ਕਾਮੇਡੀ ਅਤੇ ਮਨੋਰੰਜਨ ਨਾਲ ਭਰਪੂਰ ਹੋਵੇਗੀ ਫ਼ਿਲਮ ‘ਨੌਕਰ ਵਹੁਟੀ ਦਾ’
Published : Aug 10, 2019, 3:23 pm IST
Updated : Aug 10, 2019, 3:23 pm IST
SHARE ARTICLE
Naukar Vahuti Da
Naukar Vahuti Da

ਬਿੰਨੂੰ ਢਿੱਲੋਂ ਦੀ ਆਉਣ ਵਾਲੀ ਫਿਲਮ ਦਾ ਨਾਂ ਹੈ ‘ਨੌਕਰ ਵਹੁਟੀ ਦਾ”।

ਜਲੰਧਰ: ਜਦੋਂ ਵੀ ਅਸੀਂ ਪੋਲੀਵੁਡ ਵਿਚ ਮਨੋਰੰਜਨ ਦੀ ਗੱਲ ਕਰਦੇ ਹਾਂ ਤਾਂ ਹਰ ਵਾਰੀ ਇਕੋ ਨਾਂ ਸਾਹਮਣੇ ਆਉਂਦਾ ਹੈ ਉਹ ਹੈ ਬਿੰਨੂੰ ਢਿੱਲੋਂ। ਜੀ ਹਾਂ ਬਿੰਨੂੰ ਢਿੱਲੋਂ ਦੀ ਅਗਲੀ ਆਉਣ ਵਾਲੀ ਫਿਲਮ ਦਾ ਨਾਂ ਹੈ ‘ਨੌਕਰ ਵਹੁਟੀ ਦਾ”। ਇਸ ਵਾਰੀ ਨੌਕਰ ਵਹੁਟੀ ਦਾ ਫ਼ਿਲਮ ਵਿਚ ਬਿੰਨੂੰ ਢਿੱਲੋਂ ਦੇ ਨਾਲ ਲੀਡ ਰੋਲ ਵਿਚ ਨਜ਼ਰ ਆਉਣਗੇ ਕੁਲਰਾਜ ਰੰਧਾਵਾ ਜਿਹਨਾਂ ਨੇ ਆਪਣੀ ਆਖਰੀ ਫਿਲਮ ਨਿੱਧੀ ਸਿੰਘ ਜਿਹੜੀ 2016 ਵਿਚ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਪੋਲੀਵੁੱਡ ਵਿਚ ਹੁਣ ਵਾਪਸੀ ਕੀਤੀ।

Naukar Vahuti DaNaukar Vahuti Da

ਪੋਲੀਵੁੱਡ ਵਿਚ ਕਾਮੇਡੀ ਦੇ ਬਾਦਸ਼ਾਹ ਮੰਨੇ ਜਾਂਦੇ ਅਦਾਕਾਰ ਜਿਵੇਂ ਕੇ ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਦੇਵ ਖਰੌੜ, ਜਪੁਜੀ ਖੈਰਾ ਅਤੇ ਬਾਲੀਵੁੱਡ ਦੇ ਮੰਨੇ ਹੋਏ ਅਦਾਕਾਰ ਉਪਾਸਨਾ ਸਿੰਘ ਫ਼ਿਲਮ ਨੌਕਰ ਵਹੁਟੀ ਦਾ ਵਿਚ ਨਜ਼ਰ ਆਉਣਗੇ। ਇਸ ਫਿਲਮ ਦਾ ਪੋਸਟਰ ਰਿਲੀਜ਼ ਕਰ ਦਿਤਾ ਗਿਆ ਹੈ ਅਤੇ ਫ਼ਿਲਮ 23 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਫ਼ਿਲਮ ਦਾ ਟਾਈਟਲ ਗੀਤ ਵੀ ਰਿਲੀਜ਼ ਹੋ ਗਿਆ ਹੈ।

Naukar Vahuti DaNaukar Vahuti Da

ਫਿਲਮ ਵਿਚ ਮਨੋਰੰਜਨ ਦੀ ਬਿਲਕੁਲ ਘਾਟ ਨੀ ਹੋਣ ਵਾਲੀ ਅਤੇ ਸਮੀਪ ਕੰਗ ਫਿਲਮ ਨੂੰ ਡਾਇਰੈਕਟ ਕਰ ਰਹੇ ਹਨ। ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਰੋਹਿਤ ਕੁਮਾਰ, ਸੰਜੀਵ ਕੁਮਾਰ, ਰੂਹੀ, ਆਸ਼ੂ ਮੁਨੀਸ਼ ਸਾਹਨੀ ਅਤੇ ਸਮੀਪ ਕੰਗ ਜੀ ਹਨ। ਬਾਕੀ ਮੂਵੀ ਵਿਚ ਕਿਸ ਤਰਾਂ ਦਾ ਮਸਾਲਾ ਹੋਵੇਗਾ ਇਹ ਤਾਂ ਮੂਵੀ ਦੇਖ ਕੇ ਹੀ ਪਤਾ ਚੱਲ ਸਕੇਗਾ ਇਸ ਫ਼ਿਲਮ ਬਾਰੇ ਨਿਰਮਾਤਾ ਰੋਹਿਤ ਕੁਮਾਰ ਨੇ ਕਿਹਾ ਕਿ ਇਹ ਇਕ ਕਾਮੇਡੀ ਭਰਪੂਰ ਪਰਿਵਾਰਕ ਫਿਲਮ ਹੈ ਜੋ ਦਰਸ਼ਕਾਂ ਦਾ ਹਰ ਪੱਖੋਂ ਮਨੋਰੰਜਨ ਕਰੇਗੀ।

ਦਿੱਲੀ ਦੇ ਜੰਮਪਲ ਰੋਹਿਤ ਕੁਮਾਰ ਨੇ ਆਪਣੇ ਕਲਾ ਸਫ਼ਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ।ਇਕ ਬਾਲੀਵੁੱਡ ਫਿਲਮ 'ਸ਼ਾਦੀ ਤੇਰੀ ਵਜਾਏਗੇ ਬੈਂਡ ਹਮ' ਦਾ ਵੀ ਨਿਰਮਾਣ ਕੀਤਾ ਹੈ। ਇਸ ਫਿਲਮ ਤੋਂ ਬਾਅਦ ਜਲਦੀ ਹੀ ਰੋਹਿਤ ਕੁਮਾਰ ਆਪਣੀ ਅਗਲੀ ਪੰਜਾਬੀ ਫਿਲਮ ਵੀ ਸ਼ੁਰੂ ਕਰੇਗਾ ਜੋ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨਾਲ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement