ਬੀਨੂੰ ਢਿੱਲੋਂ ਦਾ ਲੁਕਿਆ ਹੋਇਆ ਇਹ ਵੱਡਾ ਸੱਚ ਆਇਆ ਸਾਹਮਣੇ, ਦੇਖ ਕੇ ਸਭ ਦੇ ਉੱਡੇ ਹੋਸ਼!
Published : Jan 26, 2020, 11:08 am IST
Updated : Jan 26, 2020, 11:08 am IST
SHARE ARTICLE
Pollywood Entertainment Binnu Dhillon
Pollywood Entertainment Binnu Dhillon

ਟੀਵੀ ਦੇ ਉੱਤੇ ਫਿਰ ਕਈ ਪ੍ਰੋਗਰਾਮ ਕੀਤੇ,ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਜਿਸ ਸਮੇਂ ਉਨ੍ਹਾਂ...

ਜਲੰਧਰ: ਬਿੰਨੂ ਢਿੱਲੋਂ ਜੋ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ। ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦਿੱਤੀਆਂ ਹਨ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ। ਬਿੰਨੂ ਢਿੱਲੋਂ ਨੇ ਪੰਜਾਬੀ ਇੰਡਸਟਰੀ ‘ਚ ਜੋ ਮੁਕਾਮ ਬਣਾਇਆ ਹੈ ਉਹ ਇੰਝ ਹੀ ਨਹੀਂ ਬਣਾਇਆ ਇਸ ਮੰਜ਼ਿਲ ਨੂੰ ਹਾਸਿਲ ਕਰਨ ਲਈ ਲੰਮਾ ਸੰਘਰਸ਼ ਕੀਤਾ ਹੈ।

Binnu DhillonBinnu Dhillon

ਉਨ੍ਹਾਂ ਨੇ ਹਰ ਤਰ੍ਹਾਂ ਦੇ ਰੋਲ ਕੀਤੇ ਹਨ ਉਨ੍ਹਾਂ ਨੇ ਐਮ ਏ ਥਿਏਟਰ ਐਂਡ ਟੈਲੀਵਿਜ਼ਨ ਕੀਤੀ ਸੀ। ਥਿਏਟਰ ਕਰਨ ਦੌਰਾਨ ਹੀ 1998 ‘ਚ ਇੱਕ ਕਲਾਕਾਰ ਦੇ ਤੌਰ ‘ਤੇ ਉਨ੍ਹਾਂ ਨੂੰ 2200 ਰੁਪਏ ਮਿਲਦੇ ਸਨ। ਜੋ ਬਾਅਦ ‘ਚ 3200 ਹੋ ਗਏ ਸਨ,ਇਸੇ ਦੌਰਾਨ ਇੱਕ ਚੈਨਲ ‘ਤੇ ਸੀਰੀਅਲ ਚੱਲਦਾ ਸੀ ਜਿਸ ਦੇ ਆਡੀਸ਼ਨ ਲਏ ਗਏ ਸਨ। ਉਸ ‘ਚ ਬਿੰਨੂ ਢਿੱਲੋਂ ਦੀ ਸਿਲੈਕਸ਼ਨ ਹੋਈ ਸੀ ਅਤੇ 730 ਵਿਚ ਪ੍ਰਤੀ ਐਪੀਸੋਡ ਦੇ ਵਿੱਚ ਕਾਂਟ੍ਰੈਕਟ ਹੋਇਆ ਸੀ।

Binnu DhillonBinnu Dhillon

ਟੀਵੀ ਦੇ ਉੱਤੇ ਫਿਰ ਕਈ ਪ੍ਰੋਗਰਾਮ ਕੀਤੇ,ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਜਿਸ ਸਮੇਂ ਉਨ੍ਹਾਂ ਨੂੰ 730 ਰੁਪਏ ਮਿਲਦੇ ਸਨ ਉਹ 5-6ਮੁੰਡੇ ਇੱਕਠੇ ਰਹਿੰਦੇ ਸਨ। ਆਪਣੀ ਇਸ ਕਾਮਯਾਬੀ ਪਿੱਛੇ ਉਹ ਪ੍ਰਮਾਤਮਾ ਦਾ ਹੱਥ ਮੰਨਦੇ ਨੇ। ਗੱਲਬਾਤ ਦੌਰਾਨ ਬਿੰਨੂ ਢਿੱਲੋਂ ਨੇ ਕਈ ਗੱਲਾਂ ਸਾਂਝੀਆਂ ਕੀਤੀਆਂ ।ਪਰਛਾਵੇਂ,ਗਾਦੀ ਧਰਤੀ,ਮਨੀਪਲਾਂਟ ਸਣੇ ਕਈ ਸੀਰੀਅਲਾਂ ‘ਚ ਉਨ੍ਹਾਂ ਨੇ ਕੰਮ ਕੀਤਾ।

Binnu DhillonBinnu Dhillon

ਉਨ੍ਹਾਂ ਨੇ ਪੰਜਾਬੀਆਂ ਦੇ ਸੁਭਾਅ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀਆਂ ਦੀ ਇਹ ਆਦਤ ਹੈ ਕਿ ਉਹ ਜਿਸ ਵੀ ਕੰਮ ਦੇ ਪਿੱਛੇ ਪੈ ਜਾਣ ਉਸ ਨੂੰ ਹਟਾ ਕੇ ਹੀ ਦਮ ਲੈਂਦੇ ਹਨ ਇੱਕ ਦੌਰ ਅਜਿਹਾ ਵੀ ਆਇਆ ਸੀ ਜਦੋਂ ਫਾਇਨਾਂਸ ਦਾ ਕੰਮ ਸੀ ਤਾਂ ਹਰ ਕਿਸੇ ਨੇ ਫਾਇਨਾਂਸ ਦਾ ਕੰਮ ਖੋਲ ਲਿਆ,ਡੇਅਰੀ ਦਾ ਕੰਮ ਚੱਲਿਆ ਤਾਂ ਇਸੇ ਕੰਮ ਵੱਲ ਹੋ ਤੁਰੇ। ਇੱਕ ਵੇਲਾ ਅਜਿਹਾ ਵੀ ਜਦੋਂ ਉਨ੍ਹਾਂ ਦੇ ਪ੍ਰੋਡਿਊਸਰ ਨੂੰ 1 ਲੱਖ ਕੁਝ ਹਜ਼ਾਰ ਰੁਪਏ ਮਿਲਦੇ ਸਨ, ਜਿਸ ਚੋਂ ਉਨ੍ਹਾਂ ਨੂੰ1400-1500 ਹੀ ਮਿਲਦੇ ਸਨ।

Binnu DhillonBinnu Dhillon

ਪਰ ਇੱਕ ਦੌਰ ਅਜਿਹਾ ਵੀ ਆਇਆ ਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਵਧ ਗਿਆ ਸੀ। ਜਿਸ ਦੌਰਾਨ ਕਲਾਕਾਰਾਂ ਨੂੰ ਆਰਥਿਕ ਨੁਕਸਾਨ ਵੀ ਉਠਾਉੇਣਾ ਪਿਆ ਸੀ, ਉਸ ਨੂੰ ਬਿੰਨੂ ਢਿੱਲੋਂ ਸਭ ਤੋਂ ਬੁਰਾ ਦੌਰ ਮੰਨਦੇ ਹਨ। 1300 ਰੁਪਏ ਕਿਰਾਏ ‘ਤੇ ਰਹਿਣ ਵਾਲੇ ਬਿੰਨੂ ਢਿੱਲੋਂ ਦਾ ਇਸੇ ਦੌਰਾਨ ਵਿਆਹ ਹੋ ਗਿਆ ਸੀ ਅਤੇ ਪਤਨੀ ਨਾਲ ਉਹ ਪਟਿਆਲਾ ‘ਚ ਹੀ ਰਹਿੰਦੇ ਸਨ, ਜਦੋਂਕਿ ਉਹ ਮੂਲ ਰੂਪ ‘ਚ ਧੂਰੀ ਦੇ ਰਹਿਣ ਵਾਲੇ ਸਨ।

Binnu DhillonBinnu Dhillon

3200 ਰੁਪਏ ‘ਚ ਘਰ ਦਾ ਗੁਜ਼ਾਰਾ ਕਰਨਾ ਕਾਫੀ ਮੁਸ਼ਕਿਲ ਸੀ ਜਿਸ ਕਾਰਨ ਉਨ੍ਹਾਂ ਨੇ ਦੋਸਤਾਂ ਨਾਲ ਘੁੰਮਣ ਫਿਰਨ ਦਾ ਸਿਲਸਿਲਾ ਘਟਾ ਦਿੱਤਾ ਸੀ। ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਇੱਕ ਵਾਰ ਕਿਸੇ ਪ੍ਰੋਡਿਊਸਰ ਦਾ ਉਨ੍ਹਾਂ ਕੋਲ ਫੋਨ ਵੀ ਆਇਆ ਸੀ ਕੰਮ ਦੇਣ ਲਈ ਅਤੇ ਉਸ ਨੇ ਫੋਨ ਕਰ ਕੇ ਪੁੱਛਿਆ ਕਿ ਕੋਟ ਪੈਂਟ ਹੈ ਜਦੋਂ ਬਿੰਨੂ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਕੋਲ ਕੋਟ ਪੈਂਟ ਨਹੀਂ ਹੈ ਤਾਂ ਦੁਬਾਰਾ ਉਨ੍ਹਾਂ ਕੋਲ ਉਸ ਪ੍ਰੋਡਿਊਸਰ ਦਾ ਫੋਨ ਨਹੀਂ ਆਇਆ।

ਬਿੰਨੂ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਲਗਾਤਾਰ ਮਿਹਨਤ ਕੀਤੀ ਅਤੇ ਗੁਰਪ੍ਰੀਤ ਘੁੱਗੀ ਨਾਲ ਵੀ ਥਿਏਟਰ ਕਰਦੇ ਰਹੇ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ‘ਚ ਕੰਮ ਵੀ ਕੀਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement