ਯੁਵਿਕਾ ਚੌਧਰੀ ‘ਤੇ ਪ੍ਰਿੰਸ ਨਰੂਲਾ ਨੇ ਮਚਾਇਆ ਕਹਿਰ
Published : Nov 22, 2018, 11:20 am IST
Updated : Nov 22, 2018, 11:20 am IST
SHARE ARTICLE
Prince And Yuvika
Prince And Yuvika

ਪਾਲੀਵੁੱਡ ਦੀਆਂ ਫਿਲਮਾਂ ਵਿਚ ਧਮਾਲ ਪਾਉਣ ਵਾਲਿਆਂ ਵਿਚੋਂ ਇਕ ਪੰਜਾਬੀ ਇੰਡਸਟਰੀ.....

ਚੰਡੀਗੜ੍ਹ (ਭਾਸ਼ਾ): ਪਾਲੀਵੁੱਡ ਦੀਆਂ ਫਿਲਮਾਂ ਵਿਚ ਧਮਾਲ ਪਾਉਣ ਵਾਲਿਆਂ ਵਿਚੋਂ ਇਕ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਯੁਵਿਕਾ ਚੌਧਰੀ ਅਪਣੇ ਪਿਆਰ ਪ੍ਰਿੰਸ ਨਰੂਲਾ ਨਾਲ ਅਕਤੂਬਰ ਮਹੀਨੇ ਵਿਚ ਵਿਆਹ ਦੇ ਬੰਧਨ ਵਿਚ ਬੰਨ ਗਈ ਸੀ। ਦੋਨੇਂ ਟੀ.ਵੀ ਇੰਡਸਟਰੀ ਦੀ ਮਸ਼ਹੂਰ ਜੋੜੀਆਂ ਵਿਚੋਂ ਇਕ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉਤੇ ਕਾਫ਼ੀ ਫੈਲ ਗਈਆਂ ਸਨ। ਹੁਣ ਉਨ੍ਹਾਂ ਦਾ ਇਕ ਹੋਰ ਵੀਡੀਓ ਇੰਟਰਨੈੱਟ ਉਤੇ ਧਮਾਲ ਮਚਾ ਰਿਹਾ ਹੈ। ਵੀਡੀਓ ਵਿਚ ਦੋਨਾਂ ਦੇ ਗੁੜੇ ਪਿਆਰ ਦੀ ਝਲਕ ਦੇਖਣ ਨੂੰ ਮਿਲਦੀ ਹੈ।

Yuvika And PrinceYuvika And Prince

ਦੱਸ ਦਈਏ ਕਿ ਪ੍ਰਿੰਸ ਨਰੂਲਾ ਨੇ ਅਪਣੇ ਇੰਸਟਾਗਰਾਮ ਪੇਜ ਉਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿਚ ਦੋਨਾਂ ਇਕ ਪੰਜਾਬੀ ਗਾਣੇ ਉਤੇ ਰੋਮਾਂਟਿਕ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਡਾਂਸ ਨੂੰ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਸਾਂਝੀ ਕਰਦੇ ਹੋਏ ਪ੍ਰਿੰਸ ਨਰੂਲਾ ਨੇ ਲਿਖਿਆ ‘ਲਵ ਯੂ ਬੇਬੀ, ਚੱਲ ਦੋ ਗੱਲਾਂ ਕਰੀਏ ਪਿਆਰ ਦੀਆਂ।’ ਦੱਸ ਦਈਏ ਕਿ ਦੋਨਾਂ ਦੇ ਵਿਆਹ ਵਿਚ ਬਾਲੀਵੁੱਡ ਅਤੇ ਟੀ.ਵੀ ਦੇ ਕਈ ਸਿਤਾਰੇਂ ਹਾਜ਼ਰ ਹੋਏ ਸਨ। ਗੱਲ ਕਰੀਏ ਪ੍ਰਿੰਸ ਅਤੇ ਯੁਵਿਕਾ ਦੇ ਪਿਆਰ ਦੀ ਤਾਂ ਦੋਨਾਂ ਦੀ ਪਿਆਰ ਕਹਾਣੀ ਟੀ.ਵੀ ਸ਼ੋਅ ਬਿੱਗ ਬੌਸ ਵਿਚ ਸ਼ੁਰੂ ਹੋਈ ਸੀ।

ਇਥੇ ਉਨ੍ਹਾਂ ਦੋਨਾਂ ਦਾ ਇਸ਼ਕ ਪਰਵਾਨ ਚੜ੍ਹਿਆ ਅਤੇ ਬਿੱਗ ਬੌਸ ਘਰ ਤੋਂ ਬਾਹਰ ਆਉਣ  ਤੋਂ ਬਾਅਦ ਵੀ ਇਸ ਜੋੜੀ ਵਿਚ ਰਿਸਤਾ ਬਣਿਆ ਰਿਹਾ। ਲੰਬੇ ਸਮੇਂ ਤੱਕ ਇਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਪ੍ਰਿੰਸ ਅਤੇ ਯੁਵਿਕਾ ਨੇ ਇਕ ਦੂਜੇ ਨਾਲ ਵਿਆਹ ਕਰ ਲਿਆ ਹੈ। ਯੁਵਿਕਾ ‘ਤੇ ਪ੍ਰਿੰਸ ਅਪਣੇ ਪਿਆਰ ਦੇ ਰਿਸਤੇ ਨਾਲ ਸੁਰਖੀਆਂ ਵਿਚ ਛਾਏ ਰਹਿੰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement