ਬੱਬੂ ਮਾਨ ਦੀ ਇੰਟਰਵਿਊ ਕਰਨ ਵਾਲਾ ਮੁੰਡਾ ਘਰਾਂ 'ਚ ਡਲਿਵਰੀ ਕਰਕੇ ਖੁਆਬਾਂ ਨੂੰ ਕਰ ਰਿਹੈ ਪੂਰਾ
Published : Nov 20, 2020, 1:28 pm IST
Updated : Nov 20, 2020, 2:21 pm IST
SHARE ARTICLE
Sohail Khan
Sohail Khan

ਬੱਬੂ ਮਾਨ ਦੀ ਇੰਟਰਵਿਊ ਕਰਨ ਵਾਲਾ ਮੁੰਡਾ ਲੋਕਾਂ ਦੇ ਘਰਾਂ 'ਚ ਸਮਾਨ ਡਲਿਵਰੀ ਕਰਕੇ ਖੁਆਬਾਂ ਨੂੰ ਕਰ ਰਿਹਾ ਹੈ ਪੂਰਾ!

ਚੰਡੀਗੜ੍ਹ:  ਜ਼ਿਲ੍ਹਾ ਮੋਹਾਲੀ ਦੇ ਪਿੰਡ ਭਵਾਤ ਦਾ ਨੌਜਵਾਨ ਸੋਹੇਲ ਖਾਨ ਐਂਕਰਿੰਗ ਦੇ ਖੇਤਰ ਵਿਚ ਚੰਗਾ ਨਾਮਨਾ ਖੱਟ ਚੁਕਿਆ ਹੈ। ਚੰਗੀ ਤਾਲੀਮ ਨਾ ਹੁੰਦੇ ਅਤੇ ਪਰਿਵਾਰ ਦੀ ਵਿੱਤੀ ਹਾਲਾਤ ਚੰਗੇ ਨਾ ਹੋਣ ਦੇ ਬਾਵਜੂਦ ਅਪਣੀ ਕਲਾ ਨੂੰ ਨਿਖਾਰਿਆ ਅਤੇ ਲੋਕਾਂ ਸਾਹਮਣੇ ਲੈਕੇ ਆਇਆ । ਪਰਿਵਾਰ ਨੂੰ ਮਾਲੀ ਸਹਾਇਤਾ ਦੇਣ ਲਈ ਸੋਹੇਲ ਨੇ ਇਕ ਖਾਣਾ ਡਿਲਿਵਰ ਕਰਨ ਵਾਲੀ ਕੰਪਨੀ ਜੋਮੈਟੋ ਵਿਚ ਕੰਮ ਕਰਨਾ ਸ਼ੁਰੂ ਕੀਤਾ।

Sohel khan and Satinder SartajSohail Khan khan and Satinder Sartaj

ਖਾਣਾ ਡਿਲਿਵਰ ਕਰਨ ਤੋਂ ਬਾਅਦ ਜੋ ਸਮਾਂ ਬਚ ਜਾਣਾ ਉਸ ਵਿਚ ਸੋਹੇਲ ਨੂੰ ਪੰਜਾਬੀ ਸਿੰਗਰਾਂ ਦੀ ਇੰਟਰਵਿਊ ਦੇਖਣ ਦਾ ਬਹੁਤ  ਸ਼ੌਂਕ ਸੀ ਅਤੇ ਉਸਨੇ ਆਪਦੇ ਇਸ ਸ਼ੌਂਕ ਨੂੰ ਅੱਗੇ ਵਧਾਉਂਦੇ ਇਹ ਫੈਸਲਾ ਕੀਤਾ ਕਿ ਉਹ ਖੁਦ ਪੰਜਬੀ ਸਿੰਗਰਾਂ ਦੇ ਇੰਟਰਵਿਊ ਕਰਨਾ ਸ਼ੁਰੂ ਕਰੇਗਾ। ਇਹ ਸਭ ਕਰਨ ਲਈ ਉਸਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਕਿ ਬਚਪਨ ਤੋਂ ਸੋਹੇਲ ਨੂੰ ਬਹੁਤ ਤੇਜ਼ ਬੋਲਣ ਦੀ ਆਦਤ ਸੀ ਅਤੇ ਉਸਨੇ ਬਹੁਤ ਮਿਹਨਤ ਕਰਨ ਤੋਂ ਬਾਅਦ ਆਪਦੀ ਇਸ ਆਦਤ ਨੂੰ ਤਾਂ ਠੀਕ ਕਰ ਲਿਆ ਪਰ ਇੰਟਰਵਿਊ ਕਰਨ ਲਈ ਉਸ ਕੋਲ ਕੈਮਰਾ ਵੀ ਨਹੀਂ ਸੀ ਅਤੇ ਨਾ ਹੀ ਕੈਮਰਾ ਖ਼ਰੀਦਣ ਜੋਗੇ ਪੈਸੇ ਸਨ।

