‘ਖ਼ਤਰੋਂ ਕੇ ਖਿਲਾੜੀ’ 'ਚ ਨਜ਼ਰ ਆਏਗੀ ਪੰਜਾਬ ਦੀ ਸ਼ੇਰਨੀ ਭਾਰਤੀ ਸਿੰਘ
Published : Jul 29, 2018, 6:10 pm IST
Updated : Jul 29, 2018, 6:10 pm IST
SHARE ARTICLE
Bharti Singh with Husband
Bharti Singh with Husband

ਕਮੇਡਿਅਨ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚਿਆ ਦੇ ਨਾਲ ਰਿਅਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਦੇ ਨਵੇਂ ਸੀਜ਼ਨ ਵਿਚ ਵਿਖਾਈ ਦਏਗੀ। ਸ਼ੋਅ ਲਈ ਦੋਵੇਂ ਹੀ ਕੜੀ ਮਿਹਨਤ ਕਰ ਰਹੇ ਹਨ..

ਕਮੇਡਿਅਨ ਭਾਰਤੀ ਸਿੰਘ ਪਤੀ ਹਰਸ਼ ਲਿੰਬਾਚਿਆ ਦੇ ਨਾਲ ਰਿਅਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ ਦੇ ਨਵੇਂ ਸੀਜ਼ਨ ਵਿਚ ਵਿਖਾਈ ਦਏਗੀ। ਸ਼ੋਅ ਲਈ ਦੋਵੇਂ ਹੀ ਕੜੀ ਮਿਹਨਤ ਕਰ ਰਹੇ ਹਨ।  ਭਾਰਤੀ ਨੇ ਇਸ ਸ਼ੋਅ ਲਈ ਲੱਗਭੱਗ 9 ਤੋਂ 10 ਕਿੱਲੋ ਭਾਰ ਘਟਾ ਲਿਆ ਹੈ। ਸ਼ੋਅ ਵਿਚ ਸਟੰਟ ਅਤੇ ਟਾਸਕ ਕਰਣ ਲਈ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿੱਟ ਰੱਖਣਾ ਚਾਹੁੰਦੀ ਹੈ। 

Bharti SinghBharti Singh

ਜੀਮਿੰਗ ਤੋਂ ਇਲਾਵਾ ਉਹ ਸਟ੍ਰਿਕਟ ਡਾਇਟ ਪਲਾਨ ਵੀ ਅਪਨਾ ਰਹੀ ਹੈ।  ਹਲਾਤ ਕੋਈ ਵੀ ਰਹਿਣ ਉਹ ਦਿਨ ਵਿਚ ਦੋ ਘੰਟੇ ਵਰਕਆਉਟ ਜ਼ਰੂਰ ਕਰਦੀ ਹੈ। ਇਕ ਪਾਸੇ ਜਿੱਥੇ ਭਾਰਤੀ ਵਜ਼ਨ ਘਟਾ ਰਹੀ ਹੈ ਉੱਥੇ ਹੀ ਭਾਰਤੀ ਦੇ ਪਤੀ ਹਰਸ਼ ਆਪਣਾ ਵਜ਼ਨ  ਵਧਾਉਣ ਵਿਚ ਜੁਟੇ ਹੋਏ ਹਨ। ਅਰਜੇਂਟੀਨਾ ਵਿਚ ਸ਼ੂਟ ਹੋਣ ਵਾਲੇ ਸ਼ੋਅ ਦੇ ਇਸ ਸੀਜ਼ਨ ਵਿਚ ਪੁਨੀਤ ਪਾਠਕ, ਅਵਿਕਾ ਗੌਰ,  ਵਿਕਾਸ ਗੁਪਤਾ, ਅਲੀ ਬੋਰੀ, ਰਿਧਿਮਾ ਪੰਡਿਤ, ਸ਼ਰੀਸੰਤ, ਸ਼ਮਿਤਾ ਸ਼ੇੱਟੀ ਅਤੇ ਆਦਿਤਿਆ ਨਰਾਇਣ ਵੀ ਨਜ਼ਰ ਆਉਣਗੇ। 

Khatron Ke Khiladi 9Khatron Ke Khiladi 9

ਲੱਲੀ ਦੇ ਰੋਲ ਨਾਲ ਪਾਪੁਲਰ ਹੋਈ ਭਾਰਤੀ ਦਾ ਜਨਮ 3 ਜੁਲਾਈ 1986 ਨੂੰ ਪੰਜਾਬ ਦੇ ਅਮ੍ਰਿਤਸਰ ਵਿਚ ਹੋਇਆ ਸੀ। ਉਨ੍ਹਾਂ ਨੂੰ ਅਸਲੀ ਪਹਿਚਾਣ ਕਾਮੇਡੀ ਰਿਅਲਟੀ ਸ਼ੋਅ 'ਦ ਗਰੇਟ ਇੰਡਿਅਨ ਲਾਫਟਰ ਚੈਲੇਂਜ' ਦੇ ਚੌਥੇ ਸੀਜ਼ਨ ਤੋਂ ਮਿਲੀ ਸੀ।  ਦਸ ਦਈਏ ਕਿ ਇਸੇ ਸ਼ੋਅ ਦੇ ਫਾਇਨਲ ਵਿਚ ਉਹ ਸੇਕੰਡ ਰਨਰ ਅਪ ਰਹੀ ਸੀ ਅਤੇ ਇਸ ਸ਼ੋਅ ਵਿਚ ਉਨ੍ਹਾਂ ਨੇ ਇਕ ਕਿਰਦਾਰ ਨਿਭਾਇਆ ਸੀ,  ਜਿਸਦਾ ਨਾਮ ਸੀ ਲੱਲੀ। ਇਸ ਕਿਰਦਾਰ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। 

Bharti Singh with HarshBharti Singh with Harsh

'ਦ ਗਰੇਟ ਇੰਡਿਅਨ ਲਾਫਟਰ ਚੈਲੇਂਜ'(2008) ਤੋਂ ਇਲਾਵਾ ਉਹ ਕਾਮੇਡੀ ਸਰਕਸ  ਦੇ ਸੁਪਰਸਟਾਰ(2010),  ਕਾਮੇਡੀ ਸਰਕਸ  ਦੇ ਤਾਨਸੇਨ(2011)  ਅਤੇ ਕਾਮੇਡੀ ਸਰਕਸ ਦੇ ਅਜੂਬੇ (2012) ਵਰਗੇ ਕਾਮੇਡੀ ਰਿਅਲਟੀ ਸ਼ੋਅ ਵਿਚ ਵੀ ਨਜ਼ਰ ਆ ਚੁੱਕੀ ਹੈ। ਸਿਰਫ਼ ਕਾਮੇਡੀ ਸ਼ੋਅ ਹੀ ਨਹੀਂ ਭਾਰਤੀ ਡਾਂਸਿੰਗ ਰਿਅਲਟੀ ਸ਼ੋਅ 'ਝਲਕ ਦਿਖਲਾ ਜਾ - 5'(2012) ਵਿਚ ਆਪਣੇ ਡਾਂਸ ਨਾਲ ਵੀ ਸਾਰਿਆਂ ਦਾ ਦਿਲ ਜਿੱਤ ਚੁੱਕੀ ਹੈ। ਇਨ੍ਹਾਂ ਦਿਨੀਂ ਉਹ ਕ੍ਰਿਸ਼ਣਾ 'ਤੇ ਅਭੀਸ਼ੇਕ ਦੇ ਨਾਲ 'ਕਾਮੇਡੀ ਨਾਇਟਸ ਬਚਾਓ ਤਾਜ਼ਾ' (2015)  ਨੂੰ ਹੋਸਟ ਕਰ ਰਹੀ ਹੈ। 

Bharti SinghBharti Singh

ਦੱਸ ਦਈਏ ਕਿ ਸਿਰਫ਼ ਛੋਟਾ ਪਰਦਾ ਹੀ ਨਹੀਂ ਸਗੋਂ ਵੱਡੇ ਪਰਦੇ ਤੇ ਵੀ ਪੂਰੀ ਤਰਾਂਹ ਚਾਇ ਹੋਇ ਹੈ ਭਾਰਤੀ ਸਿੰਘ। ਭਾਰਤੀ ਨੇ ਪੰਜਾਬੀ ਫ਼ਿਲਮਾਂ 'ਇਕ ਨੂਰ' ਜੋ ਕਿ 2011 'ਚ ਆਈ ਸੀ, ਇਸ ਤੋਂ ਇਲਾਵਾ 2012 ਦੀ ਯਮਲੇ ਜਟ ਯਮਲੇ ਅਤੇ 2013 ਦੀ ਜਟ ਐਂਡ ਜੂਲਿਏਟ - 2'  ਵਿਚ ਵੀ ਕੰਮ ਕੀਤਾ ਹੈ। ਹੋਰ ਤੇ ਹੋਰ ਬਾਲੀਵੁਡ 'ਚ ਵੀ ਛਾਈ ਹੋਈ ਹੈ ਸਾਡੀ ਸ਼ੇਰਨੀ। ਅਕਸ਼ਏ ਕੁਮਾਰ ਸਟਾਰਰ ਬਾਲੀਵੁਡ ਫ਼ਿਲਮ 'ਖਿਡਾਰੀ 786 ' (2012) ਅਤੇ ਪੁਲਕਿਤ ਸਮਰਾਟ - ਯਾਮੀ ਗੌਤਮ ਸਟਾਰਰ 'ਸਨਮ ਰੇ' (2016)ਵਿਚ ਵੀ ਨਜ਼ਰ ਆ ਚੁੱਕੀ ਹੈ। ਹੁਣ ਦੇਖਣਾ ਹੋਏਗਾ ਕਿ ਦਰਸ਼ਕ ਉਨ੍ਹਾਂ ਨੂੰ ਰਿਅਲਿਟੀ ਸ਼ੋਅ ‘ਖ਼ਤਰੋਂ ਕੇ ਖਿਲਾੜੀ’ 'ਚ ਕਿੰਨਾ ਪਿਆਰ ਦਿੰਦੇ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement