
ਬੀਤੇ ਦਿਨੀਂ ਉਹਨਾਂ ਨੇ ਅਪਣੀ ਧੀ ਦੇ ਲਈ ਬਹੁਤ ਖ਼ਾਸ ਪੋਸਟ ਸਾਂਝੀ ਕੀਤੀ ਸੀ।
ਜਲੰਧਰ: ਹੁਣ ਤਕ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਵਿਚ ਰਾਣਾ ਰਣਬੀਰ ਅਪਣਾ ਸ਼ਾਨਦਾਰ ਕਿਰਦਾਰ ਨਿਭਾ ਚੁੱਕੇ ਹਨ। ਉਹਨਾਂ ਦੇ ਹਰ ਇਕ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਭਰਮਾ ਹੁੰਗਾਰਾ ਵੀ ਮਿਲਿਆ ਹੈ। ਉਹਨਾਂ ਨੇ ਦਿਲ ਅਪਣਾ ਪੰਜਾਬੀ, ਕਬੱਡੀ ਵੰਨਸ ਅਗੇਨ, ਮੁੰਡੇ ਯੂਕੇ ਦੇ, ਮਿੱਟੀ ਅਵਾਜ਼ਾਂ ਮਾਰਦੀ, ਲਗਦਾ ਇਸ਼ਕ ਹੋ ਗਿਆ ਤੋਂ ਇਲਾਵਾ ਹੋਰ ਕਈ ਫ਼ਿਲਮਾਂ ਵਿਚ ਕੰਮ ਕੀਤਾ ਹੋਇਆ ਹੈ। ਬੀਤੇ ਦਿਨੀਂ ਉਹਨਾਂ ਨੇ ਅਪਣੀ ਧੀ ਦੇ ਲਈ ਬਹੁਤ ਖ਼ਾਸ ਪੋਸਟ ਸਾਂਝੀ ਕੀਤੀ ਸੀ।
Rana Ranbir and Seerat Rana
ਦਰਅਸਲ ਵਿਚ 24 ਤਰੀਕ ਨੂੰ ਉਹਨਾਂ ਦੀ ਧੀ ਸੀਰਤ ਰਾਣਾ ਦਾ ਜਨਮਦਿਨ ਸੀ। ਇਹ ਖ਼ਾਸ ਪੋਸਟ ਉਹਨਾਂ ਨੇ ਅਪਣੀ ਧੀ ਦੇ ਜਨਮਦਿਨ ਤੇ ਸਾਂਝੀ ਕੀਤੀ ਸੀ। ਉਹਨਾਂ ਨੇ ਇਸ ਪੋਸਟ ਦੇ ਕੈਪਸ਼ਨ ਵਿਚ ਅਪਣੀ ਧੀ ਲਈ ਦੁਆਵਾਂ ਲਿਖੀਆਂ ਸਨ। ਦਸ ਦਈਏ ਕਿ ਰਾਣਾ ਰਣਬੀਰ ਨੇ ਅਪਣੀ ਕਰੀਅਰ ਵਿਚ ਬਹੁਤ ਸਾਰੇ ਕਮੇਡੀ ਤੇ ਗੰਭੀਰ ਕਿਰਦਾਰ ਅਦਾ ਕੀਤੇ ਹਨ। ਉਹਨਾਂ ਵੱਲੋਂ ਨਿਭਾਏ ਗਏ ਹਰੇਕ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।
Seerat Rana
ਰਾਣਾ ਰਣਬੀਰ ਅਕਸਰ ਅਪਣੀ ਕਲਮ ਚੋਂ ਨਿਕਲੀਆਂ ਸਤਰਾਂ ਨੂੰ ਪੋਸਟਾਂ ਰਾਹੀਂ ਦਰਸ਼ਕਾਂ ਤਕ ਪਹੁੰਚਾਉਂਦੇ ਰਹਿੰਦੇ ਹਨ। ਰਾਣਾ ਰਣਬੀਰ ਨੇ ਅਪਣੀ ਧੀ ਨੂੰ ਤੋਹਫ਼ੇ ਵਿਚ ਦਿਸ਼ਾ ਦਿੱਤੀ ਹੈ ਤੇ ਉਸ ਦਿਸ਼ਾ ਦੀ ਬਿਹਤਰੀਨ ਢੰਗ ਨਾਲ ਵਿਆਖਿਆ ਕੀਤੀ। ਰਾਣਾ ਰਣਬੀਰ ਦੀ ਧੀ ਸੀਰਤ ਰਾਣਾ ਨੇ ਹਾਲ ਹੀ ਵਿਚ ਰਿਲੀਜ਼ ਹੋਈ ਪੰਜਾਬੀ ਫ਼ਿਲਮ ਅਰਦਾਸ ਕਰਾਂ ਨਾਲ ਫ਼ਿਲਮੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਬਹੁਤ ਉਤਸ਼ਾਹ ਮਿਲ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।