ਬਿਗ-ਬੋਸ: ਸ਼ਹਿਨਾਜ਼ ਗਿੱਲ ਨੂੰ ਲੈ ਕੇ ਚੱਲੀ ਕੁਮੈਂਟਬਾਜ਼ੀ, ਸਿਧਾਰਥ ਬੋਲੇ ਵਾਰ-ਵਾਰ ਪਾਰਸ ਕੋਲ ਜਾਂਦੀ ਹੈ
Published : Oct 24, 2019, 5:18 pm IST
Updated : Oct 24, 2019, 5:18 pm IST
SHARE ARTICLE
Shahnaz Gill
Shahnaz Gill

ਕਿਸੇ ਨੇ ਉਸ ਨੂੰ ਗਵਾਹ ਕਿਹਾ ਤਾਂ ਕਿਸੇ ਨੇ ਬਦਤਮੀਜ਼.. ਪਰ ਸ਼ਹਿਨਾਜ਼ ਨੇ ਹਰ ਕੰਟੈਸਟੈਂਟ...

ਨਵੀਂ ਦਿੱਲੀ: ਕਿਸੇ ਨੇ ਉਸ ਨੂੰ ਗਵਾਹ ਕਿਹਾ ਤਾਂ ਕਿਸੇ ਨੇ ਬਦਤਮੀਜ਼.. ਪਰ ਸ਼ਹਿਨਾਜ਼ ਨੇ ਹਰ ਕੰਟੈਸਟੈਂਟ ਦਾ ਡਟ ਕੇ ਮੁਕਾਬਲਾ ਕੀਤਾ ਤੇ ਹਸ ਕੇ ਸਭ ਕੁਝ ਟਾਲ਼ ਦਿੱਤਾ। ਪਰ ਬਿੱਗ ਬੌਸ ਦੇ ਘਰ 'ਚ ਰਹਿਣਾ ਓਨਾ ਆਸਾਨ ਨਹੀਂ ਹੁੰਦਾ ਜਿੰਨਾ ਦਿਸਦਾ ਹੈ। 'ਬਿੱਗ ਬੌਸ 13' 'ਚ ਸ਼ਹਿਨਾਜ਼ ਗਿੱਲ ਨੂੰ ਲੈ ਕੇ ਸ਼ੁਰੂਆਤ ਤੋਂ ਹੀ ਕਮੈਂਟਬਾਜ਼ੀ ਚੱਲ ਰਹੀ ਹੈ। ਮਜ਼ਬੂਤ ਤੋਂ ਮਜ਼ਬੂਤ ਕੰਟੈਸਟੈਂਟ ਇੱਥੇ ਆ ਕੇ ਟੁੱਟ ਜਾਂਦਾ ਹੈ ਤੇ ਘਰੋਂ ਖ਼ੁਦ ਹੀ ਬਾਹਰ ਲਈ ਝਟਪਟਾਉਂਦਾ ਹੈ। ਹੁਣ ਅਜਿਹਾ ਹੀ ਕੁਝ ਸ਼ਹਿਨਾਜ਼ ਨਾਲ ਹੋਣ ਵਾਲਾ ਹੈ।

'ਬਿੱਗ ਬੌਸ' ਦੇ ਘਰ 'ਚ ਕੰਟੈਸਟੈਂਟ ਬਹਿਸ ਕਰਦੇ-ਕਰਦੇ ਅਕਸਰ ਹੱਦ ਪਾਰ ਕਰ ਜਾਂਦੇ ਹਨ ਤੇ ਇਕ-ਦੂਸਰੇ ਦੇ ਚਰਿੱਤਰ 'ਤੇ ਉਂਗਲ ਉਠਾ ਦਿੰਦੇ ਹਨ। ਕੰਟੈਸਟੈਂਟ ਨਾ ਕੁੜੀ ਦੇਖਧੇ ਨਾ ਮੁੰਡਾ ਤੇ ਬਹਿਸਬਾਜ਼ੀ 'ਚ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਹਾਲਾਂਕਿ ਪਿਛਲੇ ਕਈ ਸੀਜ਼ਨਾਂ 'ਚ ਸਲਮਾਨ ਖ਼ਾਨ ਵੀ ਇਸ ਚੀਜ਼ ਨੂੰ ਲੈ ਕੇ ਕੰਟੈਸਟੈਂਟਸ ਦੀ ਕਲਾਸ਼ ਲਗਾ ਚੁੱਕੇ ਹਨ। ਪਰ ਹਰ ਨਵੇਂ ਸੀਜ਼ਨ 'ਚ ਘਰਵਾਲਿਆਂ ਨੂੰ ਅਜਿਹਾ ਕਰਦਿਆਂ ਦੇਖਿਆ ਜਾਂਦਾ ਹੈ। 'ਬਿੱਗ ਬੌਸ-13' 'ਚ ਫਿਲਹਾਲ ਸੱਪ-ਸੀੜ੍ਹੀ ਟਾਸਕ ਚੱਲ ਰਿਹਾ ਹੈ।

Shahnaz GillShahnaz Gill

ਫਿਲਹਾਲ ਉਹ ਟਾਸਕ ਰੋਕ ਦਿੱਤਾ ਗਿਆ ਹੈ ਪਰ ਅੱਜ ਫਿਰ ਤੋਂ ਟਾਸਕ ਹੁੰਦੇ ਦਿਖਾਇਆ ਗਿ ਕਲਰਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟਾਸਕ ਦੌਰਾਨ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਸ਼ਹਿਨਾਜ਼ ਗਿੱਲ ਬੁਰੀ ਤਰ੍ਹਾਂ ਰੋਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਦਿਖ ਰਿਹਾ ਹੈ ਕਿ ਸ਼ਹਿਨਾਜ਼ ਤੇ ਸ਼ੈਫਾਲੀ, ਸ਼ਹਿਨਾਜ਼ ਦੇ ਚਰਿੱਤਰ 'ਤੇ ਸਵਾਲ ਖੜ੍ਹੇ ਕਰ ਰਹੇ ਹਨ ਤੇ ਉਸ ਨੂੰ ਗੰਦੀ ਲੜਕੀ ਦੱਸ ਰਹੇ ਹਨ। ਸਿਧਾਰਥ ਕਹਿੰਦੇ ਹਨ 'ਲੜਕੇ ਗੰਦੀਆਂ ਲੜਕੀਆਂ ਦੇ ਮੂੰਹ ਨਹੀਂ ਲਗਦੇ। ਵਾਰ-ਵਾਰ ਪਾਰਸ ਕੋਲ ਜਾਂਦੀ ਹੈ ਪਰ ਪਾਰਸ ਨੇ ਥੁੱਕ ਦਿੱਤਾ।'

Shahnaz GillShahnaz Gill

ਇਸ ਤੋਂ ਬਾਅਦ ਸ਼ੈਫਾਲੀ ਸ਼ਹਿਨਾਜ਼ ਨੂੰ ਕਹਿੰਦੀ ਹੋਈ ਦਿਸ ਰਹੀ ਹੈ 'ਤੂ ਹੈ ਹੀ ਅਜਿਹੀ ਕੁੜੀ'। ਘਰ ਵਾਲਿਆਂ ਦੇ ਭੱਦੇ ਕੁਮੈਂਟ ਸੁਣ ਕੇ ਸ਼ਹਿਨਾਜ਼ ਟੁੱਟ ਜਾਂਦੀ ਹੈ ਤੇ ਬੁਰੀ ਤਰ੍ਹਾਂ ਰੋਣ ਲਗਦੀ ਹੈ। ਆਰਤੀ ਉਸ ਨੂੰ ਗਲ਼ੇ ਲਾਉਂਦੀ ਹੈ ਤੇ ਸਮਝਾਉਂਦੀ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਕਹਿੰਦੀ ਹੈ ਕਿ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ, ਉਹ ਇੱਥੋਂ ਜਾਣਾ ਚਾਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement