
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਫ਼ਸੀ ਮਿਸ ਪੂਜਾ ਫ਼ਸੀ
ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਆਪਣੇ ਨਵੇਂ ਨਵੇਂ ਗੀਤਾਂ ਨਾਲ ਤਾਂ ਅਕਸਰ ਸੁਰਖੀਆਂ 'ਚ ਰਹਿੰਦੀ ਹੀ ਹੈ ,ਹੁਣ ਇਕ ਵਾਰ ਫਿਰ ਉਹ ਇਸੇ ਗੀਤਾਂ ਕਾਰਨ ਹੀ ਸੁਰਖੀਆਂ 'ਚ ਆ ਗਈ ਹੈ ਪਰ ਇਸ ਵਾਰ ਉਨ੍ਹਾਂ ਦੇ ਗੀਤ ਦੀ ਪ੍ਰਸ਼ੰਸਾ ਨੂੰ ਲੈ ਕੇ ਨਹੀਂ ਬਲਕਿ ਗੀਤਾਂ ਰਾਹੀਂ ਧਾਰਮਿਕ ਗੀਤਾਂ ਨਾਲ ਹਿੰਦੂ ਦੇਵੀ-ਦੇਵਤਿਆਂ ਦੇ ਕਥਿਤ ਮਾੜੇ ਚਿੱਤਰਨ ਨੂੰ ਲੈ ਕੇ ਵਿਵਾਦਾਂ 'ਚ ਆ ਗਈ ਹੈ। ਦਸ ਦੀਏ ਕਿ ਇਕ ਸਥਾਨਕ ਵਕੀਲ ਦੀ ਪਟੀਸ਼ਨ 'ਤੇ ਅਦਾਲਤ ਨੇ ਮਿਸ ਪੂਜਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕਰਨ ਦਾ ਹੁਕਮ ਦਿਤਾ ਹੈ। ਮਾਮਲੇ ਵਿਚ ਉਕਤ ਗੀਤ ਵਿਚ ਅਦਾਕਾਰੀ ਕਰਨ ਵਾਲੇ ਪੰਜਾਬੀ ਅਦਾਕਾਰ ਹਰੀਸ਼ ਵਰਮਾ, ਵੀਡੀਓਗ੍ਰਾਫਰ ਪੁਨੀਤ ਸਿੰਘ ਬੇਦੀ ਅਤੇ ਗੀਤ ਜਾਰੀ ਕਰਨ ਵਾਲੀ ਸਪੀਡ ਰਿਕਾਰਡਜ਼ ਮਿਊਜ਼ੀਕਲ ਕੰਪਨੀ ਨੂੰ ਦੋਸ਼ੀ ਬਣਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। Miss Poojaਨੰਗਲ ਦੀ ਇਕ ਸਥਾਨਕ ਅਦਾਲਤ ਨੇ ਅੱਜ ਇਥੇ ਮਿਸ ਪੂਜਾ ਦੇ ਨਾਲ-ਨਾਲ ਉਕਤ ਵਿਅਕਤੀਆਂ 'ਤੇ ਨੰਗਲ ਪੁਲਸ ਨੂੰ ਮਾਮਲਾ ਦਰਜ ਕਰਨ ਦਾ ਹੁਕਮ ਦਿੱਤਾ ਹੈ। ਪੁਲਿਸ ਨੇ ਇਨ੍ਹਾਂ ਖਿਲਾਫ ਧਾਰਾ 295 ਏ 499 500 ਆਈ ਪੀ ਸੀ ਦੀ ਧਾਰਾ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੋਆਂ ਨੇ ਕਿਹਾ ਕਿ ਇਸ ਮਾਮਲੇ 'ਚ ਐਫ ਆਈ ਆਰ ਦਰਜ ਕੀਤੀ ਜਾਵੇਗੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਬਣਦੀ ਕਾਰਵਾਈ ਵੀ ਅਮਲ 'ਚ ਲਿਆਂਦੀ ਜਾਵੇਗੀ। ਦਸ ਦਈਏ ਕਿ ਹਾਲ ਹੀ 'ਚ ਪੂਜਾ ਪੰਜਾਬੀ ਗੀਤ 'ਜੀਜੂ ਕੀ ਕਰਦਾ' ਤੋਂ ਚਰਛਾ 'ਚ ਆਈ ਸੀ ਜੋ ਹੁਣ ਗਾਇਕਾ ਮਿਸ ਪੂਜਾ ਲਈ ਰੀਅਲ ਲਾਈਫ ਵਿਚ ਵੀ ਦੁਖੀ ਹੋਣ ਦਾ ਕਾਰਨ ਬਣ ਗਿਆ ਹੈ। ਗੱਲ ਕਰੀਏ ਪੂਜਾ ਦੀ ਨਿਜੀ ਜ਼ਿੰਦਗੀ ਦੀ ਤਾਂ ਪੂਜਾ ਪੂਜਾ ਪਹਿਲੀ ਵਾਰ ਕਿਸੇ ਵਿਵਾਦ 'ਚ ਨਹੀਂ ਫਸੀ ਇਸ ਤੋਂ ਪਹਿਲਾਂ ਪੂਜਾ fema ਨੂੰ ਲੈ ਕੇ ਕਾਫ਼ੀ ਖੱਜਲ ਹੂ ਚੁਕੀ ਹੈ। ਇਸ ਦੇ ਨਾਲ ਹੀ ਇਹ ਵੀ ਦਸ ਦਈਏ ਕਿ ਪੂਜਾ ਇਕ ਗਾਇਕਾ ਹੋਣ ਦੇ ਨਾਲ ਨਾਲ ਕੁਝ ਸਾਲ ਪਹਿਲਾਂ ਭਾਜਪਾ 'ਚ ਸ਼ਮੂਲੀਅਤ ਨੂੰ ਲੈ ਕ ਵੀ ਚਰਚਾ 'ਚ ਆਈ ਸੀ ਪਰ ਇਥੇ ਉਸ ਨੂੰ ਕਾਮਯਾਬੀ ਨਹੀਂ ਮਿਲੀ ਇਸ ਦੇ ਨਾਲ ਹੀ ਪੂਜਾ ਨੇ ਫ਼ਿਲਮਾਂ ਵਿਚ ਵੀ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਜਿਥੇ ਉਹ ਅਸਫ਼ਲ ਰਹੀ। ਹੁਣ ਦੇਖਣਾ ਹੋਵੇਗਾ ਕਿ ਪੂਜਾ ਦਾ ਇਸ ਮਾਮਲੇ 'ਚ ਕਿ ਬਣਦਾ ਹੈ।