
ਆਪਣੇ ਜੱਦੀ ਪਿੰਡ ਹੱਲੂਵਾਲ ਜ਼ਿਲਾ ਹੁਸ਼ਿਆਰਪੁਰ 'ਚ ਰਹਿੰਦੇ ਸਨ
ਪੰਜਾਬੀ ਵਿਰਸੇ ਨੂੰ ਆਪਣੇ ਗੀਤਾਂ 'ਚ ਪੀਰੋਨ ਵਾਲੇ ਵਾਰਿਸ ਭਰਾਵਾਂ ਦੇ ਸਿਰ 'ਤੇ ਅੱਜ ਉਸ ਵੇਲੇ ਦੁਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ ਪਿਤਾ ਦਿਲਬਾਗ ਸਿੰਘ ਦੀ ਦੇ ਦਿਹਾਂਤ ਦੀ ਖ਼ਬਰ ਮਿਲੀ। ਦਸ ਦਈਏ ਕਿ ਵਾਰਿਸ ਭਰਾਵਾਂ ਦੇ ਪਿਤਾ ਅੱਜ ਗੰਭੀਰ ਬੀਮਾਰੀ ਦੇ ਚਲਦਿਆਂ ਦੁਨੀਆਂ ਨੂੰ ਅਲਵਿਦਾ ਆਖ ਗਏ ।manmohan varis with father ਦਸ ਦਈਏ ਕਿ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਦੇ ਪਿਤਾ ਦਿਲਬਾਗ ਸਿੰਘ ਆਪਣੇ ਜੱਦੀ ਪਿੰਡ ਹੱਲੂਵਾਲ ਜ਼ਿਲਾ ਹੁਸ਼ਿਆਰਪੁਰ 'ਚ ਰਹਿੰਦੇ ਸਨ। ਇਸ ਖ਼ਬਰ ਦੇ ਸਾਹਮਣੇ ਆਉਂਦੀਆਂ ਹੀ ਸੰਗੀਤ ਜਗਤ ਦੇ ਲੋਕਾਂ ਵਲੋਂ ਵਾਰਿਸ ਭਰਾਵਾਂ ਨੂੰ ਹਮਦਰਦੀ ਜਤਾਈ ਜਾ ਰਹੀ ਹੈ। ਇਸ ਦੁੱਖ ਦੀ ਘੜੀ 'ਚ ਸਭ ਉਨ੍ਹਾਂ ਦੇ ਨਾਲ ਹਨ।
varis brothersਦਸ ਦਈਏ ਕਿ ਵਾਰਿਸ ਭਰਾ ਅਕਸਰ ਹੀ ਪੰਜਾਬੀ ਵਿਰਸੇ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਦੇਸ਼ ਹੀ ਨਹੀਂ ਵਿਦੇਸ਼ਾਂ ਵਿਚ ਵੀ ਪੰਜਾਬੀਅਤ ਨੂੰ ਜਿਉਂਦਾ ਰੱਖਣ ਦੇ ਲਈ ਅਖਾੜੇ ਅਤੇ ਪ੍ਰੋਗਰਾਮ ਕਰਦੇ ਰਹਿੰਦੇ ਹਨ।
Dilbhag singh Father of Varis brothersਉਨ੍ਹਾਂ ਦੇ ਗੀਤਾਂ ਵਿਚ ਵਵਿ ਹਮੇਸ਼ਾ ਸਭਿਆਚਾਰ ਹੀ ਨਜ਼ਰੀਂ ਆਇਆ ਹੈ ਜੋ ਕਿ ਵਾਰਿਸ ਭਰਾਵਾਂ ਨੂੰ ਉਨ੍ਹਾਂ ਦੇ ਪਿਤਾ ਤੋਂ ਹੀ ਮਿਲਿਆ ਹੈ। ਦਸ ਦਈਏ ਕੋ ਸ. ਦਿਲਬਾਗ ਸਿੰਘ ਹੁਰਾ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਹੱਲੂਵਾਲ ਵਿਖੇ ਕੱਲ੍ਹ ਬਾਅਦ ਦੁਪਹਿਰ ਤਿੰਨ ਵਜੇ ਕੀਤਾ ਜਾਵੇਗਾ।