
ਪੰਜਾਬੀ ਇੰਡਸਟਰੀ ਦੇ ਵਿਚ ਪ੍ਰੀਤੀ ਸਪਰੂ ਦਾ ਮੁੱਖ ਸਥਾਨ ਰਿਹਾ ਹੈ। ਬਲੌਰੀ ਨੈਣਾਂ ਵਾਲੀ ਪ੍ਰੀਤੀ ਸਪਰੂ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਫਿਲਮ 'ਹਬਾਰੀ' ਤੋਂ ਕੀਤੀ...
ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਵਿਚ ਪ੍ਰੀਤੀ ਸਪਰੂ ਦਾ ਮੁੱਖ ਸਥਾਨ ਰਿਹਾ ਹੈ। ਬਲੌਰੀ ਨੈਣਾਂ ਵਾਲੀ ਪ੍ਰੀਤੀ ਸਪਰੂ ਨੇ ਅਪਣੇ ਕਰੀਅਰ ਦੀ ਸ਼ੁਰੂਆਤ ਹਿੰਦੀ ਫਿਲਮ 'ਹਬਾਰੀ' ਤੋਂ ਕੀਤੀ ਸੀ। ਫਿਲਮਾਂ ਦ ਮਾਹੌਲ ਇਨ੍ਹਾਂ ਨੂੰ ਅਪਣੇ ਘਰ ਤੋਂ ਹੀ ਮਿਲਿਆ ਕਿਉਂਕੀ ਇਨ੍ਹਾਂ ਦੇ ਪਿਤਾ ਡੀ. ਕੇ. ਸਪਰੂ ਨੇ ਕਾਲਾ ਪਾਣੀ ਅਤੇ ਸਾਹਿਬ ਬੀਵੀ ਔਰ ਗੁਲਾਮ ਵਰਗੀਆਂ ਡੇਢ ਸੌ ਦੇ ਕਰੀਬ ਹਿੰਦੀ ਫ਼ਿਲਮਾਂ ਵਿਚ ਅਹਿਮ ਰੋਲ ਨਿਭਾਏ। ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰੀਤੀ ਸਪਰੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 'ਸਰਪੰਚ' ਫਿਲਮ ਦੇ ਰਾਹੀ ਅਪਣੀ ਪੰਜਾਬੀ ਫਿਲਮਾਂ ਦੇ ਵਿਚ ਐਂਟਰੀ ਕੀਤੀ ਸੀ।
Preeti Sapru
ਜਿਸ ਵਿਚ ਉਨ੍ਹਾਂ ਨੂੰ ਮਹਿਮਾਨ ਦੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਸੀ। ਇਹ 'ਸਰਪੰਚ' ਫਿਲਮ ਗੋਲਡਨ ਜੁਬਲੀ ਫ਼ਿਲਮ ਰਹੀ ਹੈ। ਇਸ ਤੋਂ ਬਾਅਦ ਆਸਰਾ ਪਿਆਰ ਦਾ, ਦੀਵਾ ਬਲੇ ਸਾਰੀ ਰਾਤ ’ਚ ਅਦਾਕਾਰੀ ਕੀਤੀ। ਵਰਿੰਦਰ ਨਾਲ ਯਾਰੀ ਜੱਟ ਦੀ, ਨਿੰਮੋ, ਦੁਸ਼ਮਣੀ ਦੀ ਅੱਗ ਅਤੇ ਹੋਰ ਨਾਮੀ ਫ਼ਿਲਮਾਂ ਦੀ ਹੀਰੋਇਨ ਰਹੀ, ਵੈਸੇ ਉਸ ਸਮੇਂ ਪੰਜਾਬੀ ਫ਼ਿਲਮਾਂ ’ਚ ਦਿਲਜੀਤ ਕੌਰ ਨੂੰ ਰਾਣੀ ਮੰਨਿਆ ਜਾਂਦਾ ਸੀ।
Preeti
ਜੱਟ ਤੇ ਜ਼ਮੀਨ ਦੀ ਸ਼ੂਟਿੰਗ ਦੌਰਾਨ 1990 ’ਚ ਵਰਿੰਦਰ ਦੀ ਮੌਤ ਤੋਂ ਬਾਅਦ ਫ਼ਿਲਮਾਂ ਵਿਚ ਖੜੋਤ ਆ ਗਈ। ਕਿਉਂਕਿ ਵਰਿੰਦਰ ਉਸ ਸਮੇਂ ਟੌਪ ਦਾ ਹੀਰੋ ਸੀ। ਵਰਿੰਦਰ ਦੀ ਮੌਤ ਤੋਂ ਬਾਅਦ ਪ੍ਰੀਤੀ ਸਪਰੂ ਨੇ ਬਤੌਰ ਨਿਰਮਾਤਾ ਕੁਰਬਾਨੀ ਜੱਟ ਦੀ, ਆਪਣੀਆਂ ਪੰਜਾਬੀ, ਹਿੰਦੀ ਫ਼ਿਲਮਾਂ ਦੀ ਕਮਾਈ ਉਸ ਉਪਰ ਲਾਉਣ ਲਈ ਹਾਮੀ ਭਰ ਦਿੱਤੀ। ਵੈਸੇ ਕੁਰਬਾਨੀ ਜੱਟ ਦੀ ’ਚ ਧਰਮਿੰਦਰ, ਗੁਰਦਾਸ ਮਾਨ, ਯੋਗਰਾਜ, ਗੁੱਗੂ ਸਨ।
Nimmo
ਫ਼ਿਲਮ ਚੰਗੀ ਚੱਲੀ, ਇਸ ਦੌਰਾਨ ਬਤੌਰ ਨਿਰਮਾਤਾ ਸਰਦਾਰੀ ਅਤੇ ਮਹਿੰਦੀ ਸ਼ਗਨਾਂ ਦੀ ਬਣਾਈ। ਮਹਿੰਦੀ ਸ਼ਗਨਾਂ ਦੀ ਵਿਚ ਪੰਜਾਬੀ ਗਾਇਕ ਹੰਸ ਰਾਜ ਹੰਸ, ਮਲਕੀਤ ਸਿੰਘ ਨੂੰ ਬਤੌਰ ਹੀਰੋ ਲਿਆ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ੳਹਨਾਂ ਦਾ ਤਜਰਬਾ ਬਹੁਤਾ ਸਫ਼ਲ ਨਾ ਹੋਇਆ। ਉੁਨ੍ਹਾਂ ਦੱਸਿਆ ਕਿ ਸਰਕਾਰੀ ਅਤੇ ਕੁਰਬਾਨੀ ਜੱਟ ਦੀ ਕਹਾਣੀ ਅਤੇ ਸਕਰੀਨ ਪਲੇਅ ਵੀ ਉਨ੍ਹਾਂ ਲਿਖਿਆ ਸੀ। ਹਿੰਦੀ ਫ਼ਿਲਮ ਜ਼ਮੀਨ ਅਸਮਾਨ (1984) ਦੀ ਕਹਾਣੀ ਵੀ ਉਨ੍ਹਾਂ ਹੀ ਲਿਖੀ। ਪ੍ਰੀਤੀ ਦੱਸਦੇ ਹਨ ਕਿ ਉਸ ਸਮੇਂ ਉਹ ਜਲੰਧਰ ਦੂਰਦਰਸ਼ਨ ਉਪਰ ਜ਼ਮੀਰ ਦੀ ਆਵਾਜ਼, ਫੁਲਕਾਰੀ ਸੀਰੀਅਲ ਵੀ ਕੀਤੇ।
ਗਾਇਕਾ ਸੁਰਿੰਦਰ ਕੌਰ ਨੇ ਜਦੋਂ ਗਾਇਕੀ ’ਚ 50 ਸਾਲ ਪੂਰੇ ਕੀਤੇ ਤਾਂ ਉਸ ਸਮੇਂ ਉਨ੍ਹਾਂ ਨੇ ਵੀਡੀਓ ਆਡਿਓ ਵਧਾਈਆਂ ਐਲਬਮ ਬਣਾਈ ਜੋ ਟੀ-ਸੀਰੀਜ਼ ’ਚ ਰਿਲੀਜ਼ ਹੋਈ। ਪ੍ਰੀਤੀ ਸਪਰੂ ਨੇ ਪੰਜਾਬੀ ਫ਼ਿਲਮਾਂ ’ਚੋਂ ਪ੍ਰਤਿੱਗਿਆ, ਕੁਰਬਾਨੀ ਜੱਟ ਦੀ, ਭਾਬੋ, ਦੂਜਾ ਵਿਆਹ, ਸਰਦਾਰੀ, ਜਿਗਰੀ ਯਾਰ, ਯਾਰ ਜੱਟ ਦੀ, ਉੱਚਾ ਦਰ ਬਾਬੇ ਨਾਨਕ ਦਾ, ਸਰਪੰਚ, ਮਹਿੰਦੀ ਸ਼ਗਨਾਂ ਦੀ ਆਦਿ 'ਚ ਅਦਾਕਾਰੀ ਕੀਤੀ। ਅੱਜ ਵੀ 'ਮਹਿੰਦੀ' ਗੀਤ ਨੂੰ ਲੋਕਾਂ ਵਲੋਂ ਵਧੇਰੇ ਪਿਆਰ ਦਿਤਾ ਜਾਂਦਾ ਹੈ।ਜਿਸ ਨੂੰ ਲੋਕਾਂ ਵਲੋਂ ਬਹੁਤ ਸਰਾਹਿਆ ਗਿਆ ਸੀ।
Award
ਪੰਜਾਬੀ ਫਿਲਮਾਂ ਦੀ ਜਿੰਦ ਜਾਣ ਪ੍ਰੀਤੀ ਸਪਰੂ ੧੭ ਸਾਲ ਬਾਅਦ ਫਿਰ ਤੋਂ 'ਕਾਕੇ ਦੇ ਵਿਆਹ' ਫਿਲਮ ਰਾਹੀ ਪੰਜਾਬੀ ਫਿਲਮਾਂ 'ਚ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਇਸ ਫਿਲਮ 'ਚ ਪ੍ਰੀਤੀ ਸਪਰੂ ਨਿਰਮਲ ਰਿਸ਼ੀ ਦੀ ਨੂੰਹ ਦੇ ਰੂਪ 'ਚ ਨਜ਼ਰ ਆਉਣਗੇ। ਹਾਲ ਹੀ ‘ਚ ਪ੍ਰੀਤੀ ਨੂੰ ਪੰਜਾਬੀ ਇੰਡਸਟਰੀ ਦੇ ‘ਲਾਈਫ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਫ਼ਿਲਮ ਦੇ ਸ਼ੂਟ ਤੋਂ ਬਾਅਦ ਪ੍ਰੀਤੀ ਦੂਜੀ ਫ਼ਿਲਮ ਦੀ ਡਾਇਰੈਕਸ਼ਨ ਦਾ ਕੰਮ ਵੀ ਦੇਖਣਗੇ। 'ਕਾਕੇ ਦਾ ਵਿਆਹ' ਫਿਲਮ 1 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੇਖਦੇ ਹਾਂ ਕਿ 17 ਸਾਲ ਬਾਅਦ ਵੀ ਪ੍ਰੀਤੀ ਸਪਰੂ ਦੀ ਅਦਾਕਾਰੀ ਦਾ ਜਾਦੂ ਲੋਕਾਂ ਉਤੇ ਚਲਦਾ ਹੈ ਜਾਂ ਨਹੀਂ।
Kake Da Viah