ਮੋਗਾ ਅਦਾਲਤ ਨੇ ਦਿਤੀ ਨੂਰਾਂ ਸਿਸਟਰ ਅਤੇ ਪਰਵਾਰ ਨੂੰ ਰਾਹਤ 
Published : Apr 20, 2018, 1:24 pm IST
Updated : Apr 20, 2018, 4:20 pm IST
SHARE ARTICLE
Nooran sisters
Nooran sisters

ਨੂਰਾਂ-ਸੁਲਤਾਨਾ ਆਪਣੇ ਪਰਿਵਾਰ ਸਮੇਤ ਮੋਗਾ ਦੀ ਅਦਾਲਤ 'ਚ ਪੇਸ਼ ਹੋਈਆਂ

ਪੰਜਾਬ ਦੀਆਂ ਸੂਫ਼ੀ ਗਾਇਕਾਂ ਸੁਲਤਾਨਾ ਅਤੇ ਜੋਤੀ ਨੂਰਾਂ ਦੇ ਭਰਾ 'ਤੇ ਅਤੇ ਦਾਜ ਦੀ ਮੰਗ ਕਰਨ ਦੇ ਨਾਲ ਨੂੰਹ ਦੀ ਕੁੱਟ-ਮਾਰ ਕਰ ਕੇ ਘਰੋਂ ਕੱਢਣ ਦੇ ਦੋਸ਼ਾਂ ਹੇਠ ਮਾਮਲਾ ਦਰਜ ਕਰਵਾਇਆ ਗਿਆ ਸੀ। ਜਿਸ ਤੋਂ ਬਾਅਦ ਨੂਰਾਂ-ਸੁਲਤਾਨਾ ਆਪਣੇ ਪਰਿਵਾਰ ਸਮੇਤ ਮੋਗਾ ਦੀ ਅਦਾਲਤ 'ਚ ਪੇਸ਼ ਹੋਈਆਂ।   ਜਿਥੇ ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਤਰਸੇਮ ਮੰਗਲਾ ਦੀ ਅਦਾਲਤ ਨੇ ਅਗੇਤੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਸੀ। Nooran sistersNooran sistersਜਿਸ ਤੋਂ ਬਾਅਦ ਅਦਾਲਤ ਵੱਲੋਂ ਅਰਜ਼ੀ ਦੇਣ ਵਾਲੇ ਪੱਖ ਨੂੰ 15 ਦਿਨਾਂ ਦੇ ਅੰਦਰ-ਅੰਦਰ ਪੇਸ਼ ਹੋ ਕੇ ਆਪਣੀ ਅਗੇਤੀ ਜ਼ਮਾਨਤ ਭਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ, ਜਿਸ ਨੂੰ ਮਨਜ਼ੂਰ ਕਰਦੇ ਹੋਏ ਦੋਹੇਂ ਭੈਣਾਂ ਵੀਰਵਾਰ ਨੂੰ ਸਹਿ ਪਰਿਵਾਰ ਪਿਤਾ ਗੁਲਸ਼ਨ ਮੀਰ, ਭਰਾ ਸਾਹਿਲ ਮੀਰ, ਮਾਂ ਰੇਖਾ ਨੇ ਸੀ. ਜੇ. ਐੱਮ. ਅਦਾਲਤ 'ਚ ਪੇਸ਼ ਹੋ ਕੇ ਆਪਣੀਆਂ ਜ਼ਮਾਨਤਾਂ ਕਰਵਾਈਆਂ ਹਨ।  ਜਿਸ ਕਾਰਨ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਵਿਕਰਮਜੀਤ ਸਿੰਘ ਦੀ ਅਦਾਲਤ ਨੇ ਗਾਇਕਾ ਜੋਤੀ ਨੂਰਾਂ ਦੇ ਪਰਿਵਾਰ ਦੀ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਕੇ ਮਾਮਲੇ ਦੀ ਅਗਲੀ ਤਰੀਕ 5 ਜੂਨ 2018 ਨਿਸ਼ਚਿਤ ਕਰ ਦਿਤੀ ਹੈ ।Nooran sistersNooran sistersਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦ ਨੂਰਾਂ ਸਿਸਟਰ ਅਤੇ ਉਨ੍ਹਾਂ ਦਾ ਪਰਵਾਰ ਕਿਸੇ ਮੁਸੀਬਤ 'ਚ ਫਸਿਆ ਹੋਵੇ।  ਇਸ ਤੋਂ ਇਲਾਵਾਂ ਇਹ ਵੀ ਦਸ ਦਈਏ ਕਿ ਕੁਝ ਸਾਲ ਪਹਿਲਾਂ ਸੁਲਤਾਨਾ ਨੂਰਾਂ ਦੇ  ਕਰਵਾਏ ਜਾਣ ਦੀ ਗੱਲ ਨੇ ਵੀ ਕਾਫੀ  ਕਰ ਦਿਤਾ ਸੀ।  Nooran sistersNooran sistersਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਇਹ ਦੋਹੇਂ ਭੈਣਾਂ ਸੰਗੀਤ ਜਗਤ ਵਿਚ ਅਪਣਾ ਨਾਮਣਾ ਖੱਟ ਰਹੀਆਂ ਹਨ।  ਨੂਰਾਂ ਅਤੇ ਜੋਤਿ ਪੰਜਾਬੀ ਸੰਗੀਤ ਜਗਤ ਵਿਚ ਹੀ ਨਹੀਂ ਬਲਕਿ ਬਾਲੀਵੁਡ ਵਿਚ ਵੀ ਕਾਫ਼ੀ ਪਸੰਦ ਕੀਤੀਆਂ ਜਾਨ ਵਾਲੀਆਂ ਗਾਇਕਾਵਾਂ ਵਿਚ ਸ਼ੁਮਾਰ ਹੈ।  

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement