
ਇਕ ਕਮਲ ਖਾਨ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਅਤੇ ਇਕ ਤੋਂ ਬਾਅਦ ਇਕ ਹਿੱਟ ਐਲਬਮ ਦਿਤੀਆਂ
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕਮਲ ਖਾਨ ਅੱਜ 28 ਸਾਲ ਦੇ ਹੋ ਗਏ ਹਨ। ਕਮਲ ਦਾ ਜਨਮ 25 ਅਪ੍ਰੈਲ 1989 'ਚ ਹੋਇਆ ਸੀ। ਦੱਸ ਦੇਈਏ ਕਿ ਉਂਝ ਤਾਂ ਕਮਲ ਬਚਪਨ ਤੋਂ ਗਾਉਂਦੇ ਆ ਰਹੇ ਹਨ ਪਰ ਉਨ੍ਹਾਂ ਨੂੰ ਦੁਨੀਆ ਭਰ 'ਚ ਸ਼ੁਹਰਤ ਮਿਲੀ ਇਕ ਨਿੱਜੀ ਚੈਨਲ ਵਲੋਂ ਕਰਵਾਏ ਗਏ ਸੰਗੀਤਕ ਸ਼ੋਅ 'ਸਾ ਰੇ ਗਾ ਮਾ' 'ਚ ਜਿਥੇ ਉਨ੍ਹਾਂ ਨੇ 2010 'ਚ ਇਸ ਸ਼ੋਅ ਨੂੰ ਜਿੱਤਿਆ। ਇਸ ਤੋਂ ਬਾਅਦ ਇਸ ਨੌਜਵਾਨ ਗਾਇਕ ਕਮਲ ਖਾਨ ਨੇ ਮੁੜ ਕੇ ਪਿੱਛੇ ਨਹੀਂ ਦੇਖਿਆ ਅਤੇ ਇਕ ਤੋਂ ਬਾਅਦ ਇਕ ਹਿੱਟ ਐਲਬਮ ਦਿਤੀਆਂ।
ਗਾਇਕੀ ਦੇ ਨਾਲ ਨਾਲ ਕਮਲ ਨੇ ਆਪਣੀ ਨਿਜੀ ਜ਼ਿੰਦਗੀ ਦੀ ਵੀ ਇਕ ਨਵੇਕਲੀ ਸ਼ੁਰੂਆਤ ਕੀਤੀ ਅਤੇ ਦਸੰਬਰ 2012 'ਚ ਏਕਤਾ ਨਾਲ ਵਿਆਹ ਕਰਵਾ ਲਿਆ ।ਦੱਸ ਦੇਈਏ ਕਿ ਕਮਲ ਖਾਨ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਆਪਣੇ ਚਾਚਾ ਸ਼ੌਕਤ ਅਲੀ ਦੀਵਾਨਾ ਤੇ ਆਪਣੀ ਮਾਤਾ ਸਰਬਜੀਤ ਕੌਰ ਤੋਂ ਲਈ । ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪੜਾਈ ਛੱਡ ਕੇ ਸੰਗੀਤ ਪ੍ਰਤੀਯੋਗਤਾਵਾਂ ਤੇ ਸੰਗੀਤਕ ਪ੍ਰੋਗਰਾਮਾਂ 'ਚ ਹਿੱਸਾ ਲੈਣਾ ਸ਼ੁਰੂ ਕਰ ਦਿਤਾ। ਕਮਾਲ ਖਾਨ 4 ਸਾਲ ਦੀ ਉਮਰ 'ਚ ਹੀ ਸੰਗੀਤ ਨਾਲ ਜੁੜ ਗਿਆ ਸੀ। kamal Khan
ਇਥੇ ਇਹ ਵੀ ਦਸ ਦਈਏ ਕਿ ਜਿਥੇ ਦੁਨੀਆਂ ਭਰ ਦੇ ਵਿਚ ਉਨ੍ਹਾਂ ਦਾ ਨਾਮ ਹੈ ਉਥੇ ਹੀ ਇਸ ਸਫ਼ਰ ਨੂੰ ਸ਼ੁਰੂ ਕਰਨ ਲਗਿਆਂ ਉਨ੍ਹਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦਾ ਗਾਉਣਾ ਬਿਲਕੁਲ ਪਸੰਦ ਨਹੀਂ ਸੀ। ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਗਾਇਕੀ 'ਚ ਆਪਣਾ ਕਰੀਅਰ ਨਹੀਂ ਬਣਾਉਣ ਦੇਣਾ ਚਾਹੁੰਦੇ। ਪਰ ਫਿਰ ਵੀ ਕਮਲ ਖਾਨ ਨੇ ਹਿੰਮਤ ਨਾ ਹਾਰੀ ਅਤੇ ਮਿਹਨਤ ਜਾਰੀ ਰੱਖਦਿਆਂ ਆਪਣਾ ਕਰੀਅਰ ਗਾਇਕੀ 'ਚ ਹੀ ਬਣਾਇਆ। ਕਮਲ ਖ਼ਾਨ ਦਾ ਉਨ੍ਹਾਂ ਦੀ ਮਾਂ ਨਾਲ ਬਹੁਤ ਗਹਿਰਾ ਪਿਆਰ ਹੈ ਜਿਸ ਦੇ ਲਈ ਉਨ੍ਹਾਂ ਨੇ ਇਕ ਗੀਤ ਵੀ ਗਾਇਆ ਸੀ। ਜਿਸ ਨੂੰ ਉਨ੍ਹਾਂ ਨੇ ਆਪ ਹੀ ਕੰਪੋਜ਼ ਕੀਤਾ ਸੀ। kamal Khanਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ, ਤੇਰੀ ਮਮਤਾ ਤੇ ਦੁਲਾਰ ਤੇਰਾ ,ਹਰ ਜਨਮ ਦੇਣ ਨੀ ਦੇ ਸਕਦਾ ,ਮੈਂ ਤੇਰੇ ਅਹਿਸਾਨ ਮਾਂ...
kamal Khanਦਸ ਦਈਏ ਕਿ ਪੰਜਾਬੀ ਗੀਤਾਂ 'ਚ ਅਪਣਾ ਨਾਮਣਾ ਖੱਟਣ ਵਾਲੇ ਕਮਲ ਖ਼ਾਨ ਨੇ ਫਿਲਮ ਬਾਲੀਵੁਡ ਵਿਚ ਵੀ ਕਾਫ਼ੀ ਪਹਿਚਾਣ ਬਣਾਈ ਹੈ ਜਿਥੇ ਉਸ ਨੇ ਪਹਿਲੀ ਵਾਰ ਫ਼ਿਲਮ 'ਤੀਸ ਮਾਰ ਖਾਨ' 'ਚ 'ਵੱਲ੍ਹਾ ਵੱਲ੍ਹਾ' ਗੀਤ ਗਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 'ਡਰਟੀ ਪਿਕਚਰ' 'ਚ 'ਇਸ਼ਕ ਸੂਫੀਆਨਾ' ਗੀਤ ਗਾਇਆ।ਦੱਸਣਯੋਗ ਹੈ ਕਿ ਕਮਲ ਖਾਨ ਪੰਜਾਬੀ ਫਿਲਮ 'ਯਾਰਾਂ ਦੇ ਯਾਰ' 'ਚ 'ਫਰਾਰ' ਤੇ 'ਮੌਜਾਂ' ਵਰਗੇ ਗੀਤ ਵੀ ਗਾ ਚੁੱਕੇ ਹਨ। ਹਾਲ ਹੀ 'ਚ ਕਮਲ ਖਾਨ ਦਾ ਗੀਤ 'ਦਿੱਲੀ ਸਾਰਾ' ਰਿਲੀਜ਼ ਹੋਇਆ ਸੀ।
kamal Khanਇਸ ਗੀਤ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਗੀਤ 'ਚ ਕਮਲ ਖਾਨ ਲੜਕੀ ਦੇ ਹੁਸਨ ਦੀ ਤਾਰੀਫ ਕਰਦਾ ਨਜ਼ਰ ਆਇਆ ਸੀ। ਦੱਸ ਦੇਈਏ ਕਿ ਕਮਲ ਖਾਨ ਦਾ ਇਹ ਗੀਤ ਵਿਆਹ, ਪਾਰਟੀਆਂ 'ਤੇ ਡੀ. ਜੇ. 'ਤੇ ਖੂਬ ਲਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕਮਲ ਖ਼ਾਨ ਦਾ ਹਾਲ ਹੀ 'ਚ ਗੀਤ ਸੱਚ 2 ਰਲੀਜ਼ ਹੋਇਆ ਹੈ ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸਾਡੇ ਵਲੋਂ ਵੀ ਇਸ ਸੁਰੀਲੇ ਗਾਇਕ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ।
Kamal Khan