ਤਸਵੀਰ ਸਾਂਝੀ ਕਰ ਗਾਇਕ ਹਨੀ ਸਿੰਘ ਹੋਏ ਸੋਸ਼ਲ ਮੀਡੀਆ 'ਤੇ ਟ੍ਰੋਲ 
Published : Mar 24, 2018, 5:42 pm IST
Updated : Mar 24, 2018, 5:46 pm IST
SHARE ARTICLE
Yo Yo Honey Singh
Yo Yo Honey Singh

ਤਸਵੀਰ ਸਾਂਝੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੇ ਭਦੇ ਕੁਮੈਂਟਸ ਦਾ ਸਾਹਮਣਾ...

ਪੰਜਾਬ ਦੇ ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ ਹਾਲ ਹੀ 'ਚ ਇਕ ਤਸਵੀਰ ਸਾਂਝੀ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੇ ਭਦੇ ਕੁਮੈਂਟਸ ਦਾ ਸਾਹਮਣਾ ਕਰਨਾ ਪਿਆ। ਦਰਅਸਲ ਹਨੀ ਸਿੰਘ ਨੇ ਜੋ ਟੀ-ਸ਼ਰਟ ਪਾ ਕੇ ਤਸਵੀਰ ਖਿਚਵਾਈ ਉਸ ਵਿਚ ਉਨ੍ਹਾਂ ਨੇ ਬਾਕਸਿੰਗ ਕਿੱਟ ਫੜ੍ਹੀ ਹੋਈ ਹੈ ਅਤੇ ਤਸਵੀਰ ਨਾਲ ਹਨੀ ਨੇ ਕੈਪਸ਼ਨ ਦਿੱਤਾ ਹੈ  ''Kik boxing time.Ufc Kit.Ufc chapplaan !! Jersey'' ਪਰ ਇਸ ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਹਨੀ ਸਿੰਘ ਟਰੋਲ ਹੋ ਗਏ । ਕਿਉਂਕਿ ਉਨ੍ਹਾਂ ਨੇ ਤਸਵੀਰ 'ਚ Bayern Munich ਦੇ ਬ੍ਰੈਂਡ ਦੀ ਟੀ-ਸ਼ਰਟ ਪਾਈ ਸੀ ਉਸ ਦਾ ਕੈਪਸ਼ਨ Ufc Jersey ਲਿਖਿਆ ਹੋਇਆ ਸੀ। ਇਸ ਨੂੰ ਪੜ੍ਹਦਿਆਂ ਹੀ ਯੋ ਯੋ ਦੇ ਹੇਟਰਜ਼ ਨੇ ਉਨ੍ਹਾਂ ਨੂੰ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਪਰ ਹਨੀ ਸਿੰਘ ਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਕੋਈ ਜੁਵਾਬ ਨਾ ਦੇ ਕੇ ਸਿੱਧ ਕਰ ਦਿਤਾ ਕਿ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਜੋ ਕਰਨਾ ਚਾਹੁੰਦੇ ਹਨ ਓਹੀ ਕਰਦੇ ਹਨ।  Yo Yo Honey sinGH Yo Yo Honey sinGHਇੰਨਾਂ ਹੀ ਨਹੀਂ ਕਿ ਹਨੀ ਸਿੰਘ ਨੂੰ ਨਾ ਪਸੰਦ ਕਰਨ ਵਾਲੇ ਹੀ ਸੋਸ਼ਲ ਮੀਡੀਆ ਤੇ ਐਕਟਿਵ ਹਨ,ਬਲਕਿ ਉਨ੍ਹਾਂ ਦੇ ਚਾਹੁਣ ਵਾਲੇ ਵੀ ਬਹੁਤ ਹਨ। ਜਿਨਾਂ ਨੇ ਹਨੀ ਦੀ ਤਸਵੀਰ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ। ਜ਼ਿਕਰਯੋਗ ਹੈ ਕਿ ਕਾਫੀ ਸਮਾਂ ਇੰਡਸਟਰੀ ਤੋਂ ਦੂਰ ਰਹਿਣ ਤੋਂ ਬਾਅਦ ਵਾਪਸੀ ਕਰਨ ਵਾਲੇ ਹਨੀ ਸਿੰਘ ਨੇ ਹਾਲ ਹੀ 'ਚ ਆਪਣਾ 35ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। Yo Yo Honey sinGH Yo Yo Honey sinGHਦਸ ਦੇਈਏ ਕਿ ਹਨੀ ਸਿੰਘ ਅਕਸਰ ਹੀ ਕਿਸੇ ਨਾ ਕਿਸੇ ਅਫਵਾਹ ਦੇ ਸ਼ਿਕਾਰ ਹੋ ਜਾਂਦੇ ਹਨ। ਜਿਥੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਗੰਭੀਰ ਬਿਮਾਰੀ ਹੈ ਅਤੇ ਉਹ ਇਕ ਰਿਹੈਬ ਸੈਂਟਰ 'ਚ ਭਰਤੀ ਸਨ। ਪਰ ਇਨ੍ਹਾਂ ਸੱਭ ਗੱਲਾਂ ਨੂੰ ਨਕਾਰਦੇ ਹੋਏ ਹਨੀ ਨੇ ਕਿਹਾ ਸੀ ਕਿ ਉਹ ''ਸੱਚ ਇਹ ਹੈ ਕਿ ਮੈਂ ਬਾਇਪੋਲਰ ਡਿਸਾਰਡਰ ਨਾਂ ਦੀ ਬੀਮਾਰੀ ਨਾਲ ਜੂਝ ਰਿਹਾ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement