
ਪੰਜਾਬੀ ਗੀਤਾਂ ਨੂੰ ਗਾਉਣ ਵਾਲੇ ਕੁਝ ਅਜਿਹੇ ਸਿਤਾਰੇ ਹਨ ਕਿ ਜਿਨ੍ਹਾਂ ਦੀ ਅਵਾਜ਼ ਸੁਣ.....
ਚੰਡੀਗੜ੍ਹ (ਭਾਸ਼ਾ): ਪੰਜਾਬੀ ਗੀਤਾਂ ਨੂੰ ਗਾਉਣ ਵਾਲੇ ਕੁਝ ਅਜਿਹੇ ਸਿਤਾਰੇ ਹਨ ਕਿ ਜਿਨ੍ਹਾਂ ਦੀ ਅਵਾਜ਼ ਸੁਣ ਕੇ ਹਰ ਕੋਈ ਉਨ੍ਹਾਂ ਦਾ ਮੁਰੀਦ ਹੋ ਜਾਵੇਗਾ। ਕਈ ਪੰਜਾਬੀ ਕਲਾਕਾਰ ਅਪਣੀ ਸੁਰੀਲੀ ਅਵਾਜ਼ ਨਾਲ ਇੰਨ੍ਹੇਂ ਜਿਆਦਾ ਮਸ਼ਹੂਰ ਹੋਏ ਹਨ ਕਿ ਉਨ੍ਹਾਂ ਦੇ ਗੀਤਾਂ ਨੂੰ ਦੁਨਿਆ ਦੇ ਕੋਨੇ-ਕੋਨੇ ਵਿਚ ਸੁਣਿਆ ਜਾਂਦਾ ਹੈ। 'ਮਿੱਤਰਾਂ ਦਾ ਰੰਗ', 'ਲੜਾਈਆਂ', 'ਬਠਿੰਡਾ', 'ਨਾਨਕੇ', 'ਸਫਾਰੀ', '36 ਕਮੀਆਂ', 'ਗੱਭਰੂ', 'ਲਾਡੋ ਰਾਣੀ' ਤੋਂ ਇਲਾਵਾ ਹੋਰ ਅਪਣੇ ਹਿੱਟ ਡਿਊਟ ਗੀਤਾਂ ਰਾਹੀਂ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਪੰਜਾਬੀ ਗਾਇਕ ਸੁਰਜੀਤ ਭੁੱਲਰ ਦੇ ਨਵੇਂ ਡਿਊਟ ਸਿੰਗਲ ਗੀਤ 'ਫੀਲਿੰਗ' ਦੇ ਵੀਡੀਓ ਨੂੰ ਯੂਟਿਊਬ ਉਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
Surjit Bhullar
ਸੁਰਜੀਤ ਭੁੱਲਰ ਦੇ ਇਸ ਡਿਊਟ ਸਿੰਗਲ ਗੀਤ ਨੂੰ 30 ਲੱਖ ਤੋਂ ਵੀ ਵੱਧ ਦਰਸ਼ਕ ਦੇਖ ਚੁੱਕੇ ਹਨ। ਇਸ ਗੀਤ ਦੀ ਵੀਡੀਓ ਇਨ੍ਹੀ ਜਿਆਦਾ ਸੋਹਣੀ ਬਣਾਈ ਗਈ ਹੈ ਕਿ ਹਰ ਕਿਸੇ ਦੇ ਦਿਲ ਵਿਚ ਪਿਆਰ ਜਾਗ ਜਾਂਦਾ ਹੈ। ਦੱਸ ਦਈਏ ਕਿ ਇਸ ਸਿੰਗਲ ਗੀਤ ਵਿਚ ਗਾਇਕ ਸੁਰਜੀਤ ਭੁੱਲਰ ਦਾ ਸਾਥ ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨੇ ਦਿਤਾ ਹੈ। ਇਸ ਗੀਤ ਨੂੰ 'ਹੰਬਲ ਮਿਊਜ਼ਿਕ' ਕੰਪਨੀ ਨੇ ਰਿਲੀਜ਼ ਕੀਤਾ ਹੈ। ਇਸ ਸਿੰਗਲ ਗੀਤ ਦਾ ਮਿਊਜ਼ਿਕ ਜੁਆਏ ਅਤੁੱਲ ਨੇ ਕਲਮਬੱਧ ਕੀਤਾ ਹੈ। ਮਟ ਸ਼ੇਰੋਵਾਲ ਨੇ ਇਸ ਦਾ ਵੀਡੀਓ ਜੱਸ ਪੈਸੀ ਵਲੋਂ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉਤੇ ਸ਼ੂਟ ਕੀਤਾ ਹੈ।
Surjit Bhullar
ਜੋ ਅਜੇ ਪੰਜਾਬੀ ਚੈਨਲਾਂ ਉਤੇ ਚਲ ਰਿਹਾ ਹੈ। ਇਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ। ਸੁਰਜੀਤ ਭੁੱਲਰ ਦਾ ਹਰ ਗੀਤ ਸੁਰੀਲੀ ਅਵਾਜ਼ ਵਿਚ ਗਾਇਆ ਹੁੰਦਾ ਹੈ। ਜਿਸ ਕਰਕੇ ਉਹ ਅਪਣੀ ਸੁਰੀਲੀ ਅਵਾਜ਼ ਦੇ ਨਾਲ ਲੋਕਾਂ ਦੇ ਦਿਲਾਂ ਵਿਚ ਅਪਣੀ ਜਗ੍ਹਾਂ ਪੱਕੀ ਕਰ ਚੁੱਕੇ ਹਨ।