
ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਵਿਚੋਂ ਇਕ ਹੈ ਜੋ ਕਿਸੇ ਵੀ ਸ਼ੈਲੀ ਤੇ ਤਸਵੀਰ ਨਾਲ ਬੱਝੇ ਹੋਏ ਨਹੀਂ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਬਲੈਕ ...
ਚੰਡੀਗੜ੍ਹ (ਸਸਸ) :- ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਵਿਚੋਂ ਇਕ ਹੈ ਜੋ ਕਿਸੇ ਵੀ ਸ਼ੈਲੀ ਤੇ ਤਸਵੀਰ ਨਾਲ ਬੱਝੇ ਹੋਏ ਨਹੀਂ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਬਲੈਕ ਸੂਟ, ਅੱਤ ਗੋਰਿਏ,ਵਕਤ ਆਦਿ ਜਹੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਦਿੱਤੇ। ਉਹ ਸਿਰਫ ਗਾਣਿਆਂ ਵਿਚ ਹੀ ਨਹੀਂ ,ਬਲਕਿ ‘ਸਿਰਫਿਰੇ’, ‘ਮਾਈ ਸੇਲ੍ਫ਼ ਪੇਂਡੂ’ ਵਰਗੀ ਫਿਲਮਾਂ ਵਿਚ ਵੀ ਅਪਣੀ ਪ੍ਰਤਿਭਾ ਦਾ ਹੁਨਰ ਦਿਖਾ ਚੁਕੇ ਹਨ।
Preet Harpal-Karamjit Anmol
ਕਰਮਜੀਤ ਅਨਮੋਲ ਪੰਜਾਬੀ ਹਾਸਰਸ ਕਲਾਕਾਰ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਅਤੇ ਗਾਇਕ ਹਨ। ਇਹਨਾਂ ਨੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਕਈ ਮਸ਼ਹੂਰ ਫਿਲਮਾਂ ਵਿਚ ਕੰਮ ਕੀਤਾ ਜਿਵੇਂ ਕਿ 'ਵੈਸਟ ਇਜ਼ ਵੈਸਟ' (ਅੰਗਰੇਜ਼ੀ), 'ਕੈਰੀ ਓਨ ਜੱਟਾ', 'ਜੱਟ & ਜੂਲੀਅੱਟ', 'ਡਿਸਕੋ ਸਿੰਘ', 'ਜੱਟ ਜੇਮਸ ਬੌਂਡ', 'ਦੇਵ ਡੀ' (ਹਿੰਦੀ) ਅਤੇ ਕਈ ਹੋਰ।
ਤੁਹਾਨੂੰ ਦਸ ਦੇਈਏ ਕਿ ਪ੍ਰੀਤ ਹਰਪਾਲ ਬੇਸ਼ੱਕ ਅੱਜ ਕਾਮਯਾਬ ਗਾਇਕ ਹਨ ਅਤੇ ਕਰਮਜੀਤ ਅਨਮੋਲ ਇਕ ਪ੍ਰਸਿੱਧ ਅਦਾਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਨ ਪਰ ਇਕ ਸਮਾਂ ਅਜਿਹਾ ਵੀ ਸੀ ਜਦੋਂ ਇਹ ਦੋਵੇਂ ਆਪੋ ਅਪਣਾ ਮੁਕਾਮ ਹਾਸਲ ਕਰਨ ਲਈ ਬਹੁਤ ਹੀ ਜ਼ਿਆਦਾ ਸੰਘਰਸ਼ ਕਰ ਰਹੇ ਸਨ। ਇਹ ਦੋਵੇਂ ਅਕਸਰ ਇਕਠੇ ਨਜ਼ਰ ਆਉਂਦੇ ਸਨ। ਪ੍ਰੀਤ ਹਰਪਾਲ ਨੇ ਅਪਣੇ ਸੰਘਰਸ਼ ਦੇ ਦਿਨਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜਿਸ ਦੌਰਾਨ ਇਹ ਇੱਕਠੇ ਨਜ਼ਰ ਆਉਂਦੇ ਸਨ। ਪ੍ਰੀਤ ਹਰਪਾਲ ਨੇ ਅਪਣੇ ਇੰਸਟਾਗ੍ਰਾਮ 'ਤੇ ਦੋਨਾਂ ਦੀ ਸੰਘਰਸ਼ ਦੇ ਦਿਨਾਂ ਅਤੇ ਹੁਣ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਕਰਮਜੀਤ ਅਨਮੋਲ ਇਕ ਕਾਮਯਾਬ ਅਦਾਕਾਰ ਹੋਣ ਦੇ ਨਾਲ –ਨਾਲ ਬਹੁਤ ਹੀ ਵਧੀਆ ਗਾਇਕ ਵੀ ਹਨ ਅਤੇ ਪ੍ਰੀਤ ਹਰਪਾਲ ਨੇ ਗਾਇਕੀ ਦੇ ਖੇਤਰ 'ਚ ਬਹੁਤ ਨਾਮ ਕਮਾਇਆ ਹੈ। ਇਨ੍ਹਾਂ ਦੋਨਾਂ ਤਸਵੀਰਾਂ 'ਚ ਇਹ ਦੋਵੇਂ ਕਲਾਕਾਰ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਕਰਮਜੀਤ ਅਨਮੋਲ ਅਜਿਹੇ ਇੰਸਾਨ ਹਨ ਕਿ ਕਿਸੇ ਅਨਜਾਣ ਨੂੰ ਵੀ ਉਹ ਕੁਝ ਹੀ ਪਲਾਂ 'ਚ ਅਪਣਾ ਬਣਾ ਲੈਂਦੇ ਹਨ।
ਰੀਲ ਲਾਈਫ 'ਚ ਉਹ ਜਿੰਨੇ ਸਿੱਧੇ ਸਾਦੇ ਨਜ਼ਰ ਆਉਂਦੇ ਹਨ, ਅਸਲ ਜ਼ਿੰਦਗੀ 'ਚ ਵੀ ਉਹ ਓਨੇ ਹੀ ਸਿੱਧੇ ਸਾਦੇ ਅਤੇ ਸਾਫ ਦਿਲ ਇੰਸਾਨ ਹਨ। ਉਨ੍ਹਾਂ ਨੇ ਪਾਲੀਵੁਡ ਅਤੇ ਗਾਇਕੀ ਦੇ ਖੇਤਰ 'ਚ ਇਕ ਲੰਮਾ ਸਮਾਂ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਸ ਦੇ ਨਾਲ ਹੀ ਪ੍ਰੀਤ ਹਰਪਾਲ ਨੇ ਇਕ ਗੀਤਕਾਰ ਦੇ ਤੌਰ ‘ਤੇ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਗੀਤ ਲਿਖਣ ਦੇ ਨਾਲ ਨਾਲ ਇਕ ਪ੍ਰਸਿੱਧ ਗਾਇਕ ਦੇ ਤੌਰ 'ਤੇ ਜਾਣੇ ਜਾਂਦੇ ਹਨ।