ਜਾਣੋ ਬੀਨੂੰ ਢਿੱਲੋਂ ਦੀਆਂ ਕੁੱਝ ਰੋਚਕ ਗੱਲਾਂ ਬਾਰੇ
Published : Oct 5, 2017, 12:34 pm IST
Updated : Oct 5, 2017, 7:04 am IST
SHARE ARTICLE

ਦੁਨੀਆ 'ਚ ਰੁਲਾਉਣ ਵਾਲੇ ਤਾਂ ਕਾਫ਼ੀ ਮਿਲ ਜਾਂਦੇ ਹਨ, ਪਰ ਹਸਾਉਣ ਵਾਲੇ ਬਹੁਤ ਘੱਟ। ਕਿਉਂਕਿ ਰੁਲਾਉਣਾ ਆਸਾਨ ਹੈ, ਪਰ ਕਿਸੇ ਦੇ ਚਿਹਰੇ ਉੱਤੇ ਮੁਸਕਾਨ ਲਿਆਉਣਾ ਬਹੁਤ ਮੁਸ਼ਕਿਲ। ਇਹ ਕਹਿਣਾ ਹੈ ਪੰਜਾਬੀ ਫਿਲਮਾਂ ਵਿੱਚ ਕਾਮੇਡੀ ਦੇ ਮਸ਼ਹੂਰ ਐਕਟਰ ਬੀਨੂੰ ਢਿੱਲੋਂ ਦਾ।

ਬੀਨੂੰ ਢਿੱਲੋਂ ਦਾ ਜਨਮ 29 ਅਗਸਤ 1975 ਨੂੰ ਪੰਜਾਬ ਦੇ ਪਿੰਡ ਧੂਰੀ, ਸੰਗਰੂਰ 'ਚ ਹੋਇਆ ਹੈ। ਬੀਨੂੰ ਢਿੱਲੋਂ ਦਾ ਅਸਲ ਨਾਂ ਵਰਿੰਦਰ ਸਿੰਘ ਢਿੱਲੋਂ ਹੈ। ਬੀਨੂੰ ਢਿੱਲੋਂ ਇੱਕ ਭਾਰਤੀ ਅਭਿਨੇਤਾ ਹੈ। ਇਹ ਪੰਜਾਬੀ ਫ਼ਿਲਮਾ ਵਿੱਚ ਕਮੇਡੀਅਨ ਪਾਤਰ ਵਜੋਂ ਜਾਣਿਆ ਜਾਂਦਾ ਹੈ।


ਬੀਨੂੰ ਢਿੱਲੋਂ ਨੇ ਆਪਣੀ ਸਿੱਖਿਆ "ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਧੁਰੀ" ਤੋਂ ਹਾਸਲ ਕੀਤੀ। ਇਸਨੇ ਆਪਣੀ ਮਾਸਟਰ ਡਿਗਰੀ ਥਿਏਟਰ ਐਂਡ ਟੈਲੀਵਿਜ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ 1994 'ਚ ਕੀਤੀ।

ਬੀਨੂੰ ਢਿੱਲੋਂ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਭੰਗੜੇ ਦੀ ਪੇਸ਼ਕਾਰੀ ਰਾਹੀਂ ਕੀਤੀ ਅਤੇ ਆਪਣੀ ਅਦਾਕਾਰੀ ਦੇ ਖੇਤਰ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਇਸਨੂੰ ਭਾਰਤੀ ਮੇਲੇ ਵਿੱਚ ਜਰਮਨ ਅਤੇ ਯੂ.ਕੇ ਵਿੱਚ ਪੇਸ਼ਕਾਰੀ ਕਰਨ ਦਾ ਅਵਸਰ ਮਿਲਿਆ। ਯੂਨੀਵਰਸਿਟੀ ਵਿੱਚ ਪੜਦਿਆਂ ਹੀ ਇਸਨੇ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ।


ਇਸ ਤੋਂ ਬਾਅਦ ਉਨ੍ਹਾਂ ਨੇ ਥਿਏਟਰ 'ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ। ਉਸ ਸਮੇਂ ਥਿਏਟਰ 'ਚ ਆਪਣਾ ਕਰੀਅਰ ਸੋਚਣਾ ਤਾਂ ਦੂਰ ਦੀ ਗੱਲ, ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਪੈਸੇ ਨਹੀਂ ਜੁੜਦੇ ਸਨ ਪਰ ਬੀਨੂੰ ਨੇ ਇੱਥੇ ਵੀ ਹਾਰ ਨਹੀਂ ਮੰਨੀ। ਥਿਏਟਰ ਰਾਹੀਂ ਬੀਨੂੰ ਨੇ ਪਹਿਲੀ ਵਾਰ 750 ਰੁਪਏ ਕਮਾਏ।

ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਮਿਹਨਤ ਕੀਤੀ ਤੇ ਸਾਲ ਬਾਅਦ 750 ਦੀ ਕਮਾਈ 1000 ਤਕ ਪੁੱਜੀ। ਫਿਰ ਬੀਨੂੰ ਨੇ ਪੂਰਾ ਇਕ ਸਾਲ ਆਪਣੇ ਘਰੋਂ ਦੂਰ ਰਹਿ ਕੇ ਆਪਣੇ ਕੰਮ 'ਚ ਲਗਨ ਦਿਖਾਈ ਤੇ ਸਾਲ 'ਚ 75000 ਰੁਪਏ ਕਮਾਏ। ਹੌਲੀ-ਹੌਲੀ ਬੀਨੂੰ ਨੂੰ ਫਿਲਮਾਂ ਮਿਲਦੀਆਂ ਗਈਆਂ।


ਇਨ੍ਹਾਂ ਫਿਲਮਾਂ 'ਚ ਕੀਤੀ ਦਮਦਾਰ ਐਕਟਿੰਗ

2002 ਸ਼ਹੀਦੇ ਆਜਮ
2012 ਕੈਰੀ ਆਨ ਜੱਟਾ
2015 ਮੁੰਡੇ ਕਮਾਲ ਦੇ
2015 ਅੰਗਰੇਜ
2014 ਗੋਰਿਆਂ ਨੂੰ ਦਫ਼ਾ ਕਰੋ
2014 ਆ ਗਏ ਮੁੰਡੇ ਯੂ ਕੇ ਦੇ
2014 ਜੱਟ ਪ੍ਰਦੇਸੀ
2014 ਸਾਡਾ ਜਵਾਈ ਐਨ ਆਰ ਆਈ
2014 ਓ ਮਾਈ ਪਿਓ ਜੀ
2014 ਮਿਸਟਰ ਐਂਡ ਮਿਸਿਜ਼ 420
2016 ਚੰਨੋ ਕਮਲੀ ਯਾਰ ਦੀ
2017 ਵੇਖ ਬਰਾਤਾਂ ਚੱਲੀਆਂ



ਬੀਨੂੰ ਨੂੰ ਐਕਟਿੰਗ ਦਾ ਜਨੂੰਨ ਬਚਪਨ ਤੋਂ ਹੀ ਸੀ ਅਤੇ ਸ਼ਰਾਰਤਾਂ ਕਰਨ ਵਿੱਚ ਅੱਗੇ ਸਨ। ਕਾਮੇਡੀ ਵਾਲੇ ਕਿਰਦਾਰਾਂ ਨਾਲ ਬੀਨੂੰ ਨੇ ਪੰਜਾਬੀ ਸਿਨੇਮਾ 'ਚ ਖਾਸ ਜਗ੍ਹਾ ਬਣਾਈ ਹੈ। ਪਿਛੇ ਜਿਹੇ ਰਿਲੀਜ਼ ਹੋਈ ਉਨ੍ਹਾਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' ਨਾਲ ਉਹ ਨਿੱਘੇ ਸੁਭਾਅ ਤੇ ਸ਼ਾਨਦਾਰ ਅਭਿਨੇਤਾ ਵਜੋਂ ਉਭਰੇ। ਜਾਣਕਾਰੀ ਮੁਤਾਬਕ ਬੀਨੂੰ ਢਿੱਲੋਂ ਦਾ ਇਥੋਂ ਤਕ ਪਹੁੰਚਣ ਦਾ ਸਫਰ ਸੌਖਾ ਨਹੀਂ ਸੀ।


