
Jee Ve Sohneya Jee Movie: 16 ਫਰਵਰੀ ਨੂੰ ਹੋਵੇਗੀ ਫਿਲਮ ਰਿਲੀਜ਼
Jee Ve Sohneya Jee Movie released on 16 february 2024: ਪਿਆਰ-ਮੁਹੱਬਤ ਦੀ ਲੈਅ ਸ਼ੁਰੂ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਕਿਉਂਕਿ ਆਤਿਫ਼ ਅਸਲਮ ਦੀ ਰੂਹਾਨੀ ਆਵਾਜ਼ ਵਿੱਚ ਪੰਜਾਬੀ ਫਿਲਮ "ਜੀ ਵੇ ਸੋਹਣਿਆ ਜੀ," ਦਾ ਪਹਿਲਾ ਟਾਈਟਲ ਟ੍ਰੈਕ, ਯੂ ਐਂਡ ਆਈ ਦੇ ਬੈਨਰ ਹੇਠ ਰਿਲੀਜ਼ ਹੋਵੇਗਾ।
ਫਿਲਮ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੁਆਰਾ ਨਿਰਮਿਤ ਅਤੇ ਸਰਲਾ ਰਾਣੀ ਦੁਆਰਾ ਸਹਿ-ਨਿਰਮਿਤ ਹੈ ਤੇ ਫਿਲਮ ਦੂਰਦਰਸ਼ੀ ਨਿਰਦੇਸ਼ਕ ਤੇ ਲੇਖਕ ਥਾਪਰ ਦੁਆਰਾ ਤਿਆਰ ਕੀਤਾ ਗਿਆ ਹੈ। ਫਿਲਮ ਯੂ ਐਂਡ ਆਈ ਮੂਵੀਜ਼ ਤੇ ਵੀ. ਐੱਚ.ਐਂਟਰਟੇਨਮੈਂਟ ਦੇ ਸਹਿਯੋਗ ਨਾਲ ਬਣਾਈ ਗਈ ਹੈ ਜੋ ਓਮਜੀ ਗਰੁੱਪ ਦੁਆਰਾ ਦੁਨੀਆ ਭਰ ਵਿਚ ਰਿਲੀਜ਼ ਹੋਵੇਗੀ।
ਮਸ਼ਹੂਰ ਗਾਇਕ ਆਤਿਫ ਅਸਲਮ ਨੇ ਆਪਣੀ ਰੂਹਾਨੀ ਬੋਲਾਂ ਦੇ ਨਾਲ ਗੀਤ ਵਿੱਚ ਅਲੱਗ ਜਾਨ ਪਾ ਦਿਤੀ ਹੈ ਜੋ ਬੇਸ਼ੱਕ ਰੋਮਾਂਸ ਦੀ ਇੱਕ ਨਵੀ ਕਹਾਣੀ ਬਿਆਨ ਕਰੇਗੀ ਤੇ ਜਿਸ ਵਿੱਚ ਸਿੰਮੀ ਚਾਹਲ ਤੇ ਇਮਰਾਨ ਅੱਬਾਸ ਦੀ ਆਨ-ਸਕਰੀਨ ਰੋਮੈਂਟਿਕ ਕੈਮਿਸਟਰੀ ਦੇਖਣ ਨੂੰ ਮਿਲੇਗੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਯੂ ਐਂਡ ਆਈ ਮਿਊਜ਼ਿਕ ਦੇ ਮੋਨਿਕਾ ਰਾਣੀ ਨੇ ਸਾਂਝਾ ਕੀਤਾ ਕਿ ਅਸੀਂ ਆਉਣ ਵਾਲੀ ਪੰਜਾਬੀ ਫਿਲਮ 'ਜੀ ਵੇ ਸੋਹਣਿਆ ਜੀ' ਦੇ ਟਾਈਟਲ ਟਰੈਕ ਲਈ ਪ੍ਰਤਿਭਾਸ਼ਾਲੀ ਆਤਿਫ ਅਸਲਮ ਨਾਲ ਸਾਡੇ ਸਹਿਯੋਗ ਦਾ ਐਲਾਨ ਕਰਦੇ ਹੋਏ ਬਹੁਤ ਖੁਸ਼ ਹਾਂ। ਅਸੀਂ ਇਸ ਸੰਗੀਤਮਈ ਮਾਸਟਰਪੀਸ ਰਾਹੀਂ ਰੋਮਾਂਸ ਅਤੇ ਪਿਆਰ ਦੀ ਇਕ ਮਨਮੋਹਕ ਛੋਹ ਸਾਹਮਣੇ ਲਿਆਵਾਂਗੇ। ਆਤਿਫ ਅਸਲਮ ਦੀ ਰੂਹਾਨੀ ਪੇਸ਼ਕਾਰੀ ਇਮਰਾਨ ਅਤੇ ਸਿੰਮੀ ਵਿਚਕਾਰ ਆਨ-ਸਕਰੀਨ ਕੈਮਿਸਟਰੀ ਨੂੰ ਰੌਸ਼ਨ ਕਰਨ ਲਈ ਤਿਆਰ ਹੈ।
ਫਿਲਮ 'ਜੀ ਵੇ ਸੋਹਣਿਆ ਜੀ' ਦੇ "ਨਿਰਮਾਤਾਵਾਂ ਨੇ ਸਾਂਝਾ ਕੀਤਾ ਕਿ ਇਹ ਪ੍ਰੋਜੈਕਟ ਪਿਆਰ ਦੀ ਕਹਾਣੀ ਹੈ, ਇੱਕ ਧੁਨ ਹੈ ਜਿਸ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਸਦੀਵੀ ਕਹਾਣੀਆਂ ਦੇ ਸਾਰ ਨਾਲ ਰਚਿਆ ਗਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ 'ਜੀ ਵੇ ਸੋਹਣਿਆ ਜੀ' ਦੀ ਕਹਾਣੀ ਨੂੰ ਦਰਸ਼ਕ ਬਹੁਤ ਜਿਆਦਾ ਪਿਆਰ ਦੇਣਗੇ।"
(For more Punjabi news apart from Jee Ve Sohneya Jee Movie released on 16 february 2024, stay tuned to Rozana Spokesman