
ਨਾਮਵਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਫਲਤਾ ਦੇ ਪਿਛੇ ਇਕ ਖਾਸ ਸ਼ਖਸ ਦੇ ਹੋਣ ਦਾ ਖੁਲਾਸਾ ਕੀਤਾ। ਦੱਸ ਦਈਏ ਕਿ....
ਚੰਡੀਗੜ੍ਹ (ਭਾਸ਼ਾ) : ਨਾਮਵਰ ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਫਲਤਾ ਦੇ ਪਿਛੇ ਇਕ ਖਾਸ ਸ਼ਖਸ ਦੇ ਹੋਣ ਦਾ ਖੁਲਾਸਾ ਕੀਤਾ। ਦੱਸ ਦਈਏ ਕਿ ਅਸੀਂ ਉਸ ਸ਼ਖਸ਼ ਬਾਰੇ ਗੱਲ ਕਰ ਰਹੇ ਹਾਂ ਜੋ ਮਸ਼ਹੂਰ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਵੜੈਚ ਉਰਫ ਗੁਰਪ੍ਰੀਤ ਘੁੱਗੀ ਦੇ ਜੀਵਨ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਰਿਹਾ ਹੈ। ਦੱਸ ਦਈਏ ਕਿ ਗੁਰਪ੍ਰੀਤ ਘੁੱਗੀ, ਕੈਰੀ ਆਨ ਜੱਟਾ, ਨਮਸਤੇ ਲੰਡਨ, ਅਰਦਾਸ, ਰੇਸ ਅਤੇ ਬਹੁਤ ਸਾਰੀਆਂ ਹੋਰ ਫਿਲਮਾਂ ਵਿਚ ਸ਼ਾਨਦਾਰ ਕਿਰਦਾਰ ਨਿਭਾ ਚੁੱਕੇ ਹਨ। ਘੁੱਗੀ ਨੇ ਆਪਣੀ ਸੋਸ਼ਲ ਮੀਡੀਆ ਦੇ ਜ਼ਰੀਏ ਵਿਪਨ ਕੁਮਾਰ ਨੂੰ ਆਪਣੀ ਸਫ਼ਲਤਾ ਲਈ ਆਪਣੇ ਸਹਾਇਕ ਥੰਮ੍ਹਾਂ ਵਿਚੋਂ ਇਕ ਦੱਸਿਆ ਹੈ
ਵਿਪਨ ਕੁਮਾਰ ਪਿਛਲੇ 12 ਸਾਲਾਂ ਤੋਂ ਗੁਰਪ੍ਰੀਤ ਘੁੱਗੀ ਦੇ ਮੈਨੇਜਰ ਵਜੋਂ ਕੰਮ ਕਰਦੇ ਹਨ। ਵਿਪਨ ਬਾਰੇ ਗੁਰਪ੍ਰੀਤ ਘੁੱਗੀ ਨਾਲ ਗੱਲ ਕਰਦੇ ਸਮੇਂ ਇਹ ਸਭ ਪਤਾ ਚੱਲਿਆ ਹੈ। ਗੁਰਪ੍ਰੀਤ ਨੇ ਦੱਸਿਆ ਕਿ ਵਿਪਨ ਕੁਮਾਰ ਉਨ੍ਹਾਂ ਦੇ ਸਾਰੇ ਕੰਮ ਕਾਜ ਦਾ ਪ੍ਰਬੰਧ ਕਰਦੇ ਹਨ, ਇੱਥੋਂ ਤਕ ਕਿ ਉਨ੍ਹਾਂ ਦੇ ਸਾਰੇ ਕੌਮੀ ਅਤੇ ਕੌਮਾਂਤਰੀ ਸਫਰ ਲਈ ਵੀ ਪੂਰਾ ਯੋਗਦਾਨ ਨਿਭਾਉਂਦੇ ਹਨ। ਇਸ ਤੋਂ ਇਲਾਵਾ ਗੁਰਪ੍ਰੀਤ ਨੇ ਦੱਸਿਆ ਕਿ ਵਿਪਿਨ ਕੁਮਾਰ ਵੀ ਉਨ੍ਹਾਂ ਵਲੋਂ ਲੋਕਾਂ ਨਾਲ ਗੱਲ ਬਾਤ ਕਰਦੇ ਹਨ ਅਤੇ ਮੀਟਿੰਗਾਂ ਵਿਚ ਵੀ ਪਹੁੰਚ ਕਰਦੇ ਜਦੋਂ ਗੁਰਪ੍ਰੀਤ ਦੇਸ਼ ਵਿਚ ਨਹੀਂ ਹੁੰਦੇ। ਗੁਰਪ੍ਰੀਤ ਘੁੱਗੀ ਦੀ ਅਣਹੋਂਦ ਵਿਚ ਕਈ ਜਗ੍ਹਾ ਤੇ ਅਹਿਮ ਫੈਸਲੇ ਵੀ ਕਦੇ ਕਦੇ ਵਿਪਿਨ ਵਲੋਂ ਹੀ ਲਏ ਜਾਂਦੇ ਹਨ
ਤੁਹਾਨੂੰ ਦੱਸ ਦਈਏ ਕਿ ਸਾਡੇ ਕੋਲ ਗੁਰਪ੍ਰੀਤ ਘੁੱਗੀ ਬਾਰੇ ਇਕ ਹੋਰ ਜਾਣਕਾਰੀ ਹੈ, ਇਕ ਪ੍ਰਸਿੱਧ ਅਦਾਕਾਰ ਹੋਣ ਤੋਂ ਇਲਾਵਾ ਘੁੱਗੀ ਇਕ ਵੱਡੇ ਬਿਜ਼ਨਸਮੈਨ ਵੀ ਹਨ ਉਹ ਬਲਾਚੌਰ ਵਿਚ ਘੁੱਗੀ ਜੰਕਸ਼ਨ ਦੇ ਮਾਲਕ ਵੀ ਹਨ। ਮੈਕ ਡੌਨਲਡਸ, ਸਬਵੇ, ਸੀਸੀਡੀ ਅਤੇ ਹੋਰ ਕਈ ਬ੍ਰਾਂਡ ਵੀ ਬਲਾਚੌਰ ਵਿਖੇ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਦੀ ਯੋਜਨਾ ਵੀ ਵਿਪਿਨ ਕੁਮਾਰ ਵਲੋਂ ਹੀ ਬਣਾਈ ਗਈ ਸੀ। ਉਧਰ ਵਿਪਿਨ ਨੇ ਘੁੱਗੀ ਬਾਰੇ ਬੋਲਦਿਆਂ ਕਿਹਾ ਕਿ ਆਪਣੇ ਵਪਾਰ, ਐਕਟਿੰਗ ਪ੍ਰਬੰਧਨ ਤੋਂ ਇਲਾਵਾ ਘੁੱਗੀ ਉਨ੍ਹਾਂ ਨੂੰ ਆਪਣਾ ਪਰਿਵਾਰਕ ਮੈਂਬਰ ਹੀ ਸਮਝਦੇ ਹਨ।
ਨਾਲ ਹੀ ਉਨ੍ਹਾਂ ਆਪਣੇ ਰਿਸ਼ਤੇ ਦੀ ਨੇੜਤਾ ਜ਼ਾਹਰ ਕਰਦਿਆਂ ਦੱਸਿਆ ਕਿ ਘੁੱਗੀ ਉਨ੍ਹਾਂ ਦੀ ਆਪਣੇ ਪਰਿਵਾਰਕ ਫੈਸਲਿਆਂ ਵਿਚ ਵੀ ਪੂਰੀ ਸਲਾਹ ਲੈਂਦੇ ਹਨ। ਨਾਲ ਹੀ ਵਿਪਿਨ ਦਾ ਕਹਿਣਾ ਹੈ ਕਿ ਗੁਰਪ੍ਰੀਤ ਘੁੱਗੀ ਉਨ੍ਹਾਂ ਲਈ ਲੱਖਾਂ ਵਿਚੋਂ ਇਕ ਕੀਮਤੀ ਤੋਹਫ਼ਾ ਹਨ ਅਤੇ ਗੁਰਪ੍ਰੀਤ ਘੁੱਗੀ ਦੇ ਇਸ ਸਾਥ ਦਾ ਉਹ ਸ਼ੁਕਰਾਨਾ ਕਰਦੇ ਹਨ।