
ਪੁਰਾਣੇ ਸਮੇਂ ਨੂੰ ਬਹੁਤ ਹੀ ਜਿਆਦਾ ਵਧਿਆ ਸਮਾਂ ਮੰਨਿਆ ਜਾਂਦਾ ਹੈ.....
ਚੰਡੀਗੜ੍ਹ (ਭਾਸ਼ਾ): ਪੁਰਾਣੇ ਸਮੇਂ ਨੂੰ ਬਹੁਤ ਹੀ ਜਿਆਦਾ ਵਧਿਆ ਸਮਾਂ ਮੰਨਿਆ ਜਾਂਦਾ ਹੈ ਜਦੋਂ ਜਿਆਦਾਤਰ ਗੀਤਾਂ ਵਿਚ ਸੱਭਿਆਚਾਰ ਦੀ ਗੱਲ ਕੀਤੀ ਜਾਂਦੀ ਸੀ ਅਤੇ ਗੀਤਾਂ ਦੇ ਨਾਲ ਸੱਭਿਆਚਾਰ ਨੂੰ ਅੱਗੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ। ਪਰ ਹੁਣ ਸਮਾ ਬਦਲਦਾ ਜਾ ਰਿਹਾ ਹੈ ਜਿਸ ਦੇ ਨਾਲ ਲੋਕ ਸਾਜ਼ ਵੀ ਬਦਲਦੇ ਜਾ ਰਹੇ ਹਨ। ਲੋਕ ਸਾਜ਼ 'ਤੂੰਬੀ' ਪੁਰਾਣੇ ਸਮੇਂ ਵਿਚ ਕਈ ਗਾਇਕਾਂ ਦੀ ਪਛਾਣ ਹੁੰਦੀ ਸੀ। ਇਨ੍ਹਾਂ ਕਲਾਕਾਰਾਂ ਵਿਚ ਸਭ ਤੋਂ ਪਹਿਲਾ ਨਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦਾ ਨਾਂਅ ਆਉਂਦਾ ਹੈ।
Tumbi
ਕੁਲਦੀਪ ਮਾਣਕ ਵੀ 'ਤੂੰਬੀ' ਵਾਲੇ ਸਰਤਾਜ ਸਨ। ਤੂੰਬੀ ਨੂੰ ਕੁਲਦੀਪ ਮਾਣਕ ਅਪਣੀ ਜਿੰਦ-ਜਾਨ ਮੰਨਦੇ ਸਨ। ਪਰ ਹੌਲੀ-ਹੌਲੀ ਸਮਾਂ ਬਦਲਦਾ ਗਿਆ। 'ਤੂੰਬੀ' ਲੋਕ ਗੀਤਾਂ ਤੋਂ ਦੂਰ ਹੁੰਦੀ ਗਈ। ਪਰ ਹੁਣ 'ਤੂੰਬੀ' ਸਿਰਫ਼ ਪੰਜਾਬੀ ਗੀਤਾਂ ਦੀ ਸਜਾਵਟ ਹੀ ਰਹਿ ਗਈ ਹੈ। ਅੱਜ ਦੇ ਸਮੇਂ ਦੇ ਬੱਚਿਆਂ ਨੂੰ ਤਾਂ 'ਤੂੰਬੀ' ਬਾਰੇ ਪਤਾ ਵੀ ਨਹੀਂ ਹੋਣਾ ਕਿ 'ਤੂੰਬੀ 'ਹੁੰਦੀ ਕੀ ਸੀ? ਪਰ ਅੱਜ ਦੇ ਸਮੇਂ ਦੇ ਕੁਝ ਅਜਿਹੇ ਗਾਇਕ ਹਨ ਜੋ ਕਿ 'ਤੂੰਬੀ' ਨੂੰ ਹੁਣ ਵੀ ਸਾਂਭੀ ਬੈਠੇ ਹਨ। ਅਜਿਹਾ ਹੀ ਇਕ ਗਾਇਕ ਹੈ ਜੈਲੀ ਮਨਜੀਤ ਪੁਰੀ, ਜਿਨ੍ਹਾਂ ਦਾ ਹਰ ਗੀਤ 'ਤੂੰਬੀ' ਨਾਲ ਜੁੜਿਆ ਹੋਇਆ ਹੈ।
ਜੈਲੀ ਮਨਜੀਤਪੁਰੀ ਅਤੇ ਪੰਜਾਬੀ ਮਸ਼ਹੂਰ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਗੀਤ ਅਪਣੇ ਇੰਟਾਗਰਾਮ ਉਤੇ ਸਾਂਝਾ ਕੀਤਾ ਹੈ। ਇਸ ਗੀਤ ਵਿਚ ਖਾਸ ਗੱਲ ਇਹ ਹੈ ਕਿ ਇਸ ਵਿਚ ਸਿਰਫ ਤੂੰਬੀ ਦੀ ਹੀ ਵਰਤੋਂ ਕੀਤੀ ਗਈ ਹੈ। ਦੱਸ ਦਈਏ ਕਿ ਇਸ ਗੀਤ ਵਿਚ ਜੈਲੀ ਮਨਜੀਤਪੁਰੀ ਤੂੰਬੀ ਵਜਾ ਰਹੇ ਹਨ ਜਦੋਂ ਕਿ ਰੇਸ਼ਮ ਸਿੰਘ ਅਨਮੋਲ ਗੀਤ ਗਾ ਰਹੇ ਹਨ। ਇਨ੍ਹਾਂ ਦੋਨਾਂ ਨੇ ਗੀਤ ਨੂੰ ਇਸ ਤਰੀਕੇ ਨਾਲ ਬੁਣਿਆ ਹੈ ਕਿ ਲੋਕ ਬਹੁਤ ਹੀ ਜਿਆਦਾ ਤੂੰਬੀ ਦੇ ਨਾਲ ਬੰਨ੍ਹੇ ਗਏ ਹਨ।
Resham Anmol
ਰੇਸ਼ਮ ਸਿੰਘ ਅਨਮੋਲ ਵਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਲੋਕਾਂ ਦੇ ਲਗਾਤਾਰ ਲਾਇਕ ਮਿਲ ਰਹੇ ਹਨ। ਇਹ ਵੀਡੀਓ ਬਹੁਤ ਜਿਆਦਾ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਜਾ ਰਹੀ ਹੈ। ਇਸ ਵੀਡੀਓ ਨਾਲ ਪੰਜਾਬੀ ਸੱਭਿਆਚਾਰ ਦੀ ਝਲਕ ਨਿਕਲ ਕੇ ਸਾਹਮਣੇ ਆਈ ਹੈ।