ਪੰਜਾਬੀ ਫ਼ਿਲਮ ਇੰਡਸਟਰੀ ਤੋਂ ਵੱਡੀ ਖ਼ਬਰ, ਗਾਇਕ ਹਰਭਜਨ ਮਾਨ ‘ਤੇ ਲੱਗਾ ਧੋਖਾਧੜੀ ਦਾ ਇਲਜ਼ਾਮ 
Published : Dec 27, 2022, 10:50 am IST
Updated : Dec 27, 2022, 10:50 am IST
SHARE ARTICLE
Harbhajan Mann
Harbhajan Mann

ਮਸ਼ਹੂਰ ਗਾਇਕ ਹਰਭਜਨ ਮਾਨ 'ਤੇ 2.5 ਕਰੋੜ ਰੁਪਏ ਦੀ ਠੱਗੀ ਦਾ ਦੋਸ਼ ਲੱਗਿਆ ਹੈ।

ਚੰਡੀਗੜ੍ਹ - ਪੰਜਾਬੀ ਫ਼ਿਲਮ ਇੰਡਸਟਰੀ ਤੋਂ ਹਿਣ ਇਹ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਗਾਇਕ ਹਰਭਜਨ ਮਾਨ 'ਤੇ 2.5 ਕਰੋੜ ਰੁਪਏ ਦੀ ਠੱਗੀ ਦਾ ਦੋਸ਼ ਲੱਗਿਆ ਹੈ। ਇਹ ਦੋਸ਼ ਦੋ ਐਨਆਰਆਈ ਨੇ ਲਗਾਇਆ ਹੈ।ਅਰਬਪਤੀ ਐਨਆਰਆਈ ਹਰਵਿੰਦਰ ਸਿੰਘ ਸਰ੍ਹਾਂ ਅਤੇ ਦਰਸ਼ਨ ਰੰਗੀ ਨੇ ਦੋਸ਼ ਲਾਇਆ ਹੈ ਕਿ ਉਹਨਾਂ ਨਾਲ ਪੰਜਾਬੀ ਗਾਇਕ ਹਰਭਜਨ ਮਾਨ ਨੇ ਹਿਸਾਬ ਕਿਤਾਬ ਵਿਚ ਧੋਖਾਧੜੀ ਕੀਤੀ ਹੈ।

ਮੋਹਾਲੀ ਅਦਾਲਤ ਨੇ ਮਾਮਲੇ ਵਿਚ ਗਾਇਕ ਹਰਭਜਨ ਮਾਨ ਦੀ ਕੰਪਨੀ ਐਚਐਚ ਰਿਕਾਰਡਜ਼, ਹਰਭਜਨ ਮਾਨ ਅਤੇ ਗੁਰਬਿੰਦਰ ਸਿੰਘ ਬਿੰਦੀ ਨੂੰ 9 ਜਨਵਰੀ 2023 ਨੂੰ ਜਵਾਬ ਦੇ ਆਧਾਰ 'ਤੇ ਜਾਣਕਾਰੀ ਦੇਣ ਦਾ ਸਮਾਂ ਦਿੱਤਾ ਹੈ। ਮੁਹਾਲੀ ਦੀ ਅਦਾਲਤ 'ਚ ਦਾਇਰ ਪਟੀਸ਼ਨ 'ਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਮਈ 'ਚ ਇਕ ਫ਼ਿਲਮ ਰਿਲੀਜ਼ ਹੋਈ ਸੀ, ਜਿਸ ਦਾ ਪੀਆਰ ਹਰਭਜਨ ਮਾਨ ਦੀ ਕੰਪਨੀ ਅਤੇ ਸ਼ਿਕਾਇਤਕਰਤਾ ਦੋਵਾਂ ਵੱਲੋਂ ਅੱਧਾ-ਅੱਧਾ ਪੈਸਾ ਲਗਾ ਕੇ ਕੀਤਾ ਗਿਆ ਸੀ ਅਤੇ ਮੁਨਾਫਾ ਸਾਂਝਾ ਕਰਨ ਦੀ ਗੱਲ ਹੋਈ ਸੀ, ਪਰੰਤੂ ਨਾ ਤਾਂ ਸਿ਼ਕਾਇਤਕਰਤਾ ਨੂੰ ਕੋਈ ਮੁਨਾਫਾ ਦਿੱਤਾ ਗਿਆ ਅਤੇ ਨਾ ਹੀ ਕੋਈ ਪੈਸਾ ਵਾਪਸ ਕੀਤਾ ਗਿਆ, ਜਿਸ ਨੂੰ ਲੈ ਕੇ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ।

ਸ਼ਿਕਾਇਤਕਰਤਾ ਦਰਸ਼ਨ ਸਰ੍ਹਾਂ ਨੇ ਕਿਹਾ ਕਿ ਉਹ 'ਪੀਆਰ' ਨਾਲ ਫ਼ਿਲਮ ਨਿਰਮਾਣ ਵਿੱਚ ਉਤਰੇ ਸਨ, ਪਰੰਤੂ ਹੁਣ ਉਹ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪਣੇ ਦੋਸਤ ਐਨਆਰਆਈ ਦਰਸ਼ਨ ਰੰਗੀ ਨਾਲ ਮਿਲ ਕੇ ਉਨ੍ਹਾਂ ਨੇ ਸਾਰੰਗ ਫਿਲਮ ਪ੍ਰੋਡਕਸ਼ਨ ਕੰਪਨੀ ਬਣਾਈ ਅਤੇ ਹਰਭਜਨ ਮਾਨ ਨਾਲ ਉਨ੍ਹਾਂ ਦੀ 30 ਸਾਲ ਪੁਰਾਣੀ ਵਾਕਫੀਅਤ ਹੈ। ਹਰਭਜਨ ਮਾਨ ਨੇ ਉਨ੍ਹਾਂ ਨੂੰ ਪਰਵਾਸੀ ਪੰਜਾਬੀਆਂ 'ਤੇ ਆਧਾਰਤ ਪੀਆਰ ਫਿਲਮ ਬਣਾਉਣ ਦੀ ਪੇਸ਼ਕਸ਼ ਕੀਤੀ, ਜਿਸ ਦਾ ਬਜਟ 4 ਕਰੋੜ 68 ਲੱਖ ਰੁਪਏ ਸੀ। ਫਿਲਮ ਦੇ ਨਿਰਮਾਣ ਲਈ ਉਨ੍ਹਾਂ ਦੋਵਾਂ ਵੱਲੋਂ ਖਰਚਾ ਅੱਧਾ-ਅੱਧਾ ਕੀਤਾ ਜਾਣਾ ਸੀ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਹਿੱਸੇ ਦੇ 2 ਕਰੋੜ 36 ਲੱਖ ਚੈਕ ਰਾਹੀਂ ਅਦਾ ਕੀਤੇ ਪਰੰਤੂ ਹਰਭਜਨ ਮਾਨ ਨੇ ਧੇਲੀ ਨਹੀਂ ਲਗਾਈ ਅਤੇ ਫਿਲਮ ਨੂੰ ਘੱਟ ਬਜਟ ਵਿੱਚ ਹੀ ਤਿਆਰ ਕਰ ਲਿਆ ਗਿਆ। ਇਸ ਦੇ ਨਾਲ ਹੀ ਸਮਝੌਤੇ ਅਨੁਸਾਰ ਹਰ ਮਹੀਨੇ ਹਿਸਾਬ ਵੀ ਨਹੀਂ ਦਿੱਤਾ ਅਤੇ ਟਾਲ ਮਟੌਲ ਕਰਦਾ ਆ ਰਿਹਾ ਹੈ। ਅਖ਼ੀਰ ਹੁਣ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement