Punjabi actress Tania: ਪ੍ਰਿਯੰਕਾ ਚੋਪੜਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਪੰਜਾਬੀ ਅਦਾਕਾਰਾ ਤਾਨੀਆ

By : GAGANDEEP

Published : Dec 22, 2023, 2:28 pm IST
Updated : Dec 22, 2023, 2:29 pm IST
SHARE ARTICLE
Punjabi actress Tania wants to play the role of Priyanka Chopra News in punjabi
Punjabi actress Tania wants to play the role of Priyanka Chopra News in punjabi

Punjabi actress Tania:  ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ

Punjabi actress Tania wants to play the role of Priyanka Chopra News in punjabi: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਹ ਪੰਜਾਬੀ ਸਿਨੇਮਾ ਵਿੱਚ ਨਾ ਸਿਰਫ ਆਪਣੀ ਅਦਾਕਾਰੀ ਬਲਕਿ ਖੂਬਸੂਰਤੀ ਦੇ ਚੱਲਦਿਆਂ ਵੀ ਛਾਈ ਰਹਿੰਦੀ ਹੈ। ਤਾਨੀਆ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਪ੍ਰਸ਼ੰਸਕਾਂ ਵਿਚਾਲੇ ਐਕਟਿਵ ਰਹਿੰਦੀ ਹੈ। ਫੈਨਸ ਵੀ ਆਪਣੇ ਪਸੰਦੀਦਾ ਅਦਾਕਾਰਾ ਦੀਆਂ ਗੱਲਾਂ ਜਾਣਨ ਲਈ ਬੇਤਾਬ ਰਹਿੰਦੇ ਹਨ। ਅਦਾਕਾਰਾ ਤਾਨੀਆ ਨੇ ਇਕ ਚੈਨਲ ਨੂੰ ਦਿਤੇ ਇੰਟਰਵਿਊ ਵਿਚ ਕਿਹਾ ਕਿ ਜੇ ਉਸ ਨੂੰ ਬਾਇਓਪਿਕ ਕਰਨ ਦਾ ਮੌਕਾ ਮਿਲੇ ਤਾਂ ਉਹ ਪ੍ਰਿਯੰਕਾ ਚੋਪੜਾ  ਦਾ ਕਿਰਦਾਰ ਨਿਭਾਉਣਾ ਚਾਹੁੰਦੇ ਹਨ ਕਿਉਂਕਿ ਪ੍ਰਿਯੰਕਾ ਨੇ ਆਪਣੀ ਅਦਾਕਾਰੀ ਨਾਲ ਬਾਲੀਵੁਡ ਦੇ ਨਾਲ-ਨਾਲ ਹਾਲੀਵੁਡ ਵਿਚ ਵੀ ਧੱਕ ਪਾਈ ਹੋਈ ਹੈ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ

ਇਹ ਵੀ ਪੜ੍ਹੋ: Corona Cases : ਕੋਰੋਨਾ ਦਾ ਵਾਪਸੀ ਨੇ ਡਰਾਏ ਲੋਕ, ਦੇਸ਼ ਭਰ 'ਚ 24 ਘੰਟਿਆਂ 'ਚ 640 ਨਵੇਂ ਮਾਮਲੇ ਆਏ ਸਾਹਮਣੇ 

ਤਾਨੀਆ ਦੇ ਮੁਢਲੇ ਜੀਵਨ 'ਤੇ ਇਕ ਝਾਤ
6 ਮਈ 1993 ਨੂੰ ਜਮਸ਼ੇਦਪੁਰ, ਝਾਰਖੰਡ ਵਿੱਚ ਜਨਮੀ ਤਾਨੀਆ ਦੇ ਮਾਤਾ-ਪਿਤਾ ਪੰਜਾਬ ਨਾਲ ਸਬੰਧਤ ਹਨ। ਅਜਿਹੇ 'ਚ ਤਾਨੀਆ ਦਾ ਬਚਪਨ ਅੰਮ੍ਰਿਤਸਰ 'ਚ ਬੀਤਿਆ ਅਤੇ ਉਸ ਦੀ ਪੜ੍ਹਾਈ ਵੀ ਪੰਜਾਬ 'ਚ ਹੀ ਹੋਈ। ਆਪਣੀ ਖੂਬਸੂਰਤੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਮਾਹਿਰ ਤਾਨੀਆ ਨੇ ਆਪਣੀ ਜ਼ਿੰਦਗੀ 'ਚ ਅਜਿਹੇ ਕੰਮ ਕੀਤੇ ਹਨ, ਜੋ ਅੱਜ ਵੀ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ। ਤਾਨੀਆ ਨੇ ਆਪਣੀ ਅਦਾਕਾਰੀ, ਖੂਬਸੂਰਤੀ ਅਤੇ ਪਿਆਰੀ ਮੁਸਕਰਾਹਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ। ਉਸ ਨੇ ਫਿਲਮ 'ਸੁਫਨਾ' 'ਚ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ।

ਇਹ ਵੀ ਪੜ੍ਹੋ: Moga Accident News: ਮੋਗਾ 'ਚ ਦਰਦਨਾਕ ਹਾਦਸੇ ਵਿਚ ਔਰਤ ਦੀ ਹੋਈ ਮੌਤ, ਪਿਓ-ਪੁੱਤ ਗੰਭੀਰ ਜ਼ਖ਼ਮੀ

ਭਾਰਤੀ ਪਰਿਵਾਰਾਂ ਵਿੱਚ ਵਿਆਹ ਤੋਂ ਬਚਣ ਲਈ ਕੁੜੀਆਂ ਦੇ ਘਰੋਂ ਭੱਜਣ ਦੀਆਂ ਕਹਾਣੀਆਂ ਆਮ ਹੁੰਦੀਆਂ ਹਨ। ਤਾਨੀਆ ਨੇ ਵੀ ਅਜਿਹਾ ਹੀ ਕੀਤਾ। ਦਰਅਸਲ ਉਸ ਦੇ ਪਰਿਵਾਰ ਵਾਲੇ ਉਸ 'ਤੇ ਵਿਆਹ ਲਈ ਦਬਾਅ ਪਾ ਰਹੇ ਸਨ। ਅਜਿਹੇ 'ਚ ਤਾਨੀਆ ਭਾਰਤ ਛੱਡ ਕੇ ਕੈਨੇਡਾ ਭੱਜ ਗਈ। ਇਸ ਗੱਲ ਦਾ ਖੁਲਾਸਾ ਖੁਦ ਤਾਨੀਆ ਨੇ ਇਕ ਇੰਟਰਵਿਊ 'ਚ ਕੀਤਾ ਸੀ।

ਉਸ ਨੇ ਦੱਸਿਆ ਸੀ, 'ਮੇਰੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਮੈਂ ਐਕਟਿੰਗ ਕਰਾਂ, ਪਰ ਬਾਅਦ 'ਚ ਉਨ੍ਹਾਂ ਨੇ ਮੈਨੂੰ ਇਸ ਖੇਤਰ 'ਚ ਕਰੀਅਰ ਬਣਾਉਣ ਦੀ ਇਜਾਜ਼ਤ ਦਿੱਤੀ। ਹਾਲਾਂਕਿ, ਉਨ੍ਹਾਂ ਦੀ ਸ਼ਰਤ ਇਹ ਸੀ ਕਿ ਮੈਨੂੰ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪੂਰੀ ਕਰਨੀ ਪਵੇਗੀ। ਦਰਅਸਲ ਚੰਡੀਗੜ੍ਹ 'ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤਾਨੀਆ ਪੋਸਟ ਗ੍ਰੈਜੂਏਸ਼ਨ ਲਈ ਕੈਨੇਡਾ ਚਲੀ ਗਈ ਸੀ। ਤਾਨੀਆ ਨੇ ਦੱਸਿਆ ਕਿ ਜੇਕਰ ਮੈਂ ਭਾਰਤ 'ਚ ਰਹਿੰਦੀ ਤਾਂ ਮੇਰਾ ਵਿਆਹ ਜ਼ਰੂਰ ਹੁੰਦਾ। ਮੇਰੇ ਮਾਤਾ-ਪਿਤਾ ਦਾ ਮੰਨਣਾ ਸੀ ਕਿ ਜੇਕਰ ਮੈਂ ਆਪਣੀ ਪੜ੍ਹਾਈ 'ਤੇ ਧਿਆਨ ਦਿਤਾ ਤਾਂ ਮੈਂ ਐਕਟਿੰਗ ਤੋਂ ਦੂਰ ਹੋ ਜਾਵਾਂਗੀ, ਪਰ ਅਜਿਹਾ ਨਹੀਂ ਹੋਇਆ।

ਜ਼ਿਕਰਯੋਗ ਹੈ ਕਿ ਛੇ ਸਾਲ ਦੀ ਪੜ੍ਹਾਈ ਤੋਂ ਬਾਅਦ ਤਾਨੀਆ ਨੇ ਅਦਾਕਾਰੀ ਦਾ ਆਪਣਾ ਸੁਪਨਾ ਪੂਰਾ ਕੀਤਾ। ਇਸ ਤੋਂ ਬਾਅਦ ਉਸ ਦੇ ਮਾਤਾ-ਪਿਤਾ ਵੀ ਮੰਨ ਗਏ। ਦੱਸ ਦੇਈਏ ਕਿ ਤਾਨੀਆ ਪੜ੍ਹਾਈ ਵਿੱਚ ਵੀ ਬਹੁਤ ਚੰਗੀ ਹੈ। ਤਾਨੀਆ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦੀ ਬੇਟੀ ਡਾਕਟਰ ਬਣੇ ਪਰ ਤਾਨੀਆ ਨੇ ਐਕਟਿੰਗ ਨੂੰ ਆਪਣਾ ਕਰੀਅਰ ਬਣਾ ਲਿਆ।

(For more news apart from Punjabi actress Tania wants to play the role of Priyanka Chopra News in punjabi  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement