
Most Prestigious' 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪੰਜਾਬ ਵਿਚ ਕਲਾ ਅਤੇ ਫੈਸ਼ਨ ਜਗਤ 'ਚ ਦਿਲਜੀਤ ਦੋਸਾਂਝ ਦਾ ਨਾਮ ਭਲਾ ਕੌਣ ਨਹੀਂ ਜਾਣਦਾ। ਸਭ ਤੋਂ ਪਹਿਲਾਂ ਗਾਇਕ ਤੇ ਫਿਰ ਪਾਲੀਵੁੱਡ ਅਤੇ ਬਾਲੀਵੁਡ ਵਿਚ ਅਦਾਕਾਰ ਵਜੋਂ ਨਾਮਣਾ ਖੱਟਣ ਵਾਲੇ ਦਿਲਜੀਤ ਦੋਸਾਂਝ ਹਰ ਦਿਨ ਕੋਈ ਨਵੀਂ ਉਪਲਬਧੀ ਹਾਸਿਲ ਕਰਦੇ ਹਨ। ਦਿਲਜੀਤ ਦੁਸਾਂਝ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ ਵਿਚ ਵੀ ਆਪਣੀ ਕਲਾ ਨਾਲ ਧੂਮਾਂ ਪਾ ਰਹੇ ਹਨ। Diljit dosanjhਇਸੇ ਲੜੀ 'ਚ ਦਿਲਜੀਤ ਦੁਸਾਂਝ ਨੂੰ ਇਕ ਹੋਰ ਐਵਾਰਡ ਮਿਲਿਆ ਹੈ ਜਿਸ ਨਾਲ ਉਨ੍ਹਾਂ ਉਤੇ ਸਿਰਫ ਉਨ੍ਹਾਂ ਦੇ ਪਰਿਵਾਰ ਹੀ ਨਹੀਂ ਬਲਕਿ ਪੂਰੇ ਪੰਜਾਬ ਭਰ ਅਤੇ ਦੇਸ਼ ਵਿਦੇਸ਼ 'ਚ ਵੱਸਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਮਾਣ ਹੋਵੇਗਾ। ਜੀ ਹਾਂ ਨੌਜਵਾਨ ਦਿਲਾਂ ਦੀ ਧੜਕਣ ਦਿਲਜੀਤ ਨੂੰ ਹਾਲ ਹੀ 'ਚ ਸਾਲ 2018 ਦੇ ਕੈਟੇਗੇਰੀ 'ਚ 'Most Prestigious' 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
Diljit dosanjhਜਿਸ ਦੀ ਖੁਸ਼ੀ ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖਦੇ ਹੀ ਝਲਕਦੀ ਹੈ। ਦਾਦਾ ਸਾਹਿਬ ਫਾਲਕੇ ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਦਿਲਜੀਤ ਨੇ ਆਪਣੇ ਸੋਸ਼ਲ ਅਕਾਊਂਟ ਤੇ ਇਕ ਵੀਡੀਓ ਜਾਰੀ ਕਰਕੇ ਐਵਾਰਡ ਦੀ ਜਾਣਕਾਰੀ ਦਿਤੀ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਸਾਰੇ ਹੀ ਪ੍ਰਸ਼ੰਸਕਾਂ ਨੂੰ ਧਨਵਾਦ ਵੀ ਕੀਤਾ। ਇਸ ਦੌਰਾਨ ਦਿਲਜੀਤ ਦੋਸਾਂਝ ਕਾਫੀ ਖੁਸ਼ ਨਜ਼ਰ ਆ ਰਹੇ ।
Diljit dosanjhਦਿਲਜੀਤ ਨੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਦਿਲਜੀਤ ਦੋਸਾਂਝ ਨੇ ਆਪਣੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਜਿਸ ਤੋਂ ਬਾਅਦ ਫੈਨਸ ਨੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਅਤੇ ਵਧਾਈਆਂ ਦਾ ਦੌਰ ਅਜੇ ਤਕ ਜਾਰੀ ਹੈ।
Diljit dosanjh ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਇੰਡਸਟਰੀ 'ਚ 'ਉੜਤਾ ਪੰਜਾਬ' ਰਾਹੀਂ ਕਦਮ ਰੱਖਿਆ ਸੀ। ਇਸ ਫਿਲਮ 'ਚ ਦਿਲਜੀਤ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ ਨੇ ਦਿਲਜੀਤ ਨੂੰ ਬੁਲੰਦੀਆਂ ਦੀਆਂ ਸ਼ਿਖਰਾਂ 'ਤੇ ਪਹੁੰਚਾਇਆ। ਅੱਜਕੱਲ ਦਿਲਜੀਤ ਦੋਸਾਂਝ ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ 'ਚ ਬੇਹੱਦ ਛਾਇਆ ਹੋਇਆ ਹੈ।
Diljit dosanjhਦੱਸ ਦੇਈਏ ਕਿ ਹਾਲ ਹੀ ਦਿਲਜੀਤ ਦੋਸਾਂਝ ਦੇ ਰਿਲੀਜ਼ ਹੋਏ ਦੋ ਗੀਤ 'ਹਾਈ ਐਂਡ ਗੱਡੀਆਂ' ਤੇ 'ਰਾਤ ਦੀ ਗੇੜੀ' ਨੂੰ ਲੋਕਾਂ ਨੇ ਖੂਬ ਪਸੰਦ ਕੀਤਾ। ਇਸ ਦੇ ਨਾਲ ਹੀ ਅੱਜ ਕੱਲ ਅਪਣੀ ਐਲਬਮ confidential ਦੇ ਨਾਲ ਵੀ ਧੂਮਾਂ ਪਾ ਰਹੇ ਹਨ ਇਸ ਤੋਂ ਇਲਾਵਾ ਦਿਲਜੀਤ ਦੀ ਫ਼ਿਲਮ 'ਸੂਰਮਾ' ਵੀ ਬਹੁਤ ਜਲਦੀ ਸਿਨੇਮਾ ਘਰਾਂ 'ਚ ਦਸਤਕ ਦੇਣ ਵਾਲੀ ਹੈ।