
Jee Ve Sohneya Jee Movie : ਟ੍ਰੇਲਰ ਵਿਚ ਦਰਸ਼ਕਾਂ ਨੂੰ ਪਹਿਲੀ ਵਾਰ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਆਨ-ਸਕਰੀਨ ਕੈਮਿਸਟਰੀ ਦੇਖਣ ਨੂੰ ਮਿਲੇਗੀ।
Jee Ve Sohneya Jee Movie released on 16 february 2024: ਸਮਾਂ ਆ ਗਿਆ ਹੈ ਕਿ ਸਾਨੂੰ ਇੱਕ ਸ਼ਾਨਦਾਰ ਟ੍ਰੇਲਰ ਰਾਹੀਂ ਫਿਲਮ, "ਜੀ ਵੇ ਸੋਹਣਿਆ ਜੀ" ਦੀ ਇਕ ਝਲਕ ਦੇਖਣ ਦਾ ਮੌਕਾ ਮਿਲੇਗਾ, ਜਿਸ ਵਿੱਚ ਅਸੀਂ ਪਹਿਲੀ ਵਾਰ ਸਿਮੀ ਚਹਿਲ ਅਤੇ ਇਮਰਾਨ ਅੱਬਾਸ ਨੂੰ ਇਕੱਠੇ ਦੇਖਾਂਗੇ। ਫਿਲਮ ਥਾਪਰ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ; ਅਤੇ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਅਤੇ ਸਰਲਾ ਰਾਣੀ ਦੁਆਰਾ ਸਹਿ-ਨਿਰਮਿਤ ਹੈ। ਇਹ ਫਿਲਮ U&I ਫਿਲਮਾਂ ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ ਅਤੇ ਓਮਜੀ ਗਰੁੱਪ ਦੁਆਰਾ ਪੂਰੇ ਵਿਸ਼ਵ ਵਿੱਚ ਰਿਲੀਜ਼ ਕੀਤਾ ਜਾਵੇਗਾ। ਫਿਲਮ ਦੇ ਟ੍ਰੇਲਰ ਦੇ ਨਾਲ, ਫਿਲਮ ਦਾ ਮਿਊਜ਼ਿਕ ਯੂ ਐਂਡ ਆਈ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਦਰਸ਼ਕ ਇਸ ਫਿਲਮ ਨੂੰ 16 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਦੇਖਣਗੇ।
"ਜੀ ਵੇ ਸੋਹਣਿਆ ਜੀ" ਦੇ ਖੂਬਸੂਰਤ ਟ੍ਰੇਲਰ ਵਿੱਚ ਦਰਸ਼ਕਾਂ ਨੂੰ ਪਹਿਲੀ ਵਾਰ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਦੀ ਆਨ-ਸਕਰੀਨ ਕੈਮਿਸਟਰੀ ਦੇਖਣ ਨੂੰ ਮਿਲੇਗੀ। ਟ੍ਰੇਲਰ ਰੋਮਾਂਸ ਦੀ ਇਕ ਅਜਿਹੀ ਕਹਾਣੀ ਬਿਆਨ ਕਰੇਗੀ ਜੋ ਜੋੜੀਆਂ ਨੂੰ ਪਿਆਰ ਕਰਨ ਦਾ ਇਕ ਨਵਾਂ ਰਾਹ ਦੇਣਗੇ, ਇਸ ਦੇ ਨਾਲ ਹੀ ਕਹਾਣੀ ਇੱਕ ਮਿਊਜ਼ਿਕਲ ਲਵ-ਸਟੋਰੀ ਹੈ ਜੋ ਪਿਆਰ ਦੇ ਨਾਲ -ਨਾਲ ਤਕਰਾਰ ਦੀ ਦਾਸਤਾਨ ਦਿੰਦਾ ਹੈ। "ਜੀ ਵੇ ਸੋਹਣਿਆ ਜੀ" ਦਰਸ਼ਕਾਂ ਨੂੰ ਆਪਣੇ ਪਿਆਰ ਅਤੇ ਕਨੈਕਸ਼ਨ ਦੀ ਦਿਲੀ ਕਹਾਣੀ ਨਾਲ ਲੁਭਾਉਣ ਲਈ ਤਿਆਰ ਹੈ।
ਫਿਲਮ ਦੇ ਨਿਰਮਾਤਾਵਾਂ ਨੇ ਕਿਹਾ, “ਫਿਲਮ ਵਿਚ ਸ਼ਾਨਦਾਰ ਸਟਾਰਕਾਸਟ ਹੋਣ ਤੋਂ ਇਲਾਵਾ, ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਸਾਡਾ ਆਤਮਵਿਸ਼ਵਾਸ ਵਧਿਆ ਹੈ, ਅਸੀਂ ਦਰਸ਼ਕਾਂ ਦੇ ਪਿਆਰ ਅਤੇ ਉਤਸ਼ਾਹ ਲਈ ਧੰਨਵਾਦ ਹਾਂ। ਸਾਨੂੰ ਯਕੀਨ ਹੈ ਕਿ ਦਰਸ਼ਕ ਸਕਰੀਨ 'ਤੇ ਸ਼ਾਨਦਾਰ ਜੋੜੀ ਨੂੰ ਦੇਖ ਕੇ ਬਹੁਤ ਖੁਸ਼ ਹੋਣਗੇ।"
"ਜੀ ਵੇ ਸੋਹਣਿਆ ਜੀ" ਦੇ ਲੇਖਕ ਅਤੇ ਨਿਰਦੇਸ਼ਕ, ਥਾਪਰ ਨੇ ਟ੍ਰੇਲਰ ਲਾਂਚ 'ਤੇ ਉਤਸ਼ਾਹ ਜ਼ਾਹਰ ਕਰਦੇ ਹੋਏ, ਸਾਂਝਾ ਕੀਤਾ, "ਇਸ ਫਿਲਮ ਨੂੰ ਬਣਾਉਣਾ ਪਿਆਰ ਦੀ ਮਿਹਨਤ, ਭਾਵਨਾਵਾਂ ਅਤੇ ਸੱਭਿਆਚਾਰਕ ਕਲਚਰ ਦੀ ਕਹਾਣੀ ਦੇ ਨਾਲ ਬੁਣਿਆ ਗਿਆ ਹੈ। ਟ੍ਰੇਲਰ ਇੱਕ ਕਹਾਣੀ ਦੀ ਝਲਕ ਪੇਸ਼ ਕਰਦਾ ਹੈ ਜੋ ਜ਼ਿੰਦਗੀ ਦੇ ਵਿਚ ਪਿਆਰ ਦੇ ਰੰਗਾਂ ਨੂੰ ਦਰਸਾਉਂਦਾ ਹੈ। ਦਰਸ਼ਕਾਂ ਲਈ ਸਾਡੇ ਨਾਲ ਇਸ ਸਿਨੇਮਿਕ ਸਫ਼ਰ ਦੀ ਸ਼ੁਰੂਆਤ ਕਰਨ ਲਈ ਉਤਸੁਕ ਹਾਂ।"