ਪਾਲੀਵੁੱਡ ਦੀ 'ਫ਼ਿਲਮ ਫ਼ੇਅਰ  ਬੈਸਟ ਐਕਟਰਸ' ਸੋਸ਼ਲ ਮੀਡੀਆ 'ਤੇ ਹੋਈ ਟ੍ਰੋਲ
Published : Mar 26, 2018, 6:05 pm IST
Updated : Mar 26, 2018, 7:22 pm IST
SHARE ARTICLE
Sargun Mehta
Sargun Mehta

ਸਰਗੁਣ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ''ਮੇਰਾ ਪਲ''

ਟੀਵੀ ਦੀ ਦੁਨੀਆਂ 'ਚ ਨਾਮਣਾ ਖੱਟਣ ਤੋਂ ਬਾਅਦ ਪਾਲੀਵੁੱਡ ਦਾ ਰੁੱਖ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਜਿਥੇ ਅਪਣੀ ਅਦਾਕਾਰੀ ਦੇ ਨਾਲ ਨਾਲ ਕੂਲ ਅੰਦਾਜ਼ ਦੇ ਲਈ ਵੀ ਚਰਚਾ ਵਿਚ ਰਹਿੰਦੀ ਹੈ।sargun mehta filmfaresargun mehta filmfare ਸਰਗੁਣ ਮਹਿਤਾ ਟੀ. ਵੀ. ਦੇ ਕਈ ਮਸ਼ਹੂਰ ਸੀਰੀਅਲਸ 'ਚ ਵੀ ਕੰਮ ਕਰ ਚੁਕੀ ਹੈ। ਜਿਨਾਂ 'ਚ  'ਫੁਲਵਾ', 'ਬਾਲਿਕਾ ਵਧੂ', '12/24 ਕਰੋਲ ਬਾਗ' ਵਰਗੇ ਸੀਰੀਅਲਜ਼ ਤੋਂ ਇਲਾਵਾ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਵੀ ਦਰਸ਼ਕਾਂ ਨੂੰ ਹਸਾਉਂਦੇ ਹੋਈ ਦਿਖਾਈ ਦਿਤੀ ਸੀ। ਦਸ ਦਈਏ ਕਿ ਸਰਗੁਣ ਅੱਜਕਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਆਪਣੀਆਂ ਇਹਨਾਂ ਗਤੀਵਿਧੀਆਂ ਕਾਰਨ ਸਰਗੁਣ ਅਕਸਰ ਹੀ ਚਰਚਾ 'ਚ ਰਹਿੰਦੀ ਹੈ।sargun mehta trollsargun mehta trollਇਕ ਵਾਰ ਫ਼ਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਇਸ ਵਾਰ ਚਰਚਾ ਉਨ੍ਹਾਂ ਦੀ ਅਦਾਕਾਰੀ ਲਈ ਨਹੀਂ ਬਲਕਿ ਉਨ੍ਹਾਂ ਵੱਲੋਂ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇਕ ਤਸਵੀਰ ਸਾਂਝੀ ਕਰਨਾ ਹੈ, ਜਿਸ ਕਾਰਨ ਉਹ  ਲੋਕ ਉਨ੍ਹਾਂ ਦਾ ਮਖੌਲ ਬਣਾ ਰਹੇ ਹਨ ।ਦਰਅਸਲ ਸਰਗੁਣ ਨੇ ਫਰ ਵਾਲੀ ਡਰੈਸ ਪਾਈ ਹੋਈ ਇਕ ਤਸਵੀਰ ਸਾਂਝੀ ਕੀਤੀ। ਜਿਸ ਉਤੇ ਲੋਕਾਂ ਦੇ ਭੱਦੇ ਕੁਮੈਂਟ ਆਉਣ ਲਗ ਗਏ। ਸਰਗੁਣ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈ, ''ਮੇਰਾ ਪਲ''।  ਇਸ ਦੇ ਨਾਲ ਹੀ ਹੈਸ਼ਟੈਗ ਨਾਲ ਲਿਖਿਆ ਹੈ, ''ਹੈਸ਼ਟੈਗ ਫਿਲਮ ਫੇਅਰ, ਫਿਲਮ ਫੇਅਰ ਪੰਜਾਬ 2018, ਲਹੌਰੀਏ, ਬੈਸਟ ਅਦਾਕਾਰਾ, ਪੰਜਾਬ।'' ਸਰਗੁਣ ਦੀ ਇਸ ਤਸਵੀਰ 'ਤੇ ਇਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ, ''ਓਕਟੂਪਸ ਲੱਗ ਰਹੇ ਹੋ।'' ਉੱਥੇ ਦੂਜੇ ਯੂਜ਼ਰ ਨੇ ਲਿਖਿਆ, ''ਕਿ ਇਹ ਕੀ ਅਜੀਬ ਜਿਹਾ ਪਾਇਆ ਹੋਇਆ ਹੈ ? ਕਿਸੇ ਨੇ ਲਿਖਿਆ ਹੈ, ''ਕੀ ਚਾਦਰ ਪਾਈ ਹੈ?'' ਇਕ ਬਾਕੀ ਇੰਸਟਾਗਰਾਮ ਯੂਜ਼ਰ ਨੇ ਲਿਖਿਆ ਹੈ, ''ਇੰਨੀ ਵੱਡੀ ਡਰੈੱਸ।'' ਇਸ ਦੇ ਨਾਲ ਹੋਰ ਵੀ ਕਈਆਂ ਨੇ ਬਹੁਤ ਸਾਰੇ ਕੁਮੈਂਟ ਕੀਤੇ।sargun mehta troll sargun mehta trollਹਾਲਾਂਕਿ ਕੁਝ ਲੋਕਾਂ ਨੇ ਉਸ ਦੀ ਤਰੀਫ ਵੀ ਕੀਤੀ ਅਤੇ 'ਜੀਓ ਫਿਲਮਫੇਅਰ ਐਵਾਰਡ ਪੰਜਾਬੀ 2018' 'ਚ ਫਿਲਮ 'ਲਹੌਰੀਏ' ਲਈ 'ਬੈਸਟ ਅਦਾਕਾਰਾ' ਦਾ ਐਵਾਰਡ ਮਿਲਣ 'ਤੇ ਮੁਬਾਰਕਬਾਦ ਵੀ ਦਿੱਤੀ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪੰਜਾਬੀ ਫਿਲਮਾਂ 'ਚ ਸ਼ਾਨਦਾਰ ਅਦਾਕਾਰੀ ਲਈ ਸਰਗੁਣ ਮਹਿਤਾ ਨੂੰ ਬੇਹਤਰੀਨ ਅਦਾਕਾਰਾ ਦੇ ਸਨਮਾਨ ਨਾਲ ਨਵਾਜ਼ਿਆ ਗਿਆ।  ਦਸਣਯੋਗ ਹੈ ਕਿ ਸਰਗੁਣ ਹੁਣ ਤਕ ਫਿਲਮ ਅੰਗਰੇਜ਼।, ਲਾਹੌਰੀਏ , ਲਵ ਪੰਜਾਬ, ਅਤੇ ਜਿੰਦੁਆ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁਕੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement