
ਇਸ ਵੀਡੀਉ ਵਿਚ ਇਕ ਵਿਅਕਤੀ ਸਟੇਜ ਤੇ ਆ ਕੇ ਰਣਜੀਤ ਬਾਵੇ ਦੀ ਪੱਗ ਵਿਚ 100 ਦਾ ਨੋਟ ਫਸਾਉਣ ਦੀ ਕੋਸ਼ਿਸ਼ ਕਰਦਾ ਹੈ।
ਜਲੰਧਰ: ਪੰਜਾਬੀ ਕਲਾਕਾਰਾਂ ਦੇ ਵਿਵਾਦ ਪਿਛਲੇ ਮਹੀਨੇ ਤੋਂ ਕੁੱਝ ਜ਼ਿਆਦਾ ਹੀ ਵਧ ਗਏ ਹਨ। ਹੁਣ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਹੁਣ ਇਕ ਹੋਰ ਸੋਸ਼ਲ ਮੀਡੀਆ ਤੇ ਵੀਡੀਉ ਵਾਇਰਲ ਹੋ ਰਹੀ ਹੈ। ਲਾਈਵ ਸ਼ੋਅ ਦੌਰਾਨ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਇਕ ਵੀਡੀਉ ਸੋਸ਼ਲ ਮੀਡੀਆ ਤੇ ਖੂਬ ਜਨਤਕ ਹੋ ਰਹੀ ਹੈ ਜੋ ਕਿ ਇਕ ਮੇਲੇ ਦੌਰਾਨ ਦੀ ਹੈ।
Ranjit Bawa
ਇਸ ਵੀਡੀਉ ਵਿਚ ਇਕ ਵਿਅਕਤੀ ਸਟੇਜ ਤੇ ਆ ਕੇ ਰਣਜੀਤ ਬਾਵੇ ਦੀ ਪੱਗ ਵਿਚ 100 ਦਾ ਨੋਟ ਫਸਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਬਾਅਦ ਰਣਜੀਤ ਬਾਵਾ ਉਸ ਵਿਅਕਤੀ ਨੂੰ ਕਾਫੀ ਕੁਝ ਸੁਣਾਉਂਦਾ ਹੈ ਅਤੇ ਪੱਗ ਦੇ ਸਤਿਕਾਰ ਵਿਚ ਕਾਫੀ ਕੁਝ ਬੋਲਦੇ ਹਨ। ਉਹਨਾਂ ਦੀ ਇਹ ਵੀਡੀਉ ਸੋਸ਼ਲ ਮੀਡੀਆ ਤੇ ਕਾਫੀ ਜਨਤਕ ਹੋਈ ਹੈ।
Ranjit Bawa
ਦਸ ਦਈਏ ਕਿ ਰਣਜੀਤ ਬਾਵਾ ਹਾਈਐਂਡ ਯਾਰੀਆਂ, ਵੇਖ ਬਰਾਤਾਂ ਚੱਲੀਆਂ, ਮਿਸਟਰ ਐਂਡ ਮਿਸਿਜ਼ 420 ਰਿਟਰਨ ਵਰਗੀਆਂ ਫ਼ਿਲਮਾਂ ਵਿਚ ਅਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਹੁਣ ਰਣਜੀਤ ਬਾਵਾ ਅਪਣੀ ਅਗਲੀ ਫ਼ਿਲਮ ਤਾਰਾ ਮੀਰਾ ਦੀ ਪ੍ਰਮੋਸ਼ਨ ਵਿਚ ਵਿਅਸਤ ਹਨ। ਇਸ ਫ਼ਿਲਮ ਦੀ ਕਹਾਣੀ ਨੂੰ ਰਾਜੀਵ ਕੁਮਾਰ ਢੀਂਗਰਾ ਵੱਲੋਂ ਲਿਖਿਆ ਅਤੇ ਡਾਇਰੈਕਟ ਕੀਤਾ ਗਿਆ ਹੈ।
ਇਸ ਫ਼ਿਲਮ ਵਿਚ ਰਣਜੀਤ ਬਾਵਾ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਸੁਦੇਸ਼ ਲਹਿਰੀ ਅਤੇ ਨਾਜ਼ੀਆ ਹੁਸੈਨ ਵਰਗੇ ਕਈ ਹੋਰ ਮਸ਼ਹੂਰ ਅਦਾਕਾਰ ਅਪਣੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਤਾਰਾ ਮੀਰਾ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।