
ਫ਼ਿਲਮ ਦੀ ਅਪਡੇਟ ਬਿਨੂੰ ਢਿੱਲੋਂ ਵੱਲੋਂ ਲਗਾਤਾਰ ਅਪਣੇ ਇੰਸਟਾਗ੍ਰਾਮ ਤੇ ਅਪਲੋਡ ਕੀਤੇ ਜਾ ਰਹੇ ਹਨ।
ਜਲੰਧਰ: ਬੀਨੂੰ ਢਿੱਲੋਂ ਤੇ ਕੁਲਰਾਜ ਰੰਧਾਵਾ ਦੀ ਮੁੱਖ ਭੂਮਿਕਾ ਵਾਲੀ ਫਿਲਮ "ਨੌਕਰ ਵਹੁਟੀ ਦਾ" ਇਸ ਸ਼ੁੱਕਰਵਾਰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਜਿੱਥੇ ਵਿਆਹ ਤੋਂ ਬਾਅਦ ਦੀ ਪਤੀ-ਪਤਨੀ ਦੀ ਜ਼ਿੰਦਗੀ ਨੂੰ ਪਰਦੇ ਤੇ ਦਿਖਾਏਗੀ ਉੱਥੇ ਹੀ ਪਤੀ-ਪਤਨੀ ਦੇ ਵਿਚਾਲੇ ਹੁੰਦੀਆਂ ਗਲਤਫਹਿਮੀਆਂ ਤੇ ਵੀ ਚਾਨਣਾ ਪਾਵੇਗੀ। ਫ਼ਿਲਮ ਦੀ ਅਪਡੇਟ ਬਿਨੂੰ ਢਿੱਲੋਂ ਵੱਲੋਂ ਲਗਾਤਾਰ ਅਪਣੇ ਇੰਸਟਾਗ੍ਰਾਮ ਤੇ ਅਪਲੋਡ ਕੀਤੇ ਜਾ ਰਹੇ ਹਨ।
ਉਹਨਾਂ ਨੂੰ ਵੀ ਇਸ ਫ਼ਿਲਮ ਦਾ ਬਹੁਤ ਚਾਅ ਚੜਿਆ ਲੱਗਦਾ ਹੈ। ਉਹਨਾਂ ਨੇ ਹੁਣ ਤਕ ਕਈ ਪੋਸਟਰ ਇੰਸਟਾਗ੍ਰਾਮ ਤੇ ਅਪਲੋਡ ਕਰ ਦਿੱਤੇ ਹਨ। ਬਿੰਨੂ ਢਿਲੋਂ, ਕੁਲਰਾਜ ਰੰਧਾਵਾ, ਉਪਾਸਨਾ ਸਿੰਘ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਪ੍ਰੀਤ ਆਨੰਦ ਆਦਿ ਕਲਾਕਾਰ ਇਸ ਫਿਲਮ ਦੇ ਅਹਿਮ ਕਲਾਕਾਰ ਹਨ।ਇਸ ਫਿਲਮ ਨੂੰ ਰੋਹਿਤ ਕੁਮਾਰ ਨੇ ਸੰਜੀਵ ਕੁਮਾਰ, ਰੂਹੀ ਤ੍ਰੇਹਨ, ਆਸ਼ੂ ਮੁਨੀਸ਼ ਸਾਹਨੀ ਮਿਲ ਕੇ ਪ੍ਰੋਡਿਊਸ ਕੀਤਾ ਹੈ।
Naukar Vahuti Da
ਉਨਾਂ ਦੱਸਿਆ ਕਿ ਇਸ ਫਿਲਮ ਨੂੰ ਵੈਭਵ ਅਤੇ ਸ਼ੇਰਿਆ ਨੇ ਲਿਖਿਆ ਹੈ ਜੋ ਕਿ ਇੱਕ ਪਰਿਵਾਰਿਕ ਡਰਾਮਾ ਤੇ ਕਾਮੇਡੀ ਦਾ ਤੜਕਾ ਹੈ ਅਤੇ ਦਰਸ਼ਕ ਯਕੀਨਨ ਹੀ ਇਸ ਫਿਲਮ ਨੂੰ ਦੇਖਣਾ ਪਸੰਦ ਕਰਨਗੇ। ਦਿੱਲੀ ਦੇ ਜੰਮਪਲ ਰੋਹਿਤ ਕੁਮਾਰ ਨੇ ਆਪਣੇ ਕਲਾ ਸਫ਼ਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ। ਇਕ ਬਾਲੀਵੁੱਡ ਫਿਲਮ ‘ਸ਼ਾਦੀ ਤੇਰੀ ਵਜਾਏਗੇ ਬੈਂਡ ਹਮ’ ਦਾ ਵੀ ਨਿਰਮਾਣ ਕੀਤਾ ਹੈ।
ਬਿਨੂੰ ਢਿਲੋਂ ਦਾ ਇਸ ਫ਼ਿਲਮ ਵਿਚ ਨਾਮ ਸ਼ਿਵਇੰਦਰ ਹੈ। ਸ਼ਿਵਇੰਦਰ ਇਕ ਪਰਵਾਰਕ ਵਿਅਕਤੀ ਹੈ ਅਤੇ ਉਹ ਇਕ ਗੀਤਕਾਰ ਬਣਨਾ ਚਾਹੁੰਦਾ ਹੈ। ਉਸ ਦੀ ਪਤਨੀ ਚਾਹੁੰਦੀ ਹੈ ਕਿ ਉਹ ਦੋਵਾਂ ਵਿਚੋਂ ਇਕ ਨੂੰ ਚੁਣੇ ਕਿਉਂ ਕਿ ਉਹ ਲੰਮੇ ਤੱਕ ਦੋਵੇਂ ਨਹੀਂ ਟਿਕ ਸਕਦੇ। ਪਰ ਇਸ ਤੋਂ ਪਹਿਲਾਂ ਕਿ ਸ਼ਿਵਇੰਦਰ ਦੋਵਾਂ ਵਿਚੋਂ ਕਿਸੇ ਇਕ ਦੀ ਚੋਣ ਕਰਦਾ ਉਸ ਦੀ ਪਤਨੀ ਪਹਿਲਾਂ ਹੀ ਛੱਡ ਦਿੰਦੀ ਹੈ ਅਤੇ ਅਪਣੀ ਬੇਟੀ ਮੰਨਤ ਨੂੰ ਨਾਲ ਲੈ ਕੇ ਅਪਣੇ ਮਾਤਾ ਪਿਤਾ ਦੇ ਘਰ ਚਲੀ ਜਾਂਦੀ ਹੈ। ਜਦੋਂ ਉਸ ਦਾ ਸਹੁਰਾ ਪਰਵਾਰ ਉਸ ਨੂੰ ਅਪਣੇ ਘਰ ਨਹੀਂ ਰੱਖਦਾ ਤਾਂ ਉਹ ਡ੍ਰਾਈਵਰ ਬਣ ਕੇ ਜਾਂਦਾ ਹੈ।
ਇਸ ਫਿਲਮ ਤੋਂ ਬਾਅਦ ਜਲਦੀ ਹੀ ਰੋਹਿਤ ਕੁਮਾਰ ਆਪਣੀ ਅਗਲੀ ਪੰਜਾਬੀ ਫਿਲਮ ਵੀ ਸ਼ੁਰੂ ਕਰੇਗਾ ਜੋ ਗਿੱਪੀ ਗਰੇਵਾਲ ਤੇ ਬੀਨੂੰ ਢਿੱਲੋਂ ਨਾਲ ਹੈ। ਇਸ ਫ਼ਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। 23 ਤਰੀਕ ਨੂੰ ਇਹ ਫ਼ਿਲਮ ਦਰਸ਼ਕਾਂ ਦੇ ਸਾਹਮਣੇ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।