
ਉਹ ਝਗੜਿਆਂ ਤੋਂ ਦੂਰ ਰਹਿਣ ਵਿਚ ਹੀ...
ਚੰਡੀਗੜ੍ਹ: ਬੱਬੂ ਮਾਨ ਦੇ ਜਿਗਰੀ ਯਾਰ ਬੱਬਲਾ ਖੰਟ ਜਿਹਨਾਂ ਨੇ ਬਚਪਨ ਤੋਂ ਲੈ ਕੇ ਹੁਣ ਤਕ ਬੱਬੂ ਨਾਲ ਬਹੁਤ ਲੰਬਾ ਸਮਾਂ ਬਿਤਾਇਆ ਹੈ। ਬੱਬਲਾ ਖੰਟ ਦਾ ਨਾਮ ਜਦੋਂ ਬੱਬੂ ਮਾਨ ਨਾਲ ਜੁੜਦਾ ਹੈ ਤਾਂ ਵੱਡੀਆਂ-ਵੱਡੀਆਂ ਦਾਸਤਾਨਾਂ ਖੁੱਲ੍ਹ ਜਾਂਦੀਆਂ ਹਨ। ਇਸ ਦੇ ਚਲਦੇ ਉਹਨਾਂ ਨਾਲ ਸਪੋਕਸਮੈਨ ਟੀਮ ਵੱਲੋਂ ਖਾਸ ਗੱਲਬਾਤ ਕੀਤੀ ਗਈ।
Babla Khant
ਬੱਬਲਾ ਖੰਟ ਨੇ ਗੱਲਬਾਤ ਦੌਰਾਨ ਦਸਿਆ ਕਿ ਬੱਬੂ ਮਾਨ, ਡਾ. ਬੰਟੀ ਤੇ ਬੱਬਲਾ ਖੰਟ ਆਪ ਤਿੰਨੋਂ ਬਚਪਨ ਤੋਂ ਲੈ ਕੇ ਹੁਣ ਤਕ ਪੱਕੇ ਦੋਸਤ ਰਹੇ ਹਨ। ਜਦ ਕਦੇ ਵੀ ਉਹਨਾਂ ਦੇ ਕੋਈ ਮੁਬੀਸਤ ਆਈ ਹੈ ਤਾਂ ਉਹਨਾਂ ਨੇ ਇਕ ਦੂਜੇ ਦੀ ਅੱਗੇ ਆ ਕੇ ਮਦਦ ਕੀਤੀ ਹੈ। ਬੱਬੂ ਮਾਨ ਦੀ ਜ਼ਿੰਦਗੀ ਬਾਰੇ ਜ਼ਿਕਰ ਕਰਦਿਆਂ ਉਹਨਾਂ ਦਸਿਆ ਕਿ ਉਹਨਾਂ ਦਾ ਛੋਟੇ ਹੁੰਦੇ ਤੋਂ ਹੀ ਸੁਪਨਾ ਸੀ ਕਿ ਉਹਨਾਂ ਦਾ ਦੁਨੀਆ ਵਿਚ ਨਾਮ ਰੌਸ਼ਨ ਹੋਵੇ।
Babbu Maan
ਉਹ ਸਿਰਫ ਅਪਣੇ ਪਿੰਡ ਲਈ ਨਹੀਂ ਸਗੋਂ ਪੰਜਾਬ, ਸੰਸਾਰ ਦੇ ਲਈ ਮਸ਼ਹੂਰ ਹੋਵੇ। ਬੱਬੂ ਮਾਨ ਦੇ ਸੁਭਾਅ ਬਾਰੇ ਗੱਲ ਕਰਦਿਆਂ ਬੱਬਲ ਖੰਟ ਨੇ ਦਸਿਆ ਕਿ ਉਹ ਇਕ ਸੁਲਝੇ ਹੋਏ ਵਿਅਕਤੀ ਹਨ ਇਸ ਲਈ ਜਿਵੇਂ ਸੋਸ਼ਲ ਮੀਡੀਆ ਤੇ ਉਹਨਾਂ ਤੇ ਉਂਗਲਾਂ ਵੀ ਚੁੱਕੀਆਂ ਜਾ ਰਹੀਆਂ ਹਨ ਪਰ ਉਹਨਾਂ ਨੇ ਕਦੇ ਵੀ ਕਿਸੇ ਦਾ ਜਵਾਬ ਨਹੀਂ ਦਿੱਤਾ।
Sidhu Moosewala
ਉਹ ਝਗੜਿਆਂ ਤੋਂ ਦੂਰ ਰਹਿਣ ਵਿਚ ਹੀ ਸਮਝਦਾਰੀ ਮੰਨਦੇ ਹਨ। ਇਸ ਦੇ ਨਾਲ ਹੀ ਜਦੋਂ ਜ਼ਿਕਰ ਹੋਇਆ ਹੈ ਕਿ ਬੱਬੂ ਮਾਨ ਨੂੰ ਸਿੱਧੂ ਮੂਸੇਵਾਲਾ ਵੱਲੋਂ ਜਵਾਬ ਦਿੱਤਾ ਗਿਆ ਹੈ ਤਾਂ ਬੱਬਲਾ ਖੰਟ ਨੇ ਕਿਹਾ ਕਿ ਉਸ ਨੇ ਬੱਬੂ ਮਾਨ ਦਾ ਨਾਮ ਨਹੀਂ ਲਿਆ, ਪਰ ਜੇ ਉਹ ਬੱਬੂ ਮਾਨ ਦਾ ਨਾਮ ਲੈਂਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Babbu Maan
ਦੌਰ ਦੀ ਗੱਲ ਕਰੀਏ ਤਾਂ ਬਬਲਾ ਖੰਟ ਨੇ ਅੱਗੇ ਦਸਿਆ ਕਿ ਜੇ ਕਿਸੇ ਕੋਲ ਕੋਈ ਕਲਾ ਹੈ ਤਾਂ ਉਹ ਲੰਬੇ ਸਮੇਂ ਲਈ ਚਲ ਸਕਦਾ ਹੈ ਪਰ ਜੇ ਉਸ ਕੋਲ ਕੋਈ ਕਲਾ ਨਹੀਂ ਹੈ ਤਾਂ ਉਹ ਵਿਅਕਤੀ ਜ਼ਿਆਦਾ ਸਮੇਂ ਲਈ ਅੱਗੇ ਨਹੀਂ ਵਧ ਸਕਦਾ। ਅਖੀਰ ਵਿਚ ਬੱਬਲਾ ਖੰਟ ਨੇ ਹੋਰਾਂ ਨੂੰ ਵੀ ਇਹੀ ਸਲਾਹ ਦਿੱਤੀ ਹੈ ਕਿ ਉਹ ਅਪਣੀ ਯਾਰੀ ਨੂੰ ਦਿਲੋਂ ਨਿਭਾਉਣ ਤੇ ਕੋਈ ਵੀ ਮੁਸੀਬਤ ਵਿਚ ਪਿੱਛੇ ਨਾ ਹਟਣ ਸਗੋਂ ਉਸ ਵਿਚ ਅਪਣੇ ਦੋਸਤਾਂ ਦਾ ਪੂਰਾ ਸਾਥ ਦੇਣ।