
ਫ਼ਿਲਮ ਦਾਣਾ ਪਾਣੀ ਵਿਚ ਅਹਿਮ ਕਿਰਦਾਰ ਵਜੋਂ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਅਦਾਕਾਰਾ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾਅ ਰਹੇ ਹਨ
ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਇਕ ਵਾਰ ਫਿਰ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਧੂਮਾਂ ਪਾਉਣ ਆ ਗਏ ਹਨ ਅਤੇ ਇਸ ਵਾਰ ਉਨ੍ਹਾਂ ਦਾ ਸਾਥ ਦਏਗੀ ਬਹੁਤ ਹੀ ਸੋਹਣੀ ਅਤੇ ਮਸ਼ਹੂਰ ਅਦਾਕਾਰਾ ਸਿੰਮੀ ਚਾਹਲ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫ਼ਿਲਮਾਂ ਦੇ ਹਿੱਟ ਮਸ਼ੀਨ ਲੇਖਕ ਵਜੋਂ ਜਾਣੇ ਜਾਂਦੇ ਜੱਸ ਗਰੇਵਾਲ ਦੀ ਲਿਖੀ ਤੇ ਤਰਨਵੀਰ ਜਗਪਾਲ ਵੱਲੋਂ ਨਿਰਦੇਸ਼ਕ ਕੀਤੀ ਜਾ ਰਹੀ ਪੰਜਾਬੀ ਫ਼ਿਲਮ ‘ਦਾਣਾ ਪਾਣੀ’ ਦੀ।
ਜਿਸ ਦਾ ਅੱਜ ਟਰੇਲਰ ਰਲੀਜ਼ ਹੋ ਗਿਆ ਹੈ । ਫ਼ਿਲਮ ਦਾਣਾ ਪਾਣੀ ਵਿਚ ਅਹਿਮ ਕਿਰਦਾਰ ਵਜੋਂ ਅਦਾਕਾਰ ਜਿੰਮੀ ਸ਼ੇਰਗਿੱਲ ਤੇ ਅਦਾਕਾਰਾ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਇਸ ਫਿਲਮ ਵਿਚ ਨਿਰਮਲ ਰਿਸ਼ੀ ਅਤੇ ਗੁਰਪ੍ਰੀਤ ਘੁੱਗੀ ਜਿਹੇ ਕਲਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ ਜੱਸ ਗਰੇਵਾਲ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਪੰਜਾਬੀ ਸੱਭਿਆਚਾਰ ਨਾਲ ਭਰਪੂਰ ਹੈ ।
ਫਿਲਮ ਦਾ ਟ੍ਰੇਲਰ ਕਾਫੀ ਦਮਦਾਰ ਹੈ ਜਿਸ ਵਿਚ ਸਿੰਮੀ ਦੀ ਕੁੜੀ ਹੈ ਅਤੇ ਜਿੰਮੀ ਇਕ ਰਿਫਿਊਜੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਜੋ ਪਿੰਡ 'ਚ ਰਹਿਣ ਆਉਂਦਾ ਹੈ ਤਾਂ ਉਸ ਨੂੰ ਸਿੰਮੀ ਨਾਲ ਪਿਆਰ ਹੋ ਜਾਂਦਾ ਹੈ ਜਿਸਦਾ ਪਿੰਡ ਵਾਲੇ ਵਿਆਹ ਕਰਵਾਉਣ ਲਗਦੇ ਹਨ ਪਰ ਉਸ ਹੀ ਸਮੇਂ ਕੁਝ ਅਜਿਹਾ ਸੱਚ ਸਾਹਮਣੇ ਆਉਂਦਾ ਹੈ ਜਿਸ ਤੋਂ ਬਾਅਦ ਦੀ ਕਹਾਣੀ 'ਚਜੋ ਟਵਿਸਟ ਆਉਂਦਾ ਹੈ ਉਹ ਫਿਲਮ ਦੇਖਣ ਦੇ ਲਈ ਦਰਸ਼ਕਾਂ ਚ ਖਿੱਚ ਪੈਦਾ ਕਰਦਾ ਹੈ।
ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਨਵਨੀਅਤ ਸਿੰਘ ਨਾਲ ਬਤੌਰ ਸਹਾਇਕ ਨਿਰਦੇਸ਼ਕ ਕਈ ਫ਼ਿਲਮਾਂ ‘ਚ ਕੰਮ ਕਰ ਚੁਕੇ ਤਰੁਣ ਨੇ ਜਿਨ੍ਹਾਂ ਦੀ ਬਤੌਰ ਨਿਰਦੇਸ਼ਕ ਇਹ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਸ ਨੇ ਬਹੁਚਰਚਿਤ ਫ਼ਿਲਮ ‘ਰੱਬ ਦਾ ਰੇਡੀਓ’ ਦਾ ਨਿਰਦੇਸ਼ਨ ਕੀਤਾ ਸੀ।
ਇਸ ਫ਼ਿਲਮ ਦੇ ਨਿਰਮਾਤਾ ਅੰਕਿਤ ਵੀਜ਼ਨ ਹਨ । ਅੰਕਿਤ ਅਤੇ ਉਸ ਦੀ ਟੀਮ ਪਹਿਲਾਂ ਜਿੰਮੀ ਸ਼ੇਰਗਿੱਲ ਨਾਲ ‘ਹੀਰੋ ਨਾਮ ਯਾਦ ਰੱਖੀ’ ਅਤੇ ਜੱਸੀ ਗਿੱਲ ਤੇ ਬੱਬਲ ਰਾਏ ਨਾਲ ‘ਸਰਘੀ’ ਫ਼ਿਲਮ ਬਣਾ ਚੁੱਕੇ ਹਨ। ਇਸ ਫ਼ਿਲਮ ਨੂੰ ਨਾਮਵਰ ਫ਼ਿਲਮ ਡਿਸਟੀਬਿਊਟਰ ਮਨੀਸ਼ ਸਾਹਨੀ ਦੀ ਕੰਪਨੀ ‘ਓਮ ਜੀ’ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਇਹ ਫਿਲਮ 4 ਮਈ 2108 ਨੂੰ ਪੰਜਾਬੀ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਪੰਜਾਬੀ ਸਿਨੇਮੇ ਨੂੰ ਫਿਲਮ 'ਦਾਣਾ ਪਾਣੀ' ਦੀ ਇਹ ਟੀਮ ਕਿ ਸੌਗਾਤ ਦਿੰਦੀ ਹੈ।