ਉਨ੍ਹਾਂ ਨੇ ਹਮੇਸ਼ਾ ਸ਼ਾਂਤ ਦਿਮਾਗ ਨਾਲ ਕੰਮ ਲਿਆ ਤੇ ਸਹਿਜੇ-ਸਹਿਜੇ ਤਰੱਕੀ ਵੱਲ ਵਧਿਆ। ਬੀਨੂੰ ਢਿੱਲੋਂ ਹਮੇਸ਼ਾਂ ਹੀ ਆਪਣੇ ਸੰਵਾਦਾਂ ਨੂੰ ਬਿਹਤਰੀਨ ਢੰਗ ਨਾਲ ਬੋਲਣ ਦੀ ਵਿਸ਼ੇਸ਼ਤਾ ਲਈ ਜਾਣੇ ਜਾਂਦੇ ਹਨ। ਖਾਸ ਤੌਰ 'ਤੇ ਕਾਮਿਕ ਭੂਮਿਕਾਵਾਂ ਵਿਚ ਪਿਛਲੇ ਸਾਲ, ਉਨ੍ਹਾਂ ਨੇ ਨੀਰੂ ਬਾਜਵਾ 'ਚੰਨੋ ਕਮਲੀ ਯਾਰ ਦੀ' ਅਤੇ 'ਦੁੱਲਾ ਭੱਟੀ' ਦੇ ਵਿਚ ਮੁੱਖ ਭੂਮਿਕਾ ਨਿਭਾਈ। ਬੀਨੂੰ ਢਿੱਲੋਂ ਨੇ ਵੀ ਸਹਿਮਤੀ ਦਿਖਾਈ ਕਿ ਉਨ੍ਹਾਂ ਦੁਆਰਾ ਵੱਖਰੇ-ਵੱਖਰੇ ਕਿਰਦਾਰਾਂ ਨੂੰ ਜਿਉਣਾ ਉਨ੍ਹਾਂ ਨੂੰ ਬੇਹੱਦ ਪਸੰਦ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਹਰ ਕਿਸੇ ਵਿੱਚ ਕੋਈ ਨਾ ਕੋਈ ਕਲਾ ਛੁਪੀ ਹੁੰਦੀ ਹੈ। ਪਰ ਕੋਈ ਪਹਿਚਾਣ ਲੈਂਦਾ ਹੈ ਅਤੇ ਕੋਈ ਉਸ ਪ੍ਰਤੀਭਾ ਨੂੰ ਪਹਿਚਾਣ ਨਹੀਂ ਪਾਉਂਦਾ। ਬੀਨੂੰ ਢਿੱਲੋਂ ਨੇ ਥਿਏਟਰ ਅਤੇ ਟੀਵੀ ਵਿੱਚ ਪੋਸਟ ਗ੍ਰੈਜੁਏਸ਼ਨ ਵੀ ਕੀਤੀ ਹੈ। 

 

ਵਿਲੇਨ ਤੋਂ ਬਣ ਗਿਆ ਕਾਮੇਡੀਅਨ 

ਬੀਨੂੰ ਨੇ ਫਿਲਮਾਂ ਵਿੱਚ ਬਤੋਰ ਵਿਲੇਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਵਿਲੇਨ ਤੋਂ ਕਾਮਿਕ ਵਿਲੇਨ ਦੀ ਇਮੇਜ ਬਣ ਗਈ ਅਤੇ ਫਿਰ ਪੂਰੀ ਤਰ੍ਹਾਂ ਕਾਮੇਡੀਅਨ ਹੀ ਬਣ ਗਏ।

ਪਹਿਲਾਂ ਦੇ ਦੌਰ ਵਿੱਚ ਪੰਜਾਬੀ ਫਿਲਮਾਂ ਲੱਖਾਂ ਰੁਪਏ ਵਿੱਚ ਬਣ ਜਾਂਦੀਆਂ ਸਨ ਅਤੇ ਅਜੋਕੇ ਪੰਜਾਬੀ ਸਿਨੇਮਾ ਵਿੱਚ ਫਿਲਮਾਂ ਨੂੰ ਬਣਾਉਣ ਉੱਤੇ ਕਰੋੜਾਂ ਖਰਚੇ ਜਾ ਰਹੇ ਹਨ। ਵਰਤਮਾਨ ਵਿੱਚ ਪੰਜਾਬੀ ਫਿਲਮ ਇੰਡਸਟਰੀ ਅੱਗੇ ਵੱਧ ਰਹੀ ਹੈ ਅਤੇ ਬਾਲੀਵੁੱਡ ਦੇ ਐਕਟਰ ਵੀ ਪੰਜਾਬੀ ਫਿਲਮਾਂ ਦਾ ਹਿੱਸਾ ਬਣ ਰਹੇ ਹਨ।   


ਬੀਨੂੰ ਨੇ ਕਿਹਾ ਕਿ ਮੈਂ ਫਿਲਮਾਂ ਪੈਸੇ ਲਈ ਨਹੀਂ, ਸਗੋਂ ਆਪਣੇ ਲਈ ਕਰਦਾ ਹਾਂ। ਕੋਸ਼ਿਸ਼ ਰਹਿੰਦੀ ਹੈ ਕਿ ਮੇਰੀ ਐਕਟਿੰਗ ਨੂੰ ਵੇਖ ਕੇ ਲੋਕ ਆਪਣੇ ਦੁੱਖਾਂ ਨੂੰ ਭੁਲਾ ਕੇ ਕੁੱਝ ਪਲਾਂ ਲਈ ਹੱਸ ਲੈਣ, ਇਹੋ ਮੇਰੀ ਕਾਮਯਾਬੀ ਹੈ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement