ਹਾਲੀਵੁੱਡ ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘ਗੁਰੂ ਨਾਨਕ ਜਹਾਜ਼’ ਰਾਹੀਂ ਕਰ ਰਹੇ ਪੰਜਾਬੀ ਇੰਡਸਟਰੀ 'ਚ ਡੈਬਿਊ
Published : Apr 24, 2025, 3:34 pm IST
Updated : Apr 24, 2025, 3:34 pm IST
SHARE ARTICLE
Guru Nanak Jahaz Film News in punjabi
Guru Nanak Jahaz Film News in punjabi

'ਗੁਰੂ ਨਾਨਕ ਜਹਾਜ਼' ਵਿੱਚ ਹਰ ਕਿਰਦਾਰ ਨੂੰ ਬਹੁਤ ਹੀ ਬਾਖ਼ੂਬੀ ਨਾਲ ਆਪਣੀ ਫ਼ਿਲਮ ਵਿੱਚ ਸਝੋਇਆਂ ਹੈ, 1 ਮਈ 2025 ਨੂੰ ਹੋਵੇਗੀ ਰਿਲੀਜ਼'

Guru Nanak Jahaz Film News in punjabi : ਇਤਿਹਾਸਕ ਕੋਮਾਗਾਟਾ ਮਾਰੂ ਘਟਨਾ 'ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫ਼ਿਲਮ "ਗੁਰੂ ਨਾਨਕ ਜਹਾਜ਼" 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫ਼ਿਲਮ ਨਾ ਸਿਰਫ਼ ਆਪਣੀ ਸ਼ਕਤੀਸ਼ਾਲੀ ਕਹਾਣੀ ਲਈ ਚਰਚਾ ਵਿਚ ਹੈ, ਸਗੋਂ ਆਪਣੀ ਅੰਤਰਰਾਸ਼ਟਰੀ ਕਲਾਕਾਰ ਟੀਮ ਕਰਕੇ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

ਪਹਿਲੀ ਵਾਰ ਐਡਵਰਡ ਸੋਨਨਬਲਿਕ ਅਤੇ ਮਾਰਕ ਬੈਨਿੰਗਟਨ, ਜੋ ਕਿ ਬਾਲੀਵੁੱਡ, ਹਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀਜ਼ ਵਿੱਚ ਕੰਮ ਕਰ ਚੁੱਕੇ ਹਨ, ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਉਣ ਆ ਰਹੇ ਹਨ। ਉਹ ਫ਼ਿਲਮ ਵਿੱਚ ਅੰਗਰੇਜ਼ ਅਧਿਕਾਰੀਆਂ ਹਾਪਕਿਨਸਨ ਅਤੇ ਮੈਲਕਮ ਰੀਡ ਦੇ ਅਹੰਕਾਰਪੂਰਨ ਤੇ ਗੰਭੀਰ ਕਿਰਦਾਰ ਨਿਭਾ ਰਹੇ ਹਨ, ਜੋ ਕਿ ਕਹਾਣੀ ਵਿੱਚ ਅਸਲੀਅਤ ਅਤੇ ਵਿਸ਼ਵ ਪੱਧਰੀ ਅਸਰ ਲੈ ਕੇ ਆਉਂਦੇ ਹਨ।

ਸ਼ਰਨ ਆਰਟ ਦੀ ਦਿਸ਼ਾ-ਨਿਰਦੇਸ਼ ਅਤੇ ਮਨਪ੍ਰੀਤ ਜੋਹਲ ਦੀ ਪ੍ਰੋਡਕਸ਼ਨ ਹੇਠ Vehli Janta Films ਦੇ ਬੈਨਰ ਹੇਠ ਬਣੀ ਇਹ ਫ਼ਿਲਮ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਨਿਆਏ ਅਤੇ ਗੁਲਾਮੀ ਵਿਰੁੱਧ ਅਵਾਜ਼ ਬੁਲੰਦ ਕੀਤੀ। ਤਰਸੇਮ ਜੱਸੜ, ਮੇਵਾ ਸਿੰਘ ਲੋਪੋਕੇ ਅਤੇ ਗੁਰਪ੍ਰੀਤ ਘੁੱਗੀ ਬਾਬਾ ਗੁਰਦਿੱਤ ਸਿੰਘ ਦੀ ਭੂਮਿਕਾ ਵਿੱਚ ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ।

ਫ਼ਿਲਮ ਦੀ ਟੀਮ ਨੇ ਹਰ ਕਿਰਦਾਰ ਨੂੰ ਬੇਮਿਸਾਲ ਮਿਹਨਤ ਨਾਲ ਸਾਜਿਆ ਹੈ। ਖ਼ਾਸ ਕਰਕੇ ਅੰਗਰੇਜ਼ ਅਧਿਕਾਰੀਆਂ ਦੀ ਲੁੱਕ ਨੂੰ ਵੀ ਇਤਿਹਾਸਿਕ ਤਸਵੀਰਾਂ ਦੇ ਆਧਾਰ 'ਤੇ ਗਹਿਰੀ ਸੋਚ ਨਾਲ ਤਿਆਰ ਕੀਤਾ ਗਿਆ ਹੈ। ਪੋਸਟਰਾਂ ਵਿੱਚ ਅਸਲੀ ਤਸਵੀਰਾਂ ਅਤੇ ਫ਼ਿਲਮ ਸਟਿਲਜ਼ ਦੇ ਤੁਲਨਾਤਮਕ ਦਰਸ਼ਨ ਇਹ ਸਾਬਤ ਕਰਦੇ ਹਨ ਕਿ ਇਸ ਪ੍ਰੋਜੈਕਟ ਵਿੱਚ ਕਿੰਨੀ ਜ਼ਿਆਦਾ ਮਿਹਨਤ ਲਾਈ ਗਈ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement