
ਆਉਣ ਵਾਲੀ ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' ਦਾ ਟਾਈਟਲ ਟ੍ਰੈਕ 1 ਅਗਸਤ ਨੂੰ ਸਵੇਰੇ 11 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਟਾਈਟਲ ਟ੍ਰੈਕ ਨੂੰ ਅਵਾਜ਼ ਮਲਕੀਤ ਸਿੰਘ ਨੇ ਦਿਤੀ...
ਆਉਣ ਵਾਲੀ ਪੰਜਾਬੀ ਫ਼ਿਲਮ 'ਮਰ ਗਏ ਓਏ ਲੋਕੋ' ਦਾ ਟਾਈਟਲ ਟ੍ਰੈਕ 1 ਅਗਸਤ ਨੂੰ ਸਵੇਰੇ 11 ਵਜੇ ਰਿਲੀਜ਼ ਹੋਣ ਜਾ ਰਿਹਾ ਹੈ। ਟਾਈਟਲ ਟ੍ਰੈਕ ਨੂੰ ਅਵਾਜ਼ ਮਲਕੀਤ ਸਿੰਘ ਨੇ ਦਿਤੀ ਹੈ, ਜਦਕਿ ਇਸ ਦਾ ਸੰਗੀਤ ਜੇ. ਕੇ. (ਜੱਸੀ ਕਟਿਆਲ) ਨੇ ਦਿਤਾ ਹੈ। ਟਾਈਟਲ ਟ੍ਰੈਕ ਤੋਂ ਪਹਿਲਾਂ ਫ਼ਿਲਮ ਦਾ ਟੀਜ਼ਰ ਤੇ ਇਕ ਗੀਤ 'ਆਜਾ ਨੀ ਆਜਾ' ਰਿਲੀਜ਼ ਹੋ ਚੁੱਕੇ ਹਨ। ਦੋਹੇਂ ਗੀਤ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿਤਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਮਲਕੀਤ ਸਿੰਘ ਦੀ ਆਵਾਜ਼ 'ਚ ਰਿਲੀਜ਼ ਹੋ ਰਹੇ ਫ਼ਿਲਮ ਦੇ ਟਾਈਟਲ ਟ੍ਰੈਕ 'ਮਰ ਗਏ ਓਏ ਲੋਕੋ' ਨੂੰ ਵੀ ਜ਼ਬਰਦਸਤ ਹੁੰਗਾਰਾ ਮਿਲੇਗਾ।
Mar Gaye Oye Loko
ਦੱਸ ਦਈਏ ਕਿ 'ਮਰ ਗਏ ਓਏ ਲੋਕੋ' ਫ਼ਿਲਮ 'ਚ ਗਿੱਪੀ ਗਰੇਵਾਲ, ਸਪਨਾ ਪੱਬੀ, ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ ਤੇ ਗੁਰਪ੍ਰੀਤ ਘੁੱਗੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ ਤੇ ਇਸ ਨੂੰ ਪ੍ਰੋਡਿਊਸ ਵੀ ਖੁਦ ਗਿੱਪੀ ਨੇ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ ਸਿਰਮਜੀਤ ਸਿੰਘ ਨੇ ਕੀਤਾ ਹੈ, ਜਿਹੜੀ ਦੁਨੀਆਂ ਭਰ 'ਚ 31 ਅਗਸਤ 2018 ਨੂੰ ਰਿਲੀਜ਼ ਹੋਵੇਗੀ।
Mar Gaye Oye Loko
ਥੋੜੇ ਦਿਨ ਪਹਿਲਾਂ ਹੀ ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਟੀਜ਼ਰ ਹਾਸਿਆਂ ਨਾਲ ਭਰਪੂਰ ਹੈ, ਜਿਸ 'ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਤੇ ਬੀ. ਐੱਨ. ਸ਼ਰਮਾ ਕਾਮੇਡੀ ਦਾ ਤੜਕਾ ਲਗਾਉਂਦੇ ਨਜ਼ਰ ਆ ਰਹੇ ਹਨ। ਟੀਜ਼ਰ ਤੋਂ ਬਾਅਦ ਹੁਣ 20 ਤਰੀਕ ਨੂੰ ਫ਼ਿਲਮ ਦਾ ਪਹਿਲਾ ਗੀਤ ਰਿਲੀਜ਼ ਹੋਇਆ ਸੀ, ਜਿਸ ਦਾ ਨਾਂ ਹੈ 'ਆਜਾ ਨੀ ਆਜਾ'। ਇਸ ਗੀਤ ਨੂੰ ਆਵਾਜ਼ ਸੁਪਰਹਿੱਟ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਦਿਤੀ ਹੈ। 'ਆਜਾ ਨੀ ਆਜਾ' ਇਕ ਰੋਮਾਂਟਿਕ ਗੀਤ ਹੈ। ਗੀਤ ਦੇ ਬੋਲ ਵੀ ਗੁਰੂ ਰੰਧਾਵਾ ਨੇ ਲਿਖੇ ਹਨ ਤੇ ਇਸ ਦਾ ਸੰਗੀਤ ਵੀ ਖੁਦ ਗੁਰੂ ਨੇ ਹੀ ਤਿਆਰ ਕੀਤਾ ਹੈ।