
ਜਸੜ੍ਹਾ ਦਾ ਕਾਕਾ ਅੱਜ ਕਲ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਿਚ ਪੂਰੀ ਤਰਾਂ ਨਾਲ ਛਾਇਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਬੜੇ ਹੀ ਪ੍ਰਤਿਭਾਵਾਨ, ਬੜੇ ਹੀ ਸ਼ਾਨਦਾਰ...
ਜਸੜ੍ਹਾ ਦਾ ਕਾਕਾ ਅੱਜ ਕਲ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਵਿਚ ਪੂਰੀ ਤਰਾਂ ਨਾਲ ਛਾਇਆ ਹੋਇਆ ਹੈ। ਅਸੀਂ ਗੱਲ ਕਰ ਰਹੇ ਹਾਂ ਬੜੇ ਹੀ ਪ੍ਰਤਿਭਾਵਾਨ, ਬੜੇ ਹੀ ਸ਼ਾਨਦਾਰ ਤੇ ਬੜੇ ਹੀ ਜਾਨਦਾਰ ਕਲਾਕਾਰ ਤਰਸੇਮ ਜੱਸਰ ਦੀ। ਤਰਸੇਮ ਜੱਸਰ ਦਾ ਕੋਈ ਗੀਤ ਹੋਵੇ ਜਾਂ ਕੋਈ ਫਿਲਮ, ਉਨ੍ਹਾਂ ਦੀ ਟੀਮ ਇੰਨ੍ਹੀ ਕੁ ਕਮਾਲ ਦੀ ਹੈ ਕਿ ਹਰ ਵਾਰ ਕੁਝ ਘੈਂਟ ਹੀ ਲੈ ਕੇ ਆਉਂਦੇ ਹਨ।
Tarsem Jassar
ਇਕ ਪੰਜਾਬੀ ਗੀਤਕਾਰ, ਗਾਇਕ ਅਤੇ ਪ੍ਰੋਡਿਊਸਰ ਤਰਸੇਮ ਜੱਸੜ ਨੇ ਆਪਣਾ ਕੰਮ 2012 ਵਿਚ "ਵਿਹਲੀ ਜਨਤਾ" ਐਲਬਮ ਨਾਲ ਕੀਤਾ ਸੀ। ਤਰਸੇਮ ਜੱਸੜ ਦੀ ਆਪਣੀ ਕੰਪਨੀ "ਵਿਹਲੀ ਜਨਤਾ ਰਿਕਾਰਡਸ" ਹੈ। ਓਹ ਆਪਣਾ ਜ਼ਿਆਦਾ ਕੰਮ ਐਮੀ ਵਿਰਕ ਨਾਲ ਕਰਦਾ ਹੈ। ਪੰਜਾਬੀ ਫਿਲਮ ਇੰਡਸਟਰੀ 'ਚ ਇਕ ਨਵੀਂ ਜੋੜੀ ਦੀ ਚਰਚਾ ਪੂਰੇ ਜ਼ੋਰਾਂ ਤੇ ਹੈ। ਅਸੀਂ ਗੱਲ ਕਰ ਰਹੇ ਹਾਂ ਤਰਸੇਮ ਜੱਸੜ ਤੇ ਨਿਮਰਤ ਖੈਰਾ ਦੀ। ਜੋ ਛੇਤੀ ਹੀ ਇੱਕਠੇ ਨਜ਼ਰ ਆਉਣ ਵੇਲੇ ਨੇ ਇਕ ਨਵੀਂ ਪੰਜਾਬੀ ਫ਼ਿਲਮ 'ਅਫ਼ਸਰ' 'ਚ।
ਫਿਲਮ ਦੀ ਸ਼ੂਟਿਗ ਪਹਿਲਾ ਤੋਂ ਹੀ ਚੱਲ ਰਹੀ ਹੈ ਤੇ 5 ਅਕਤੂਬਰ 2018 ਨੂੰ ਇਹ ਜੋੜੀ ਲੋਕਾਂ ਦੇ ਰੂਬੁਰੂ ਹੋਵੇਗੀ। ਨਿਮਰਤ ਖੈਰਾ ਦੀ ਇਹ ਦੂਜੀ ਪੰਜਾਬੀ ਫਿਲਮ ਹੈ ਇਸ ਤੋਂ ਪਹਿਲਾਂ ਉਹ ਅਮਰਿੰਦਰ ਗਿੱਲ ਸਟਾਰਰ ਲਾਹੌਰੀਏ 'ਚ ਨਜ਼ਰ ਆਏ ਸਨ ਜਿਸ ਦੀ ਫੀਮੇਲ ਲੀਡ ਸਰਗੁਣ ਮਹਿਤਾ ਸੀ ਪਰ ਅਫਸਰ ਚ ਉਹ ਖੁਦ ਲੀਡ ਰੋਲ ਕਰ ਰਹੇ ਨੇ। ਫ਼ਿਲਮ ਦਾ ਪੋਸਟਰ ਅੱਜ ਜਾਰੀ ਕਰ ਦਿੱਤਾ ਗਿਆ ਹੈ। ਪੋਸਟਰ ਵਿਚ ਨਿਮਰਤ ਖ਼ੈਰਾ ਤੇ ਤਰਸੇਮ ਜੱਸੜ ਨਜ਼ਰ ਆ ਰਹੇ ਹਨ। ਤਰਸੇਮ ਜੱਸੜ ਨੇ ਪੋਸਟਰ ਫ਼ੇਸਬੁੱਕ ਉੱਤੇ ਸ਼ੇਅਰ ਕਰਦੇ ਹੋਏ ਨਾਲ ਲਿਖਿਆ ਕਿ 'ਰੱਬ ਦਾ ਰੇਡੀਓ' ਤੇ 'ਸਰਦਾਰ ਮਹੁੰਮਦ' ਤੋਂ ਬਾਅਦ ਹੁਣ ਫਿਰ ਆ ਰਹੇ ਹਾਂ, ਨਵੀਂ ਫ਼ਿਲਮ ਅਫ਼ਸਰ ਲੈ ਕੇ। ਰੱਬ ਮਿਹਰ ਕਰੇ ਤੇ ਟੀਮ ਦੀ ਮਿਹਨਤ ਨੂੰ ਭਾਗ ਲੱਗੇ।