
ਫ਼ਿਲਮ ਵੇਹਲੀ ਜਨਤਾ ਫ਼ਿਲਮਜ਼ ਅਤੇ ਓਮਜੀ ਗਰੁੱਪ ਨੇ ਪ੍ਰੋਡਿਊਸ ਕੀਤੀ
ਚੰਡੀਗੜ੍ਹ : 'ਰੱਬ ਦਾ ਰੇਡੀਓ 2' ਫ਼ਿਲਮ ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਇੱਕ ਵਾਰ ਫਿਰ ਮੁੱਖ ਕਿਰਦਾਰ ਨਿਭਾਉਣਗੇ ਅਤੇ ਇਹ 29 ਮਾਰਚ 2019 ਨੂੰ ਰੀਲੀਜ਼ ਹੋਵੇਗੀ। ਵੇਹਲੀ ਜਨਤਾ ਫ਼ਿਲਮਜ਼ ਅਤੇ ਓਮਜੀ ਗਰੁੱਪ ਨੇ ਇਹ ਫ਼ਿਲਮ ਪ੍ਰੋਡਿਊਸ ਕੀਤੀ ਹੈ। ਫ਼ਿਲਮ 29 ਮਾਰਚ 2019 ਨੂੰ ਰੀਲੀਜ਼ ਹੋਵੇਗੀ। ਤਰਸੇਮ ਜੱਸੜ ਅਤੇ ਸਿੰਮੀ ਚਾਹਲ ਦੇ ਅਲਾਵਾ ਫ਼ਿਲਮ 'ਚ ਵਾਮੀਕਾ ਗੱਬੀ, ਬੀ.ਐਨ. ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ, ਜਗਜੀਤ ਸੰਧੂ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ, ਸ਼ਿਵਇੰਦਰ ਮਹਲ, ਸੁਨੀਤਾ ਧੀਰ, ਤਾਨੀਆ ਅਤੇ ਬਲਵਿੰਦਰ ਕੌਰ ਵੀ ਮਹੱਤਵਪੂਰਨ ਕਿਰਦਾਰਾਂ ਚ ਨਜ਼ਰ ਆਉਣਗੇ।
Tarsem Jassar and Simi Chahal
ਮਨਪ੍ਰੀਤ ਜੋਹਲ ਦੀ ਵੇਹਲੀ ਜਨਤਾ ਫ਼ਿਲਮਜ਼ ਅਤੇ ਆਸ਼ੂ ਮੁਨੀਸ਼ ਸਾਹਨੀ ਓਮਜੀ ਗਰੁੱਪ ਨੇ ਇਸ ਫ਼ਿਲਮ ਦਾ ਨਿਰਮਾਣ ਕੀਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ ਹੈ। ਇਸ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ। ਇਸ ਫ਼ਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਲੇਬਲ ਦੇ ਅਧੀਨ ਰੀਲੀਜ਼ ਹੋਇਆ ਹੈ। ਇਹ ਸੀਕੁਅਲ ਮੁੱਖ ਜੋੜੀ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ ਤੇ ਕੇਂਦਰਿਤ ਹੈ।
Tarsem Jassar
ਫ਼ਿਲਮ ਦੇ ਮੁੱਖ ਅਦਾਕਾਰ ਤਰਸੇਮ ਜੱਸੜ ਨੇ ਕਿਹਾ, "ਰੱਬ ਦਾ ਰੇਡੀਓ ਦੀ ਸ਼ੂਟਿੰਗ ਦੌਰਾਨ ਮਨਜਿੰਦਰ ਦਾ ਕਿਰਦਾਰ ਮੇਰਾ ਇੱਕ ਹਿੱਸਾ ਬਣ ਗਿਆ ਸੀ। ਸ਼ੁਕਰ ਹੈ ਕਿ ਇਸ ਕਿਰਦਾਰ ਦੀ ਸਰਲਤਾ ਅਤੇ ਵਿਚਾਰਾਂ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇੱਕ ਕਲਾਸਿਕ ਫ਼ਿਲਮ ਦੇ ਜਾਦੂ ਨੂੰ ਦੁਬਾਰਾ ਚਲਾਉਣ ਦਾ ਮਜ਼ਾ ਹੀ ਕੁਝ ਹੋਰ ਹੈ। 'ਰੱਬ ਦਾ ਰੇਡੀਓ 2' 2017 ਵਿੱਚ ਸ਼ੁਰੂ ਹੋਏ ਇਸ ਸਫ਼ਰ ਨੂੰ ਅੱਗੇ ਲੈਕੇ ਜਾਵੇਗੀ। ਇਸ ਵਾਰ ਇਹ ਪਰਿਵਾਰ ਦੇ ਰਿਸ਼ਤੇ ਅਤੇ ਮਾਣ ਤੇ ਕੇਂਦਰਿਤ ਹੋਵੇਗੀ। ਮੈਂਨੂੰ ਉਮੀਦ ਹੈ ਕਿ ਇਸ ਸੀਕੁਅਲ ਦੇ ਨਾਲ ਅਸੀਂ ਇੱਕ ਵਾਰ ਫਿਰ ਓਹੀ ਪ੍ਰਭਾਵ ਪਾਵੇਗੀ ਅਤੇ ਲੋਕ ਸਾਡੀ ਕੋਸ਼ਿਸ਼ ਨੂੰ ਜਰੂਰ ਸਰ੍ਹਾਉਂਗੇ।"
Simi Chahal
ਅਦਾਕਾਰਾ ਸਿੰਮੀ ਚਾਹਲ ਨੇ ਕਿਹਾ, "ਰੱਬ ਦਾ ਰੇਡੀਓ ਫ਼ਿਲਮ ਨੇ ਮੈਨੂੰ ਪਛਾਣ ਦਿੱਤੀ ਸੀ। ਉਸ ਕਹਾਣੀ ਦਾ ਹਰ ਕਿਰਦਾਰ ਉਸਦੀ ਕਹਾਣੀ ਦੇ ਲਈ ਬਹੁਤ ਮਹੱਤਵਪੂਰਨ ਸੀ। 'ਰੱਬ ਦਾ ਰੇਡੀਓ 2' ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਚ ਮਨਜਿੰਦਰ ਅਤੇ ਗੁੱਡੀ ਦੇ ਵਿਆਹ ਦੇ ਬਾਅਦ ਦੀ ਕਹਾਣੀ ਜਾਨਣ ਲਈ ਉਤਸੁਕਤਾ ਵਧਾ ਚੁੱਕਾ ਹੈ। ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰ ਫਿਰ ਉਸੀ ਖੂਬਸੂਰਤੀ ਨੂੰ ਦੋਹਰਾਇਆ ਜਾਵੇ ਅਤੇ ਉਮੀਦ ਕਰਦੇ ਹਾਂ ਕਿ ਲੋਕ ਆਪਣੇ ਨਜ਼ਦੀਕੀ ਸਿਨੇਮਾਘਰਾਂ ਚ ਸਾਡੇ ਨਾਲ 29 ਮਾਰਚ ਨੂੰ ਇਸ ਇਮੋਸ਼ਨ ਅਤੇ ਡਰਾਮਾ ਨਾਲ ਭਰਪੂਰ ਸਫ਼ਰ ਤੇ ਜਰੂਰੁ ਜਾਣਗੇ।"
ਫ਼ਿਲਮ ਦੇ ਨਿਰਦੇਸ਼ਕ ਸ਼ਰਨ ਆਰਟ ਨੇ ਕਿਹਾ, "ਮੇਰੇ ਤੇ ਰੱਬ ਦਾ ਰੇਡੀਓ ਦੇ ਪਹਿਲੇ ਹਿੱਸੇ ਜਿਹਾ ਹੀ ਸਮਾਂ ਅਤੇ ਜਜ਼ਬਾਤ ਦਿਖਾਉਣ ਦੀ ਬਹੁਤ ਵੱਡੀ ਜਿੰਮੇਦਾਰੀ ਸੀ। ਤਰਸੇਮ ਜੱਸੜ ਇੱਕ ਸੱਚੇ ਕਲਾਕਾਰ ਹਨ ਅਤੇ ਸਿੰਮੀ ਚਾਹਲ ਕੈਮਰਾ ਦੇ ਸਾਹਮਣੇ ਬੇਹੱਦ ਸਹਿਜ ਹੈ। ਉਹਨਾਂ ਨੇ ਫਿਲਮ ਬਣਾਉਣ ਦਾ ਪੂਰਾ ਕੰਮ ਮੇਰੇ ਲਈ ਬੇਹੱਦ ਆਸਾਨ ਬਣਾ ਦਿੱਤਾ ਸੀ। ਹੁਣ ਮੈਂ ਦਰਸ਼ਕਾਂ ਦੀ ਪ੍ਰਤੀਕਿਰਿਆ ਦੇਖਣ ਦੇ ਲਈ ਬਹੁਤ ਹੀ ਉਤਸਾਹਿਤ ਹਾਂ।"