
Warring 2 Film: ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਦਾ ਮਿਲ ਰਿਹਾ ਖੂਬ ਪਿਆਰ
Warning 2 will be released on February 2 news in punjabi : ਦਰਸ਼ਕਾਂ ਦੇ ਇੰਤਜ਼ਾਰ ਦੀ ਘੜੀ ਖ਼ਤਮ ਹੋਣ ਵਾਲੀ ਹੈ। ਗਿੱਪੀ ਗਰੇਵਾਲ ਦੀ ਨਵੀਂ ਫਿਲਮ ਵਾਰਨਿੰਗ 2 ਦੇ ਰਿਲੀਜ਼ ਹੋਣ ਵਿਚ ਸਿਰਫ਼ 9 ਦਿਨ ਬਾਕੀ ਰਹਿ ਗਏ ਹਨ। ਵਾਰਨਿੰਗ 2 ਦੇ ਟ੍ਰੇਲਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਦੇ ਨਾਲ-ਨਾਲ ਪ੍ਰਿੰਸ ਕੰਵਲਜੀਤ ਸਿੰਘ ਤੇ ਜੈਸਮੀਨ ਭਸੀਨ ਵੀ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਫਿਲਮ ਵਿਚ ਪ੍ਰਿੰਸ ਕੰਵਲਜੀਤ ਸਿੰਘ ਆਪਣੇ ਕਿਰਦਾਰ 'ਚ ਕਾਫੀ ਸ਼ਾਨਦਾਰ ਲੱਗਦੇ ਹਨ। 2 ਫਰਵਰੀ ਨੂੰ ਫਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ।
Warring 2
ਜ਼ਿਕਰਯੋਗ ਹੈ ਕਿ ਫਿਲਮ ਦੇ ਟਰੇਲਰ ਨੇ ਰਿਲੀਜ਼ ਹੁੰਦਿਆਂ ਸਾਰ ਧਮਾਲਾਂ ਪਾ ਦਿਤੀਆਂ ਸੀ। ਜਿਵੇਂ ਹੀ 'ਵਾਰਨਿੰਗ 2' ਦਾ ਟਰੇਲਰ ਰਿਲੀਜ਼ ਹੋਇਆ, 'ਵਾਰਨਿੰਗ 2' ਤੇ ਗਿੱਪੀ ਗਰੇਵਾਲ ਦੋਵੇਂ ਟਵਿੱਟਰ 'ਤੇ ਟਰੈਂਡ ਕਰਨ ਲੱਗੇ।
ਪੂਰੇ ਟ੍ਰੇਲਰ ‘ਚ ਪ੍ਰਿੰਸ ਕੰਵਲਜੀਤ ਸਿੰਘ ਹੀ ਛਾਏ ਹੋਏ ਹਨ। ਪ੍ਰਿੰਸ ਨੇ ਜਿਸ ਖੂਬਸੂਰਤੀ ਨਾਲ ਪੰਮੇ ਦਾ ਕਿਰਦਾਰ ਨਿਭਾਇਆ ਹੈ, ਉਹ ਸਿੱਧਾ ਤੁਹਾਡੇ ਦਿਲਾਂ ‘ਚ ਉੱਤਰ ਜਾਂਦਾ ਹੈ। ਪੰਮੇ ਦਾ ਕਿਰਦਾਰ ਇਨ੍ਹਾਂ ਜ਼ਬਰਦਸਤ ਹੈ ਕਿ ਉਹ ਗੇਜੇ ਯਾਨੀ ਗਿੱਪੀ ਗਰੇਵਾਲ ‘ਤੇ ਭਾਰੀ ਪੈਂਦਾ ਹੈ। ਇਸ ਫਿਲਮ ‘ਚ ਗਿੱਪੀ ਗਰੇਵਾਲ ਨੇ ਗੇਜੇ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿਚ ਪ੍ਰਿੰਸ ਕੰਵਲਜੀਤ ਸਿੰਘ ਦੀ ਸ਼ਾਨਦਾਰ ਐਕਟਿੰਗ ਦਾ ਕੋਈ ਤੋੜ ਨਹੀਂ ਹੈ।
ਫਿਲਮ ‘ਚ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਗਿੱਪੀ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਰਾਹੁਲ ਦੇਵ, ਜੈਸਮੀਨ ਭਸੀਨ, ਰਘਵੀਰ ਬੋਲੀ, ਧੀਰਜ ਕੁਮਾਰ ਤੇ ਜੱਗੀ ਸਿੰਘ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ ’ਚ ਹਨ। ਇਸ ਫ਼ਿਲਮ ਨੂੰ ਅਮਰ ਹੁੰਦਲ ਵਲੋਂ ਡਾਇਰੈਕਟ ਕੀਤਾ ਗਿਆ ਹੈ।