Sidhu Moosewala New Song: ਸਿੱਧੂ ਮੂਸੇਵਾਲਾ ਦੇ ਫੈਨਸ ਦਾ ਇੰਤਜ਼ਾਰ ਖ਼ਤਮ, ਅੱਜ ਰਿਲੀਜ਼ ਹੋਵੇਗਾ ‘ਡਾਇਲੇਮਾ' ਗੀਤ
Published : Jun 24, 2024, 9:13 am IST
Updated : Jun 24, 2024, 9:17 am IST
SHARE ARTICLE
Sidhu Moosewala New Song News in punjabi
Sidhu Moosewala New Song News in punjabi

Sidhu Moosewala New Song: ਬ੍ਰਿਟਿਸ਼ ਗਾਇਕ Stefflon Don ਵੀ ਆਉਣਗੇ ਨਜ਼ਰ

Sidhu Moosewala New Song News in punjabi :  ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡੀ ਖੁਸ਼ਖਬਰੀ ਹੈ। ਅੱਜ ਗਾਇਕ ਦਾ 'ਡਾਇਲੇਮਾ’ ਗੀਤ ਰਿਲੀਜ਼ ਹੋਵੇਗਾ। ਗਾਇਕ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਹੈ।

ਇਹ ਵੀ ਪੜ੍ਹੋ: Astronaut Sunita Williams: ਕੌਣ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਜੋ ਯਾਨ ਵਿਚ ਤਕਨੀਕੀ ਖ਼ਰਾਬੀ ਹੋਣ ਕਾਰਨ ਪੁਲਾੜ ਵਿਚ ਹੀ ਫਸੇ 

ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬਰਤਾਨਵੀ ਗਾਇਕਾ ਸਟੀਫਲੋਨ ਡੌਨ ਨਾਲ ਹੈ। ਸਟੀਫਲੋਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਇਸ ਦਾ ਪ੍ਰਚਾਰ ਕੀਤਾ ਹੈ। ਇੰਨਾ ਹੀ ਨਹੀਂ, ਇਸ ਲਈ ਉਹ ਲੰਡਨ ਦੀਆਂ ਸੜਕਾਂ ’ਤੇ ਵੀ ਉਤਰ ਆਈ ਹੈ। ਇਸ ਗੀਤ ’ਚ ਸਟੀਫਲੋਨ ਵੀ ਸਿੱਧੂ ਲਈ ਇਨਸਾਫ਼ ਦੀ ਮੰਗ ਕਰਦੀ ਨਜ਼ਰ ਆਵੇਗੀ।

ਇਹ ਵੀ ਪੜ੍ਹੋ: Health News: ਮਨੁੱਖੀ ਸਿਹਤ ਲਈ ਮਿੱਟੀ ਦੇ ਘੜੇ ਹਨ ਵਰਦਾਨ  

ਸਟੀਫਲੋਨ ਡੌਨ ਨੇ ਗੀਤ ਦੇ ਲਾਂਚ ਹੋਣ ਤੋਂ 48 ਘੰਟੇ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਪੋਸਟ ਪਾਈ, ਜਿਸ ’ਚ ਲੋਕਾਂ ਨੂੰ ਲੰਡਨ ਦੇ ਸਾਊਥਾਲ ’ਚ ਪਹੁੰਚਣ ਦੀ ਅਪੀਲ ਕੀਤੀ ਸੀ। ਸਟੀਫਲੋਨ ਨੇ ਗੀਤ ਨੂੰ ਪ੍ਰਮੋਟ ਕਰਨ ਲਈ ਟੀ-ਸ਼ਰਟਾਂ ਪ੍ਰਿੰਟ ਕਰਵਾਈਆਂ ਹਨ ਜਿਸ ਵਿਚ ਇਕ ਪਾਸੇ ਉਸ ਦੀ ਅਤੇ ਪਿਛਲੇ ਪਾਸੇ ਸਿੱਧੂ ਮੂਸੇਵਾਲਾ ਦੀ ਤਸਵੀਰ ਛਪੀ ਹੈ। ਗੀਤ ਕਿੰਨੇ ਮਿੰਟ ਦਾ ਹੋਵੇਗਾ ਅਤੇ ਇਸ ਦੇ ਬੋਲ ਕੀ ਹੋਣਗੇ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Sidhu Moosewala New Song News in punjabi  , stay tuned to Rozana Spokesman)

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement