
ਇਸ ਵੀਡੀਓ ਵਿਚ ਹਰ ਕੋਈ ਉਹਨਾਂ ਦੀ ਤਾਲ ਨਾਲ ਤਾਲ ਮਿਲਾਉਂਦਾ ਨਜ਼ਰ ਆ ਰਿਹਾ ਹੈ।
ਜਲੰਧਰ: ਉਂਝ ਤਾਂ ਪੰਜਾਬੀ ਇੰਡਸਟਰੀਜ਼ ‘ਚ ਪੰਜਾਬੀ ਕਲਾਕਾਰਾਂ ਦੀ ਭਰਮਾਰ ਹੈ ਪਰ ਰੇਸ਼ਮ ਸਿੰਘ ਅਨਮੋਲ ਪੰਜਾਬੀ ਇੰਡਸਟਰੀ ਦੇ ਇੱਕ ਨਾਮੀ ਕਲਾਕਾਰ ਹਨ। ਉਨ੍ਹਾਂ ਨੇ ਪੰਜਾਬੀਆਂ ਨੂੰ ਕਈ ਹਿੱਟ ਗੀਤ ਦਿੱਤੇ ਤੇ ਉਨ੍ਹਾਂ ਦੇ ਹਰ ਗੀਤ ਵਿਚ ਕੋਈ ਨਾ ਕੋਈ ਸੁਨੇਹਾ ਜ਼ਰੂਰ ਹੁੰਦਾ ਹੈ। ਆਪਣੇ ਨਵੇਂ ਪੰਜਾਬੀ ਗੀਤ “ਚਲਾਨ“ ਰਾਹੀਂ ਉਹ ਕਾਫੀ ਚਰਚਾ ਵਿਚ ਰਹੇ ਸਨ।
ਗਾਇਕ ਰੇਸ਼ਮ ਸਿੰਘ ਅਨਮੋਲ ਦੇ ਗਾਣਿਆਂ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੈ, ਪਰ ਉਹਨਾਂ ਦੇ ਬੋਲੀਆਂ ਪਾਉਣ ਦਾ ਅੰਦਾਜ਼ ਵੀ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਰੇਸ਼ਮ ਸਿੰਘ ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਉਹ ਬੋਲੀਆ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿਚ ਰੇਸ਼ਮ ਸਿੰਘ ਅਨਮੋਲ ਦੇ ਨਾਲ ਪੰਜਾਬੀ ਇੰਡਸਟਰੀ ਦੇ ਕੁਝ ਹੋ ਗਾਇਕ ਵੀ ਨਜ਼ਰ ਆ ਰਹੇ ਹਨ।
ਇਸ ਵੀਡੀਓ ਵਿਚ ਹਰ ਕੋਈ ਉਹਨਾਂ ਦੀ ਤਾਲ ਨਾਲ ਤਾਲ ਮਿਲਾਉਂਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਰੇਸ਼ਮ ਸਿੰਘ ਅਨਮੋਲ ਨੇ ਇੱਕ ਖੂਬਸੁਰਤ ਕੈਪਸ਼ਨ ਵੀ ਦਿੱਤਾ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਵੀਡੀਓ ਮਿਊਜ਼ਿਕ ਪ੍ਰੋਡਿਊਸਰ ਕੇਵੀ ਸਿੰਘ ਦੇ ਵਿਆਹ ਦਾ ਹੈ। ਇਸ ਵਿਆਹ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ ਪਹੁੰਚੇ ਸਨ।
ਇਸ ਵਿਆਹ ਵਿਚ ਹਰ ਗਾਇਕ ਨੇ ਆਪਣੇ ਗਾਣਿਆਂ ਨਾਲ ਖੂਬ ਰੰਗ ਜਮਾਇਆ ਸੀ ਜਿੰਨ੍ਹਾਂ ਵਿਚੋਂ ਰੇਸ਼ਮ ਸਿੰਘ ਅਨਮੋਲ ਵੀ ਇੱਕ ਸਨ। ਦਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਆਪਣੇ ਨਵੇਂ ਗੀਤ ‘ਮੁਟਿਆਰ’ ਨਾਲ ਸਰੋਤਿਆਂ ਦੇ ਰੁਬਰੂ ਹੋਏ ਸਨ। ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਵੀ ਆ ਚੁੱਕਿਆ ਹੈ। ਗੀਤ ਦੇ ਬੋਲ ਜਗਜੀਤ ਡਾਇਮੰਡ ਨੇ ਲਿਖੇ ਨੇ ਜਦਕਿ ਮਿਊਜ਼ਿਕ ਮੂਜ਼ੀਕ ਨੇ ਦਿੱਤਾ ਹੈ। ਜਦਕਿ ਵੀਡੀਓ ਪ੍ਰਸਿੱਧ ਡਾਇਰੈਕਟਰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।