
ਹੁਣ ਉਹਨਾਂ ਦਾ ਇਕ ਹੋਰ ਗੀਤ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ।
ਜਲੰਧਰ: ਬਿੰਨੂ ਢਿੱਲੋਂ ਤੇ ਕੁਲਰਾਜ ਰੰਧਾਵਾ ਦੀ ਆਉਣ ਵਾਲੀ ਫ਼ਿਲਮ ‘ਨੌਕਰ ਵਹੁਟੀ ਦਾ’ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸੁਕਤਾ ਬਣੀ ਹੋਈ ਹੈ। ਇਸ ਫ਼ਿਲਮ ਦੇ ਪੋਸਟਰ ਤੇ ਗੀਤ ਰਿਲੀਜ਼ ਹੋ ਚੁੱਕੇ ਹਨ। ਹੁਣ ਉਹਨਾਂ ਦਾ ਇਕ ਹੋਰ ਗੀਤ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ। 23 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਬਿਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਸਟਾਰਰ ਫ਼ਿਲਮ ‘ਨੌਕਰ ਵਹੁਟੀ ਦਾ’ ਜਿਹੜੀ ਇੱਕ ਫੈਮਿਲੀ ਡਰਾਮਾ ਫ਼ਿਲਮ ਹੋਣ ਵਾਲੀ ਹੈ।
Naukar Vahuti Da
ਫ਼ਿਲਮ ਦਾ ਖੂਬਸੂਰਤ ਗੀਤ ‘ਇੱਕ ਮੌਕਾ’ ਕਮਲ ਖ਼ਾਨ ਦੀ ਸ਼ਾਨਦਾਰ ਅਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਤੇ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਗੀਤ ਪਿਆਰ ‘ਚ ਹੁੰਦੀਆਂ ਗਲਤੀਆਂ ਨੂੰ ਭੁਲਾ ਕੇ ਮਾਫ ਕਰਨ ਤੇ ਆਪਣਿਆਂ ਨੂੰ ਇੱਕ ਹੋਰ ਮੌਕਾ ਦੇਣ ਦਾ ਪਿਆਰਾ ਜਿਹਾ ਸੰਦੇਸ਼ ਦਿੰਦਾ ਹੈ। ਨੌਕਰ ਵਹੁਟੀ ਦਾ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ,ਕੁਲਰਾਜ ਰੰਧਾਵਾ ਅਤੇ ਉਪਾਸਨਾ ਸਿੰਘ ਵਰਗੇ ਕਲਾਕਾਰ ਨਜ਼ਰ ਆਉਣਗੇ।
ਪੰਜਾਬੀ ਫ਼ਿਲਮੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਵੱਲੋਂ ਹੀ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ।ਰੋਹਿਤ ਕੁਮਾਰ, ਸੰਜੀਵ ਕੁਮਾਰ, ਰੁਚੀ ਅਤੇ ਆਸ਼ੂ ਮੁਨੀਸ਼ ਸਾਹਨੀ ਨੇ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫ਼ਿਲਮ ਰਾਹੀਂ ਕੁਲਰਾਜ ਰੰਧਾਵਾ ਲੰਬੇ ਅਰਸੇ ਬਾਅਦ ਪੰਜਾਬੀ ਫ਼ਿਲਮਾਂ ‘ਚ ਵਾਪਸੀ ਕਰ ਰਹੇ ਹਨ।
https://www.youtube.com/watch?v=i6_sdOQnTuM
ਦੇਖਣਾ ਹੋਵੇਗਾ ਕੁਲਰਾਜ ਰੰਧਾਵਾ ਅਤੇ ਬਿੰਨੂ ਢਿੱਲੋਂ ਦੀ ਜੋੜੀ ਨੂੰ ਦਰਸ਼ਕ ਕਿੰਨ੍ਹਾਂ ਕੁ ਪਸੰਦ ਕਰਦੇ ਹਨ। ਇਸ ਫਿਲਮ ਦਾ ਨਿਰਦੇਸ਼ਨ ਪੰਜਾਬੀ ਫਿਲਮ ਇੰਡਸਟਰੀ ਵਿੱਚ ਲਗਾਤਾਰ ਸੁਪਰਹਿੱਟ ਫ਼ਿਲਮਾਂ ਦੇਣ ਵਾਲੇ ਸਮੀਪ ਕੰਗ ਨੇ ਦਿੱਤਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।