Singer Karan Aujla : ਗਾਇਕ ਕਰਨ ਔਜਲਾ ਨੇ ਪੰਜਾਬ ਦੇ ਖਿਡਾਰੀ ਦਾ 9 ਲੱਖ ਦਾ ਚੁਕਾਇਆ ਕਰਜ਼ਾ

By : GAGANDEEP

Published : Jul 19, 2024, 11:23 am IST
Updated : Jul 19, 2024, 12:20 pm IST
SHARE ARTICLE
Singer Karan Aujla paid Tarun Sharma's debt of 9 lakhs
Singer Karan Aujla paid Tarun Sharma's debt of 9 lakhs

Singer Karan Aujla : ਖਿਡਾਰੀ ਨੇ ਸੋਸ਼ਲ ਮੀਡੀਆ ਤੇ ਧੰਨਵਾਦ ਕਰਦਿਆਂ ਪਾਈ ਪੋਸਟ

Singer Karan Aujla paid Tarun Sharma's debt of 9 lakhs: ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਗਾਇਕੀ ਨਾਲ ਚਾਰੇ ਪਾਸੇ ਧੁੰਮਾਂ ਪਾਈਆਂ ਹਨ। ਗਾਇਕ ਦੇ ਲੱਖਾਂ ਚਾਹੁਣ ਵਾਲੇ ਹਨ। ਹਰ ਕੋਈ ਉਨ੍ਹਾਂ ਨੂੰ ਮਿਲਣ ਲਈ ਬੇਤਾਬ ਹੈ। ਪਰ ਹੁਣ ਉਨ੍ਹਾਂ ਦੀ ਹਰ ਪਾਸੇ ਚਰਚਾ ਕਿਸੇ ਗੀਤ ਕਾਰਨ ਨਹੀਂ ਸਗੋਂ ਦਰਿਆਦਿਲੀ ਕਾਰਨ ਹੋ ਰਹੀ ਹੈ।

ਇਹ ਵੀ ਪੜ੍ਹੋ: Neet PG 2024: NEET ਪੇਪਰ ਲੀਕ ਵਿਵਾਦ ਦੇ ਵਿਚਕਾਰ, NBEMS ਦੇਸ਼ ਵਿੱਚ ਇੱਕ ਹੋਰ ਵੱਡੀ ਮੈਡੀਕਲ ਪ੍ਰੀਖਿਆ ਕਰਵਾਉਣ ਜਾ ਰਿਹਾ

 
 
 
 
 
 
 
 
 
 
 
 
 
 
 

A post shared by TARUN SHARMA (@tarun_karate)

 

ਦਰਅਸਲ, ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਮਸੀਹਾ ਬਣੇ ਹਨ। ਉਨ੍ਹਾਂ ਨੇ ਖੰਨਾ ਜ਼ਿਲ੍ਹੇ ਤੋਂ ਆਉਂਦੇ ਅੰਤਰਰਾਸ਼ਟਰੀ ਪੈਰਾ ਐਥਲੀਟ ਕਰਾਟੇ ਖਿਡਾਰੀ ਤਰੁਣ ਸ਼ਰਮਾ ਦਾ 9 ਲੱਖ ਰੁਪਏ ਦਾ ਕਰਜ਼ਾ ਚੁਕਾਇਆ ਹੈ। ਇਹ ਜਾਣਕਾਰੀ ਖੁਦ ਤਰੁਣ ਸ਼ਰਮਾ ਵੱਲੋਂ ਵੀਡੀਓ ਪਾ ਕੇ ਸਾਂਝੀ ਕੀਤੀ ਗਈ ਹੈ। ਤਰੁਣ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀਡੀਓ ਸਾਂਝੀ ਕਰਦੇ ਕਰਨ ਔਜਲਾ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ:Urvashi Rautela Video Leak: ਉਰਵਸ਼ੀ ਰੌਤੇਲਾ ਦਾ ਬਾਥਰੂਮ ਵਾਲਾ ਵੀਡੀਓ ਲੀਕ, ਭੜਕੀ ਅਦਾਕਾਰਾ, ਕਿਹਾ- ਇਹ ਚੀਜ਼ਾਂ ਬਾਹਰ ਕਿਵੇਂ ਆ ਰਹੀਆਂ?  

ਦੱਸ ਦਈਏ ਕਿ ਬੀਤੇ ਦਿਨੀਂ ਕਰਨ ਔਜਲਾ ਇਕ ਗੀਤ ਦੀ ਸ਼ੂਟਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਸ਼ੂਟਿੰਗ ਦੌਰਾਨ ਕਰਨ ਔਜਲਾ ਦੀ ਕਾਰ ਪਲਟ ਗਈ ਹੈ ਅਤੇ ਉਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਰੁਣ ਸ਼ਰਮਾ ਨੇ ਕਈ ਸਾਲ ਪਹਿਲਾਂ ਆਪਣਾ ਘਰ ਕਰੀਬ 12 ਲੱਖ ਰੁਪਏ ਵਿੱਚ ਗਿਰਵੀ ਰੱਖਿਆ ਅਤੇ ਵਿਦੇਸ਼ੀ ਧਰਤੀ 'ਤੇ ਖੇਡਣ ਲਈ ਬੈਂਕ ਤੋਂ ਕਰਜ਼ਾ ਲਿਆ। ਇਸ ਤੋਂ ਬਾਅਦ ਤਰੁਣ ਸ਼ਰਮਾ ਨੇ ਕਈ ਦੇਸ਼ਾਂ ਵਿਚ ਭਾਰਤ ਦਾ ਨਾਂ ਰੌਸ਼ਨ ਕੀਤਾ ਪਰ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ। ਜਿਸ ਕਾਰਨ ਉਹ ਕਰਜ਼ਾ ਨਹੀਂ ਮੋੜ ਸਕਿਆ।

ਸੋਸ਼ਲ ਮੀਡੀਆ ਰਾਹੀਂ ਸੁਰਖੀਆਂ ਵਿੱਚ ਆਏ ਤਰੁਣ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਕੁਝ ਐਨਆਰਆਈਜ਼ ਨੇ ਉਸ ਦੀ ਮਦਦ ਕੀਤੀ ਸੀ। ਜਿਸ ਕਾਰਨ ਕਰੀਬ 3 ਲੱਖ ਰੁਪਏ ਦਾ ਕਰਜ਼ਾ ਵਾਪਸ ਹੋ ਗਿਆ। ਕਰਨ ਔਜਲਾ ਦੀ ਇਸ ਖਿਡਾਰੀ 'ਤੇ ਨਜ਼ਰ ਪਈ। ਜਿਸ ਤੋਂ ਬਾਅਦ ਕਰਨ ਨੇ ਹੁਣ ਕਰੀਬ 9 ਲੱਖ ਰੁਪਏ ਦਾ ਕਰਜ਼ਾ ਮੋੜ ਦਿੱਤਾ ਹੈ।

​(For more Punjabi news apart from Singer Karan Aujla paid Tarun Sharma's debt of 9 lakhs , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement