 
          	ਲੋਕਾਂ ਨੇ ਰੱਜ ਕੇ ਕੀਤੀ ਤਾਰੀਫ਼
ਜਲੰਧਰ: ਕਾਮੇਡੀ ਫਿਲਮਾਂ ਦੇ ਪ੍ਰਸਿੱਧ ਹੀਰੋ ਬਿਨੂੰ ਢਿੱਲੋਂ ਦੀ ਫ਼ਿਲਮ ਨੌਕਰ ਵਾਹੁਟੀ ਦਾ ਅੱਜ ਯਾਨੀ 23 ਅਗਸਤ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਮੁੱਖ ਭੂਮਿਕਾ ਬਿਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਨੇ ਨਿਭਾਈ ਹੈ। ਬਿਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਨੇ ਕਿਹਾ ਕਿ ਇਹ ਫਿਲਮ ਜਿਥੇ ਦਰਸ਼ਕਾਂ ਦਾ ਮਨੋਰੰਜਨ ਕਰੇਗੀ, ਉਥੇ ਹੀ ਹਰੇਕ ਘਰ ਦੀ ਕਹਾਣੀ ਬਿਆਨ ਕਰੇਗੀ। ਬਿਲਕੁੱਲ ਇਸੇ ਤਰ੍ਹਾਂ ਹੀ ਹੋਇਆ ਕਿ ਇਸ ਫ਼ਿਲਮ ਨੇ ਜਿੱਥੇ ਲੋਕਾਂ ਦਾ ਮਨੋਰੰਜਨ ਕੀਤਾ ਹੈ ਉੱਥੇ ਹੀ ਦਰਸ਼ਕਾਂ ਨੂੰ ਅਸਲ ਜ਼ਿੰਦਗੀ ਬਾਰੇ ਵੀ ਜਾਣੂ ਕਰਵਾਇਆ ਹੈ।
 Naukar Vahuti Da
Naukar Vahuti Da
ਲੋਕਾਂ ਨੇ ਇਸ ਫ਼ਿਲਮ ਦਾ ਖੂਬ ਆਨੰਦ ਲਿਆ ਹੈ। ਸਿਨੇਮਾਂ ਘਰਾਂ ਵਿਚ ਦਰਸ਼ਕਾਂ ਨੇ ਟਿਕਟਾਂ ਐਡਵਾਂਸ ਵਿਚ ਹੀ ਬੁੱਕ ਕਰਵਾ ਲਈਆਂ ਸਨ। ਅੱਜ ਸਿਨੇਮਾਂ ਘਰਾਂ ਵਿਚ ਪੈਰ ਰੱਖਣ ਦੀ ਥਾਂ ਨਹੀਂ ਹੈ। ਵੱਡੀ ਗਿਣਤੀ ਵਿਚ ਦਰਸ਼ਕ ਸਿਨੇਮਾਂ ਘਰ ਵਿਚ ਪਹੁੰਚ ਚੁੱਕੇ ਹਨ। ਲੋਕਾਂ ਨੂੰ ਇਸ ਫ਼ਿਲਮ ਤੋਂ ਪਤੀ ਪਤਨੀ ਦੀ ਕਹਾਣੀ ਬਾਰੇ ਪਤਾ ਚੱਲਿਆ ਹੈ। ਦਰਸ਼ਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਵਿਚ ਇਮੋਸ਼ਨਸ ਬਹੁਤ ਹਨ। ਉਪਾਸਨਾ ਸਿੰਘ ਬਿਨੂੰ ਢਿੱਲੋਂ ਦੇ ਦੂਜੇ ਕਿਰਦਾਰ ਤੇ ਮੋਹਿਤ ਹੋ ਜਾਂਦੀ ਹੈ।
 Binnu Dhillon and Kulraj Randhawa
Binnu Dhillon and Kulraj Randhawa
ਇਸੇ ਤਰ੍ਹਾਂ ਜੋ ਜਸਵਿੰਦਰ ਭੱਲਾ ਹਨ ਉਹ ਉਪਾਸਨਾ ਸਿੰਘ ਦੇ ਆਸ਼ਿਕ ਦਿਖਾਏ ਗਏ ਹਨ। ਰੁਮਾਂਸ ਪੱਖੋਂ ਵੀ ਇਹ ਬਹੁਤ ਹੀ ਵਧੀਆ ਫ਼ਿਲਮ ਮੰਨੀ ਗਈ ਹੈ। ਫ਼ਿਲਮ ਦੇ ਗਾਣਿਆਂ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਹਰਿਆਣਾ ਦੇ ਫਰੀਦਾਬਾਦ ਵਿਚ ਕੀਤੀ ਗਈ ਹੈ। ਪ੍ਰਰੋਡਿਊਸਰ ਰੋਹਿਤ ਕੁਮਾਰ ਦੀ ਪ੍ਰਰੋਡਕਸ਼ਨ 'ਚ ਤਿਆਰ ਕੀਤੀ ਗਈ ਇਸ ਫਿਲਮ ਦਾ ਨਿਰਦੇਸ਼ਨ ਡਾਇਰੈਕਟਰ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ।
 Naukar Vahuti Da
Naukar Vahuti Da
ਬਿਨੂੰ ਤੇ ਕੁਲਰਾਜ ਨੇ ਦੱਸਿਆ ਕਿ ਇਹ ਫਿਲਮ ਮੌਜੂਦਾ ਦੌਰ ਵਿਚ ਹਰ ਘਰ 'ਚ ਪੈਦਾ ਹੋਏ ਹਾਲਾਤ ਦੀ ਪੇਸ਼ਕਾਰੀ ਕਰੇਗੀ ਕਿ ਕਿਸ ਤਰ੍ਹਾਂ ਪਤੀ-ਪਤਨੀ ਦੇ ਛੋਟੇ-ਛੋਟੇ ਝਗੜੇ ਤਲਾਕ ਤਕ ਪੁੱਜ ਜਾਂਦੇ ਹਨ ਅਤੇ ਘਰੇਲੂ ਝਗੜਿਆਂ ਦਾ ਬੱਚਿਆਂ 'ਤੇ ਕੀ ਅਸਰ ਪੈਂਦਾ ਹੈ। ਇਸ ਫਿਲਮ ਦੇ ਹੋਰ ਅਦਾਕਾਰਾਂ 'ਚ ਜਸਵਿੰਦਰ ਭੱਲਾ, ਗੁਰਪ੍ਰਰੀਤ ਘੁੱਗੀ, ਉਪਾਸਨਾ ਸਿੰਘ, ਰਣਜੀਤ ਬਾਵਾ, ਕਵਿਤਾ ਕੌਸ਼ਿਕ, ਸੰਜੀਵ ਕੁਮਾਰ, ਰੁਚੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਆਦਿ ਸ਼ਾਮਲ ਹਨ।
ਪੰਜਾਬੀ 'ਚ ਸੰਜੀਦਾ ਫਿਲਮਾਂ ਘੱਟ ਬਣਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਬੀਨੂੰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਫਿਲਮਾਂ 'ਚ ਜਿਥੇ ਕਾਮੇਡੀ ਦਾ ਤੜਕਾ ਹੁੰਦਾ ਹੈ, ਉਥੇ ਹੀ ਹਰੇਕ ਫਿਲਮ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਦਿੰਦੀ ਹੈ। ਫਿਰ ਵੀ ਉਨ੍ਹਾਂ ਕਿਹਾ ਕਿ ਸੰਜੀਦਾ ਫਿਲਮਾਂ ਬਣਾਉਣ 'ਚ ਕਈ ਅੜਿੱਕੇ ਹੁੰਦੇ ਹਨ, ਜਿਵੇਂ ਕਿ ਫਿਲਮਾਂ ਦੀ ਪਾਇਰੇਸੀ ਸਭ ਤੋਂ ਵੱਡਾ ਅੜਿੱਕਾ ਹੈ ਕਿਉਂਕਿ ਫਿਲਮ ਰਿਲੀਜ਼ ਹੋਣ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਪੁੱਜ ਜਾਂਦੀ ਹੈ ਅਤੇ ਲੋਕ ਸਿਨੇਮਾ 'ਚ ਜਾਣ ਦੀ ਬਜਾਏ ਮੋਬਾਈਲਾਂ 'ਤੇ ਹੀ ਦੇਖ ਲੈਂਦੇ ਹਨ। ਕਈ ਵਾਰ ਤਾ ਲੋਕ ਸਿਨਮੇ 'ਚ ਬੈਠ ਕੇ ਫੇਸਬੁੱਕ 'ਤੇ ਲਾਈਵ ਕਰਕੇ ਫਿਲਮ ਹੋਰਨਾਂ ਨੂੰ ਦਿਖਾ ਦਿੰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।
 
                     
                
 
	                     
	                     
	                     
	                     
     
     
     
     
     
                     
                     
                     
                     
                    