
17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਨੂੰ ਸ਼ਹੀਦ ਭਗਤ ਸਿੰਘ ਦਾ ਗੀਤ ਗਾਉਣ ਦੇ ਮਾਮਲੇ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਦਾ ਰੱਜ ਕੇ ਇਸਤਮਾਲ ਕਰ ਰਿਹਾ ਹੈ। ਕੋਈ ਚੰਗੇ ਕੰਮ ਲਈ ਤਾਂ ਕੋਈ ਆਪਣੀਆਂ ਕੁਰੀਤੀਆਂ ਨੂੰ ਦਸਰਸਾਉਂ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਿਹਾ ਹੈ। ਕੁੱਝ ਲੋਕ ਤਾਂ ਸੋਸ਼ਲ ਮੀਡੀਆ ਰਾਹੀਂ ਗੁੰਡਾਗਰਦੀ ਕਰਨ ਤੋਂ ਵੀ ਬਾਜ਼ ਨਹੀਂ ਆਉਂਦਾ। ਇਸੇ ਗੁੰਡਾਗਰਦੀ ਦਾ ਤਾਜ਼ਾ ਮਾਮਲੇ ਸਾਹਮਣੇ ਉਸ ਵੇਲੇ ਆਇਆ ਜਦੋਂ ਬੀਤੇ ਦਿਨੀਂ17 ਸਾਲ ਦੇ ਦਸਤਾਰ ਧਾਰੀ ਗਾਇਕ ਅਮਰ ਖ਼ਾਲਸਾ ਨੂੰ ‘ਸਰਦਾਰ ਭਗਤ ਸਿੰਘ ਬਨਾਮ ਗਾਂਧੀ' ਗੀਤ ਗਾਉਣ ‘ਤੇ ਧਮਕੀਆਂ ਮਿਲਣ ਲਗੀਆਂ ਹਨ ।
Amar Khalsa
ਅਨੰਦਪੁਰਪੁਰ ਸਾਹਿਬ ਦੇ 17 ਸਾਲਾ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਨੂੰ ਸ਼ਹੀਦ ਭਗਤ ਸਿੰਘ ਦਾ ਗੀਤ ਗਾਉਣ ਦੇ ਮਾਮਲੇ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।ਬੀਤੀ ਦਿਨ 16 ਮਾਰਚ ਨੂੰ ਦਸਵੀਂ ਜਮਾਤ ਦੇ ਅੰਮ੍ਰਿਤਧਾਰੀ ਵਿਦਿਆਰਥੀ ਅਮਰ ਖਾਲਸਾ ਦਾ ਇਕ ਗੀਤ ‘ਸਰਦਾਰ ਭਗਤ ਸਿੰਘ ਬਨਾਮ ਗਾਂਧੀ’ ਰਿਲੀਜ਼ ਹੋਇਆ ਸੀ ਅਤੇ ਫੇਸਬੁੱਕ 'ਤੇ ਹੋਰ ਸੋਸ਼ਲ ਸਾਈਟਾਂ ‘ਤੇ ਪਸੰਦ ਕੀਤਾ ਹੈ। ਕਰੀਬ ਤਿੰਨਾਂ ਦਿਨਾਂ ‘ਚ ਹੀ ਇਸ ਗੀਤ ਨੂੰ ਜਿਥੇ ਲੋਕਾਂ ਵਲੋਂ ਵੱਡੀ ਗਿਣਤੀ ਦੇ ਵਿੱਚ ਹੁੰਗਾਰਾ ਮਿਲਿਆ ਹੈ।
Amar Khalsa
ਉਥੇ ਹੀ ਕੁਝ ਲੋਕਾਂ ਵਲੋਂ ਇਸ ਗਾਇਕ ਨੂੰ ਸੋਸ਼ਲ ਸਾਈਟ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਧਮਕੀਆਂ ਦੇਣ ਵਾਲੇ ਅਗਿਆਤ ਲੋਕਾਂ ਵਲੋਂ ਇਸ ਗੀਤ ਨੂੰ ਰਾਸ਼ਟਰਪਿਤਾ ਦਾ ਅਪਮਾਨ ਦੱਸਦਿਆਂ ਲੋਕ ਵਿਰੋਧੀ ਦੱਸਿਆ ਗਿਆ ਹੈ। ਜਦੋਂਕਿ ਇਸ ਗੀਤ ‘ਚ ਜੋ ਤੱਥ ਗਾਇਕ ਵਲੋਂ ਵੀਡੀਓ ਤੇ ਆਡੀਓ ਦੇ ਰੂਪ ‘ਚ ਪੇਸ਼ ਕੀਤੇ ਗਏ ਹਨ,ਉਸ ‘ਚ ਸ਼ਹੀਦ ਭਗਤ ਸਿੰਘ ਮਹਾਤਮਾ ਗਾਂਧੀ ਨਾਲ ਇਹ ਇਤਰਾਜ਼ ਕਰ ਰਿਹਾ ਹੈ ਕਿ ਮੈਂ ਵੀ ਤੇਰੇ ਵਾਂਗ ਆਜ਼ਾਦੀ ਦੀ ਜੰਗ ‘ਚ ਬਰਾਬਰ ਲੜਿਆ ਸੀ ਪਰ ਤੇਰੇ ਵਾਰਸਾਂ ਨੂੰ ਰਾਜਭਾਗ ਨਸੀਬ ਹੋ ਗਿਆ ਤੇ ਮੇਰੇ ਪਰਿਵਾਰ ਵਾਲਿਆਂ ਦੀ ਹਾਲਤ ਅਜੇ ਵੀ ਤਰਸਯੋਗ ਹੈ।ਗੀਤ ਦੇ ਬੋਲ ਹਨ…ਓ ਤੇਰੇ ਟੱਬਰ ਨੇ ਰਾਜ ਕੀਤਾ ਦੇਸ਼ ‘ਤੇ ,ਮੇਰਾ ਟੱਬਰ ਹੈ ਕਰਦਾ ਦਿਹਾੜੀਆਂ।