
ਮੁੰਬਈ: ਇੰਡੀਅਨ ਰੈਪਰ ਹਨੀ ਸਿੰਘ ਦਾ ਅਜ 35 ਵਾਂ ਜਨਮਦਿਨ ਹੈ।
ਮੁੰਬਈ: ਇੰਡੀਅਨ ਰੈਪਰ ਹਨੀ ਸਿੰਘ ਦਾ ਅਜ 35 ਵਾਂ ਜਨਮਦਿਨ ਹੈ। ਹਨੀ ਸਿੰਘ ਅਪਣੇ ਸਟੇਜ ਨਾਮ ਯੋ ਯੋ ਹਨੀ ਸਿੰਘ ਤੋਂ ਜਾਣੇ ਜਾਂਦੇ ਹਨ। ਯੋ ਯੋ ਹਨੀ ਸਿੰਘ ਨੇ ਬਾਲੀਵੁਡ 'ਚ ਅਪਣੇ ਰੈਪਰ ਨਾਲ ਧੁੰਮਾਂ ਮਚਾ ਚੁਕੇ ਹਨ। ਹਨੀ ਸਿੰਘ ਨੇ ਅਪਣੇ ਕਰੀਅਰ ਦੀ ਸ਼ੁਰੁਆਤ ਯੂਟਿਊਬ ਵੀਡੀਉ ਤੋਂ ਕੀਤੀ ਸੀ। ਹਨੀ ਸਿੰਘ ਦੇ 'ਬਰਾਊਨ ਰੰਗ ਗੀਤ ਨੂੰ ਲੋਕਾਂ ਨੇ ਇੰਟਰਨੈੱਟ 'ਤੇ ਭਰਮਾ ਹੁੰਗਾਰਾ ਦਿਤਾ।
ਹਨੀ ਸਿੰਘ ਨੇ ਇਸ ਤੋਂ ਬਾਅਦ ਕਈ ਐਲਬਮ 'ਚ ਕੰਮ ਕੀਤਾ ਅਤੇ ਉਨ੍ਹਾਂ ਦੇ ਸਾਰੇ ਗੀਤ ਸੁਪਰਹਿਟ ਹੋਏ। ਦੇਖਦੇ ਹੀ ਦੇਖਦੇ ਹਨੀ ਸਿੰਘ ਨੌਜਵਾਨਾਂ 'ਚ ਸਭ ਤੋਂ ਮਸ਼ਹੂਰ ਹੋ ਗਏ। ਉਨ੍ਹਾਂ ਦੀ ਇਸ ਪਾਪੁਲੈਰਿਟੀ ਦੀ ਵਜ੍ਹਾ ਤੋਂ ਹਨੀ ਸਿੰਘ ਨੂੰ ਬਾਲੀਵੁਡ 'ਚ ਕਈ ਆਫ਼ਰ ਮਿਲੇ। ਹਨੀ ਸਿੰਘ ਦਾ 'ਲੁੰਗੀ ਡਾਂਸ' ਬਹੁਤ ਜ਼ਿਆਦਾ ਮਸ਼ਹੂਰ ਰਿਹਾ ਹੈ।
ਪਿਛਲੇ ਲੰਮੇ ਸਮੇਂ ਤੋਂ ਹਨੀ ਸਿੰਘ ਇੰਡਸਟ੍ਰੀ 'ਚੋਂ ਗਾਇਬ ਸਨ। ਉਨ੍ਹਾਂ ਨੇ ਕੋਈ ਗੀਤ ਤਾਂ ਨਹੀਂ ਬਣਾਇਆ ਸੀ ਪਰ ਹਾਲ ਹੀ ਹਨੀ ਸਿੰਘ ਫ਼ਿਲਮ 'ਸੋਨੂ ਕੇ ਟੀਟੂ ਕੀ ਸਵੀਟੀ’ ਫ਼ਿਲਮ ਤੋਂ ਵਾਪਸੀ ਕੀਤੀ ਹੈ। ਹਨੀ ਸਿੰਘ ਨੇ 'ਦਿਲ ਚੋਰੀ ਸਾਡਾ ਹੋ ਗਿਆ' ਗੀਤ ਤੋਂ ਇਕ ਵਾਰ ਫ਼ਿਰ ਵਾਪਸੀ ਕੀਤੀ ਹੈ। ਹਨੀ ਸਿੰਘ ਦੇ ਇਸ ਗੀਤ ਨੂੰ ਅਜਕਲ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਨੀ ਸਿੰਘ ਛੇਤੀ ਹੀ ਅਪਣੇ ਫੈਂਸ ਲਈ ਨਵਾਂ ਗੀਤ ਲਿਆਉਣ ਵਾਲੇ ਹਨ।
ਹਨੀ ਸਿੰਘ ਦਾ ਅਸਲੀ ਨਾਮ ਹਿਰਦੇਸ਼ ਸਿੰਘ ਹੈ। ਹਨੀ ਸਿੰਘ ਨੇ ਯੂਕੇ ਦੇ ਟਰਿਨੀਟੀ ਸਕੂਲ ਤੋਂ ਸੰਗੀਤ ਦੀ ਪੜ੍ਹਾਈ ਕੀਤੀ ਸੀ। ਹਨੀ ਸਿੰਘ ਨੇ ਸ਼ਾਲਿਨੀ ਤਲਵਾਰ ਸਿੰਘ ਨਾਲ ਵਿਆਹ ਕਰਵਾਇਆ। ਹਨੀ ਸਿੰਘ ਨਾ ਕੇਵਲ ਗੀਤ 'ਚ ਸਗੋਂ ਐਕਟਿੰਗ 'ਚ ਵੀ ਅਪਣਾ ਜਲਵਾ ਦਿਖਾ ਚੁਕੇ ਹਨ।
ਯੋ ਯੋ ਨੇ ਅਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਪੰਜਾਬੀ ਫ਼ਿਲਮ 'ਮਿਰਜ਼ਾ' ਤੋਂ ਕੀਤੀ ਸੀ। ਫ਼ਿਲਮ 'ਚ ਹਨੀ ਦਾ ਕੈਮੀਉ ਅਪਿਅਰੈਂਸ ਸੀ। ਉਸ ਤੋਂ ਬਾਅਦ ਹਨੀ ਸਿੰਘ ਪੰਜਾਬੀ ਦੇ ਕਾਮੇਡੀ ਫ਼ਿਲਮ 'ਚ ‘ਤੂੰ ਮੇਰਾ 22 ਮੈਂ ਤੇਰਾ 22’ 'ਚ ਨਜ਼ਰ ਆ ਚੁਕੇ ਹਨ। ਹਨੀ ਸਿੰਘ ਅਪਣੇ ਬੋਲ ਦੇ ਕਾਰਨ ਕਈ ਵਾਰ ਵਿਵਾਦਾਂ 'ਚ ਵੀ ਘਿਰ ਚੁਕੇ ਹਨ।