Sohel KhanSohail Khan

ਉਸਨੇ ਪਹਿਲੀ ਇੰਟਰਵਿਊ ਕਿਰਾਏ ਦੇ ਕੈਮਰਾ ਉੱਪਰ ਸ਼ੂਟ ਕੀਤੀ। ਇਹ ਸਭ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਸੋਹੇਲ ਨੇ ਪੰਜਾਬ ਦੇ ਮਸ਼ਹੂਰ ਸਿੰਗਰਾਂ ਨਾਲ ਇੰਟਰਵਿਊ ਕਰਨ ਦਾ ਸਿਲਸਿਲਾ  ਸ਼ੁਰੂ ਕਰ ਦਿੱਤਾ ਜੋ ਕਿ ਹੁਣ ਤੱਕ ਚੱਲ ਰਿਹਾ ਹੈ ਅਤੇ ਲੋਕਾਂ ਵੱਲੋਂ ਸੋਹੇਲ ਦੀਆਂ ਇੰਟਰਵਿਊਜ਼ ਨੂੰ ਬਹੁਤ ਮਕਬੂਲ ਕੀਤਾ ਗਿਆ ਹੈ।

Sohel KhanSohail Khan

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਬੱਬੂ ਮਾਨ ਨਾਲ ਕੀਤੀ ਇੰਟਰਵਿਊ ਨੇ ਸੋਹੇਲ ਨੂੰ ਸੋਹਰਤ ਦੇ ਨਵੇਂ ਮੁਕਾਮ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ। ਯੂਟਿਊਬ ਉੱਪਰ ਸੋਹੇਲ ਦਾ ਆਪਣਾ ਚੈਨਲ ਹੈ। ਸੋਹੇਲ ਖਾਨ ਦੀ ਕਹਾਣੀ ਤੋਂ ਅੱਜ ਦੇ ਨੌਜਵਾਨਾਂ ਨੂੰ ਸੇਧ ਲੈਣੀ ਚਾਹੀਦੀ ਹੈ ਅਤੇ ਮੋਬਾਈਲ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।

Sohail KhanSohail Khan

ਸੋਹੇਲ ਦੀ ਕਹਾਣੀ ਤੋਂ ਇਕ ਹੋਰ ਗੱਲ ਸਿੱਖਣ ਨੂੰ ਮਿਲਦੀ ਹੈ ਕਿ ਕੋਈ ਕੰਮ ਛੋਟਾ ਜਾ ਵੱਡਾ ਨਹੀਂ ਹੁੰਦਾ ਅੱਜ ਵੀ ਸੋਹੇਲ ਇਕ ਕੰਪਨੀ ਵਿਚ ਡਿਲੀਵਰੀ ਕਰਨ ਦਾ ਕੰਮ ਕਰਦਾ ਹੈ। ਸਾਡੇ ਨੌਜਵਾਨਾਂ ਨੂੰ ਇਸ ਨੌਜਵਾਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜਿੰਦਗੀ ਵਿਚ ਕੁੱਝ ਵੀ ਮੁਸ਼ਕਲ ਨਹੀਂ ਜੇਕਰ ਸਾਡੇ ਹੌਂਸਲੇਆਂ ਦੀ ਪਰਵਾਜ਼ ਉੱਚੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement