੈਸਲਾ 21 ਜੁਲਾਈ ਤੱਕ ਰਾਖਵਾਂ ਰੱਖ ਲਿਆ ਹੈ।